Tag Archive "anshul-chhatarpati"

ਖਾਸ ਗੱਲਬਾਤ: ਭਾਰਤੀ ਖਬਰਖਾਨੇ ਨੇ ਸੱਚ ਨਾਲ ਖੜ੍ਹਨ ਦੀ ਥਾਵੇਂ 16 ਸਾਲ ਕਾਤਲ ਦਾ ਸਾਥ ਦਿੱਤਾ

ਬੀਤੇ ਦਿਨੀ ਪੰਜਾਬ ਯੁਨੀਵਰਸਟੀ ਵਿਚ ਵਲੋਂ ਪੱਤਰਕਾਰਾਂ ਦੀ ਸੁਰੱਖਿਆ ਸੰਬੰਧੀ ਕਰਵਾਏ ਗਏ ਸੈਮੀਨਾਰ ਵਿਚ ਭਾਗ ਲੈਣ ਲਈ ਆਏ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨਾਲ ਸਿੱਖ ਸਿਆਸਤ ਵਲੋਂ ਗੱਲਬਾਤ ਕੀਤੀ ਗਈ ।

16 ਸਾਲਾਂ ਤੱਕ ਸਰਕਾਰਾਂ ਸੌਦੇ ਸਾਧ ਨੂੰ ਬਚਾਉਂਦੀਆਂ ਰਹੀਆਂ : ਅੰਸ਼ੁਲ ਛਤਰਪਤੀ

ਹਰਿਆਣੇ ਦੀਆਂ ਤਿੰਨੋਂ ਸਿਆਸੀ ਜਮਾਤਾਂ ਇੰਡੀਅਨ ਨੈਸ਼ਨਲ ਲੋਕ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ(ਭਾਜਪਾ) ਦੀਆਂ ਸਰਕਾਰਾਂ ਸੌਦੇ ਸਾਧ ਦੇ ਇਸ਼ਾਰਿਆਂ ਉੱਤੇ ਨੱਚਦੀਆਂ ਰਹੀਆਂ ਤੇ ਉਸਨੂੰ ਉਸਦੇ ਜੁਰਮ ਦੀ ਸਜਾ ਮਿਲਣ ਤੋਂ ਬਚਾਉਂਦੀਆਂ ਰਹੀਆਂ।

ਪ੍ਰਨੀਤ ਕੌਰ, ਭਰਤਇੰਦਰ ਚਾਹਲ ਅਤੇ ਹਰਮਿੰਦਰ ਜੱਸੀ ਛਤਰਪਤੀ ਕਤਲ ਕੇਸ ਨੂੰ ਖ਼ਤਮ ਕਰਵਾਉਣ ਲਈ ਹੱਥ-ਪੈਰ ਮਾਰਦੇ ਰਹੇ: ਅੰਸ਼ੁਲ ਛਤਰਪਤੀ

ਪਿਛਲੇ 15 ਸਾਲਾਂ ਤੋਂ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਮਾਮਲੇ ਵਿੱਚ ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਵਿਰੁੱਧ ਕਾਨੂੰਨੀ ਲੜਾਈ ਲੜਦੇ ਆ ਰਹੇ ਪੱਤਰਕਾਰ ਅੰਸ਼ੁਲ ਛਤਰਪਤੀ ਨੇ ਅੱਜ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਅਤੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਉਨ੍ਹਾਂ ਦੇ ਪਿਤਾ ਦੇ ਕੇਸ ਨੂੰ ਖ਼ਤਮ ਕਰਵਾਉਣ ਲਈ ਸੀਬੀਆਈ ’ਤੇ ਦਬਾਅ ਪੁਆਉਂਦੇ ਰਹੇ ਹਨ।

‘ਪੂਰਾ ਸੱਚ’ ਅਖ਼ਬਾਰ ਦੇ ਸੰਪਾਦਕ ਰਾਮ ਚੰਦਰ ਛਤਰਪਤੀ ਦੇ ਪੁਤਰ ਦੀ ਸੁਰੱਖਿਆ ਵਧੀ

ਬਲਾਤਕਾਰੀ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ‘ਪੂਰਾ ਸੱਚ’ ਅਖ਼ਬਾਰ ਦੇ ਬਾਨੀ ਰਾਮ ਚੰਦਰ ਛਤਰਪਤੀ ਦੇ ਪੁਤਰ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਵਧਾ ਦਿੱਤੀ ਗਈ। ਡੀਐੱਸਪੀ ਦਲੀਪ ਸਿੰਘ ਨੇ ਅੱਜ ਅੰਸ਼ੁਲ ਛਤਰਪਤੀ ਦੀ ਸੁਰੱਖਿਆ ਦਾ ਜਾਇਜ਼ਾ ਲਿਆ।

ਅੰਸ਼ੁਲ ਛਤਰਪਤੀ ਵੱਲੋਂ ਹਰਿਆਣਾ ਸਰਕਾਰ ’ਤੇ ਡੇਰੇ ਨੂੰ ਬਚਾਉਣ ਦਾ ਦੋਸ਼

ਡੇਰਾ ਮੁਖੀ ਨੂੰ ਬਲਾਤਕਾਰ ਕੇਸ ਵਿਚ 20 ਸਾਲਾਂ ਦੀ ਸਜ਼ਾ ਹੋਣ ਮਗਰੋਂ ਬਣੇ ਤਣਾਅ ’ਤੇ ਕਾਬੂ ਪਾਉਣ ਲਈ ਭਾਵੇਂ ਸਰਕਾਰ ਨੇ ਫ਼ੌਜ ਬੁਲਾਈ ਹੈ, ਪਰ ਹਾਲੇ ਤੱਕ ਇਹ ਨਾ ਤਾਂ ਡੇਰੇ ਅੰਦਰ ਗਈ ਹੈ ਤੇ ਨਾ ਹੀ ਕੋਈ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ। ਫ਼ੌਜ ਦੇ ਡੇਰੇ ਅੰਦਰ ਨਾ ਜਾਣ ’ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਰਿਆਣਾ ਸਰਕਾਰ ’ਤੇ ਡੇਰੇ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਲਾਏ ਹਨ।

ਸਮਾਂ ਬੀਤਣ ਤੋਂ ਬਾਅਦ ਡੇਰੇ ਦੀ ਤਲਾਸ਼ੀ ਦਾ ਕੋਈ ਲਾਭ ਨਹੀਂ ਹੋਣਾ, ਸਰਕਾਰੀ ਕਾਰਵਾਈ ਸ਼ੱਕੀ:ਅੰਸ਼ੁਲ ਛਤਰਪਤੀ

ਬਲਾਤਕਾਰ ਕੇਸ 'ਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 20 ਸਾਲਾਂ ਦੀ ਸਜ਼ਾ ਹੋਣ ਮਗਰੋਂ ਬਣੇ ਤਣਾਅ ’ਤੇ ਕਾਬੂ ਪਾਉਣ ਲਈ ਭਾਵੇਂ ਸਰਕਾਰ ਨੇ ਫ਼ੌਜ ਬੁਲਾਈ ਹੈ, ਪਰ ਹਾਲੇ ਤੱਕ ਇਹ ਨਾ ਤਾਂ ਡੇਰੇ ਅੰਦਰ ਗਈ ਹੈ ਤੇ ਨਾ ਹੀ ਕੋਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਫ਼ੌਜ ਦੇ ਡੇਰੇ ਅੰਦਰ ਨਾ ਜਾਣ ’ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਹਰਿਆਣਾ ਸਰਕਾਰ ’ਤੇ ਡੇਰੇ ਨਾਲ ਮਿਲੀਭੁਗਤ ਦੇ ਦੋਸ਼ ਲਾਏ ਹਨ।