Tag Archive "sikh-rehat-maryada"

ਸੰਗਤਾਂ 26 ਅਕਤੂਬਰ ਤਕ ਸੁਝਾਅ ਦੇਣ ਕਿ ਸੁਖਬੀਰ ਨਾਲ ਕੀ ਕੀਤਾ ਜਾਵੇ? ਭਾਈ ਮੰਡ,ਭਾਈ ਦਾਦੂਵਾਲ,ਭਾਈ ਅਜਨਾਲਾ

ਅੰਮ੍ਰਿਤ ਸੰਚਾਰ ਦੀ ਬਾਣੀਆਂ ਨੂੰ ਬਦਲਣ ਵਾਲੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਨਿਰਧਾਰਤ ਸਮੇਂ 'ਤੇ ਚੱਬਾ ਵਿਖੇ ਹੋਏ ਪੰਥਕ ਇਕੱਠ 'ਚ ਚੁਣੇ ਗਏ ਜਥੇਦਾਰਾਂ ਸਾਹਵੇਂ ਨਾ ਪੇਸ਼ ਕਰਨ ਵਾਲੇ ਉਪ ਮੁਖੀ ਮੰਤਰੀ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਲੈਣ ਲਈ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ ਨੇ 26 ਅਕਤੂਬਰ ਤੀਕ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਪਾਸੋਂ ਸੁਝਾਅ ਮੰਗੇ ਹਨ।

ਟਕਸਾਲੀ ਪ੍ਰਚਾਰਕਾਂ ਨੇ ਸਿੱਖ ਰਹਿਤ ਮਰਿਆਦਾ ਦਾ ਮੁੱਦਾ ਮੁੜ ਉਭਾਰਿਆ

ਦਮਦਮੀ ਟਕਸਾਲ ਦੇ ਪ੍ਰਚਾਰਕਾਂ ਨੇ ਮੁੜ ਸਿੱਖ ਰਹਿਤ ਮਰਿਆਦਾ ਦਾ ਮੁੱਦਾ ਉਭਾਰਦਿਆਂ ਇਸ ਬਾਰੇ ਕਿੰਤੂ-ਪ੍ਰੰਤੂ ਕੀਤਾ ਹੈ। ਉਨ੍ਹਾਂ ਸਿੱਖ ਰਹਿਤ ਮਰਿਆਦਾ ਨੂੰ ਪ੍ਰਵਾਨਗੀ ਦੇਣ ਵਾਲੇ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਦੀ ਹੋਂਦ ’ਤੇ ਹੀ ਸਵਾਲੀਆ ਨਿਸ਼ਾਨ ਲਾਇਆ ਹੈ। ਇਸ ਸਬੰਧ ਵਿੱਚ ਦਮਦਮੀ ਟਕਸਾਲ ਦੇ ਪ੍ਰਚਾਰਕਾਂ ਦੀ ਹੋਈ ਮੀਟਿੰਗ ਵਿੱਚ ਭਾਈ ਗੁਰਨਾਮ ਸਿੰਘ ਬੰਡਾਲਾ, ਬਾਬਾ ਚਰਨਜੀਤ ਸਿੰਘ, ਗਿਆਨੀ ਸਤਨਾਮ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ, ਗਿਆਨੀ ਨਵਤੇਜ ਸਿੰਘ, ਗਿਆਨੀ ਦਿਲਬਾਗ ਸਿੰਘ, ਗਿਆਨੀ ਨਵਦੀਪ ਸਿੰਘ, ਗਿਆਨੀ ਕਿਰਪਾਲ ਸਿੰਘ ਆਦਿ ਸ਼ਾਮਲ ਹੋਏ।

ਸ਼੍ਰੋਮਣੀ ਕਮੇਟੀ ਵੱਲੋਂ ਭਾਈ ਮੰਡ, ਅਜਨਾਲਾ ਅਤੇ ਦਾਦੂਵਾਲ ਦੇ ਗੁਰਮਤੇ ਰੱਦ

ਚੱਬਾ ਵਿਖੇ ਹੋਏ ਇਕੱਠ ਵਿਚ ਥਾਪੇ ਗਏ ਜਥੇਦਾਰਾਂ ਵੱਲੋਂ ਕੱਲ੍ਹ ਆਪਣੇ ਤੌਰ ’ਤੇ ਮੀਟਿੰਗ ਕਰ ਕੇ ਜਾਰੀ ਕੀਤੇ ਮਤੇ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਆਖਿਆ ਕਿ ਇਨ੍ਹਾਂ ਜਥੇਦਾਰਾਂ ਨੂੰ ਗੁਰਮਤਾ ਜਾਰੀ ਕਰਨ ਦਾ ਕੋਈ ਹੱਕ ਨਹੀਂ ਹੈ।

ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ ਵਲੋਂ ਕਾਰਜਕਾਰੀ ਜਥੇਦਾਰਾਂ ਨੂੰ ਲਿਿਖਆ ਗਿਆ ਪੱਤਰ

ਭਾਈ ਜਗਤਾਰ ਸਿੰਘ ਹਵਾਰਾ ਦੇ ਮਰਯਾਦਾ ਸਬੰਧੀ ਸੰਦੇਸ਼ ਨੂੰ ਰੱਦ ਕਰਨ ਤੋਂ ਬਾਅਦ ਭਾਈ ਹਵਾਰਾ ਦੇ ਨੁਮਾਇੰਦੇ ਐਡਵੋਕੇਟ ਅਮਰ ਸਿੰਘ ਚਹਿਲ ਨੇ ਇਕ ਬਿਆਨ ਜਾਰੀ ਕਰਕੇ ਇਸਦਾ ਜਵਾਬ ਦਿੱਤਾ, ਜੋ ਇਸ ਪ੍ਰਕਾਰ ਹੈ: ਸਿੱਖ ਸਿਆਸਤ ਬਿਊਰੋ

ਕਾਰਜਕਾਰੀ ਜਥੇਦਾਰਾਂ ਨੇ ਭਾਈ ਹਵਾਰਾ ਦੀ ਮਰਯਾਦਾ ਸਬੰਧੀ ਅਪੀਲ ਰੱਦ ਕੀਤੀ

ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਕੌਮ ਦੇ ਨਾਮ ਜਾਰੀ ਸੰਦੇਸ਼ ਬਾਰੇ ਗੱਲ ਕਰਦਿਆਂ ਕਿਹਾ ਇਸ ਸੰਦੇਸ਼ ਉੱਪਰ ਨਾ ਹੀ ਭਾਈ ਹਵਾਰਾ ਦੇ ਦਸਤਖਤ ਸਨ ਨਾ ਹੀ ਉਨ੍ਹਾਂ ਜਾਰੀ ਕੀਤਾ, ਇਹ ਤਾਂ ਇੰਟਰਨੈਟ ਤੋਂ ਹੀ ਪ੍ਰਾਪਤ ਹੋਇਆ ਸੀ ਇਸ ਲਈ ਇਹ ਰੱਦ ਸਮਝਿਆ ਜਾਵੇ।

ਭਾਈ ਮੰਡ, ਭਾਈ ਦਾਦੂਵਾਲ, ਭਾਈ ਅਜਨਾਲਾ ਦੀ ਅਕਾਲ ਤਖਤ ਸਾਹਿਬ ਵਿਖੇ ਮੀਟਿੰਗ ਵਿੱਚ ਕੀਤੇ ਪੰਜ ਮਤੇ ਪਾਸ

10 ਨਵੰਬਰ, 2015 ਨੂੰ ਪਿੰਡ ਚੱਬਾ ਵਿਖੇ ਹੋਏ ਇਕੱਠ ਵਿਚ ਚੁਣੇ ਗਏ ਜਥੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਰਹਿਤ ਮਰਿਆਦਾ ਸਬੰਧੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜਰਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਜਾਰੀ ਕੌਮ ਦੇ ਨਾਮ ਸੰਦੇਸ਼ ਰੱਦ ਕੀਤਾ ਜਾਂਦਾ ਹੈ ਕਿਉਂਕਿ ਇਹ ਸੰਦੇਸ਼ ਨਾ ਤਾਂ ਜਥੇਦਾਰ ਸਾਹਿਬ ਦੁਆਰਾ ਜਾਰੀ ਕੀਤਾ ਗਿਆ, ਨਾ ਹੀ ਇਸ ਉਪਰ ਉਨ੍ਹਾਂ ਦੇ ਕੋਈ ਦਸਤਖਤ ਸਨ।

ਮੂਲ ਨਾਨਕਸ਼ਾਹੀ ਕੈਲੰਡਰ: ਪੰਜਵੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ‘ਤੇ ‘ਸਿੱਖ ਯੂਥ ਆਫ ਪੰਜਾਬ’ ਵਲੋ ਸੈਮੀਨਾਰ

ਦਲ ਖਾਲਸਾ ਦੇ ਯੂਥ ਵਿੰਗ 'ਸਿੱਖ ਯੂਥ ਆਫ ਪੰਜਾਬ' ਵਲੋ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਦਿਆਂ ਜਥੇਬੰਦੀ ਵਲੋ 'ਸ਼ਹਾਦਤਾਂ ਦਾ ਸਫਰ' ਵਿਸ਼ੇ ਉਤੇ ਸੈਮੀਨਾਰ ਕੀਤਾ ਗਿਆ।

ਭਾਈ ਜਗਤਾਰ ਸਿੰਘ ਹਵਾਰਾ ਵਲੋਂ ਮਰਿਆਦਾ ਦੇ ਮਾਮਲੇ ’ਤੇ ਵਾਦ-ਵਿਵਾਦ ਨਾ ਛੇੜਨ ਦੀ ਅਪੀਲ

ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਤੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਅੱਜ ਇਹ ਜਾਣਕਾਰੀ ਦਿੱਤੀ ਕਿ ਭਾਈ ਹਵਾਰਾ ਨੇ ਤਿਹਾੜ ਜੇਲ੍ਹ ਦੇ ਅੰਦਰੋਂ ਇਕ ਮੁਲਾਕਾਤ ਦੇ ਦੌਰਾਨ ਕੁਝ ਸੰਪਰਦਾਵਾਂ ਵਲੋਂ ਸੰਕਟ ਦੀ ਘੜੀ ਵਿਚ ਮਰਿਆਦਾ ਦਾ ਮੁੱਦਾ ਛੇੜੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ 'ਤੇ ਕਿੰਤੂ-ਪ੍ਰੰਤੂ ਨਾ ਕਰਨ ਲਈ ਕਿਹਾ ਹੈ।

ਸਿੱਖ ਰਹਿਤ ਮਰਯਾਦਾ ਪ੍ਰਮਾਣਤ ਦਸਤਾਵੇਜ਼: ਮੱਕੜ, ਗਿਆਨੀ ਕੇਵਲ ਸਿੰਘ, ਸਰਨਾ, ਭਾਈ ਕੰਵਰਪਾਲ ਸਿੰਘ

ਦਮਦਮੀ ਟਕਸਾਲ ਦੇ ਕੁਝ ਪ੍ਰਚਾਰਕਾਂ ਵਲੋਂ ਸਿੱਖ ਰਹਿਤ ਮਰਯਾਦਾ 'ਤੇ ਸਵਾਲ ਉਠਾਉਣ ਦਾ ਮਾਮਲਾ ਭਖਣ ਲੱਗਿਆ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਰਹਿਤ ਮਰਯਾਦਾ ਨੂੰ ਚੁਣੌਤੀ ਦੇਣੀ ਅਕਾਲ ਤਖ਼ਤ ਦੀ ਮਾਣ ਮਰਯਾਦਾ ਨੂੰ ਚੁਣੌਤੀ ਹੈ। ਇਸ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਨੇ ਵੀ ਸਿੱਖ ਰਹਿਤ ਮਰਯਾਦਾ ਨੂੰ ਮਸਲਾ ਬਣਾਉਣ 'ਤੇ ਸਵਾਲ ਉਠਾਏ ਹਨ।

ਸਿੱਖ ਰਹਿਤ ਮਰਯਾਦਾ:ਇਤਿਹਾਸਕ ਤੱਥਾਂ ਤੋਂ ਖੁਦ ਬੇਖਬਰ ਸ਼੍ਰੋਮਣੀ ਕਮੇਟੀ;1936 ‘ਚ ਮਿਲ ਚੁੱਕੀ ਹੈ ਪ੍ਰਵਾਨਗੀ

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਪ੍ਰਮੁੱਖ ਨੁਮਾਇੰਦਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਰਾਹੀਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਦੀ ਪ੍ਰਵਾਨਗੀ ਇਤਿਹਾਸ ਸਬੰਧੀ ਸਵਾਲ ਉਠਾਉਣ ਮਗਰੋਂ ਪੰਥਕ ਸਫਾਂ 'ਚ ਤਿੱਖਾ ਪ੍ਰਤੀਕਰਮ ਵੇਖਿਆ ਗਿਆ ਹੈ। ਮਾਮਲੇ ਨੂੰ ਜਿੱਥੇ ਸ਼੍ਰੋਮਣੀ ਕਮੇਟੀ, ਪੰਜ ਪਿਆਰਿਆਂ, ਦਲ ਖ਼ਾਲਸਾ ਵਰਗੀਆਂ ਸੰਸਥਾਵਾਂ, ਜਥੇਬੰਦੀਆਂ ਵਲੋਂ ਨਵੇਂ ਬਖੇੜੇ ਦੀ ਕੋਸ਼ਿਸ਼ ਕਰਾਰ ਦਿੱਤਾ ਗਿਆ ਹੈ, ਉਥੇ ਕੁਝ ਇਤਿਹਾਸਕ ਤੱਥ ਸ਼੍ਰੋਮਣੀ ਕਮੇਟੀ ਦੇ ਦਾਅਵੇ ਨੂੰ ਨਕਾਰਦੇ ਹਨ, ਜਿਨ੍ਹਾਂ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਵੀ ਪੁਖਤਾ ਜਾਣਕਾਰੀ ਨਜ਼ਰ ਨਹੀਂ ਆ ਰਹੀ।

Next Page »