Tag Archive "anu-randhawa"

ਪੰਜਾਬ ਮਹਿਲਾ ਆਯੋਗ ਕੋਲ ਸਬੂਤ ਪੇਸ਼ ਨਾ ਕਰਨ ਵਾਲੇ ਸਹਰਾਵਤ ‘ਤੇ ਕੇਸ ਹੋਵੇ ਦਰਜ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ (ਆਪ) ਦੇ ਔਰਤ ਵਿੰਗ ਨੇ ਬ੍ਰਿਜਵਾਸਨ (ਦਿੱਲੀ) ਤੋਂ ਮੁਅਤਲ ਵਿਧਾਇਕ ਦੇਵੇਂਦਰ ਸਹਰਾਵਤ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਹੁਣ ਸਹਰਾਵਤ ਸਬੂਤ ਕਿਉਂ ਨਹੀਂ ਪੇਸ਼ ਕਰ ਰਿਹਾ। ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਨੇ ਸਪੱਸ਼ਟ ਕੀਤਾ ਕਿ 'ਆਪ' ਦੇ ਆਗੂਆਂ ਖਿਲਾਫ ਕੀਤੇ ਜਾ ਰਹੇ ਮਾੜੇ ਪ੍ਰਚਾਰ ਦਾ ਪਰਦਾਫਾਸ਼ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰ ਪੰਜਾਬ ਮਹਿਲਾ ਆਯੋਗ ਸਮੇਤ ਹਰ ਇਕ ਨਿਰਪੱਖ ਜਾਂਚ 'ਚ ਸ਼ਾਮਲ ਹੋਣਗੇ। 'ਆਪ' ਔਰਤ ਵਿੰਗ ਦੀ ਸ਼ਿਕਾਇਤ 'ਤੇ ਬੁਧਵਾਰ ਨੂੰ ਪੰਜਾਬ ਮਹਿਲਾ ਆਯੋਗ ਵੱਲੋਂ ਤਲਬ ਕੀਤੇ ਗਏ ਦੇਵੇਂਦਰ ਸਹਰਾਵਤ ਆਯੋਗ ਦੇ ਸਾਹਮਣੇ ਸਬੂਤ ਕਿਉਂ ਨਾ ਪੇਸ਼ ਕਰ ਸਕੇ। ਜਿਸ 'ਤੇ ਪ੍ਰਤਿਕਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੀ ਔਰਤ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ, ਬੁਲਾਰੇ ਯਾਮਿਨੀ ਗੌਮਰ, ਘਨੌਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਨੂ ਰੰਧਾਵਾ ਅਤੇ ਬਠਿੰਡਾ ਦੇਹਾਤੀ ਤੋਂ ਉਮੀਦਵਾਰ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਹੁਣ ਮਹਿਲਾ ਆਯੋਗ ਨੂੰ ਦੇਵੇਂਦਰ ਸਹਰਾਵਤ 'ਤੇ ਕੇਸ ਦਰਜ ਕਰਵਾਉਣਾ ਚਾਹੀਦਾ ਹੈ।