
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਹਿਸਾਬ ਦਾ ਇਮਤਿਹਾਨ ਲੀਕ ਹੋਣ ਦੀਆਂ ਖਬਰਾਂ ਦੇ ਚਲਦਿਆਂ ਬੋਰਡ ਨੇ ਕੱਲ੍ਹ (ਮੰਗਲਵਾਰ) ਨੂੰ ਹੋਣ ਵਾਲਾ ...
ਪੰਜਾਬ 'ਚ ਨਵੀਂ ਬਣੀ ਕੈਪਟਨ ਸਰਕਾਰ 'ਚ ਸਿੱਖਿਆ ਰਾਜ ਮੰਤਰੀ ਅਰੁਣਾ ਚੌਧਰੀ ਨੇ ਪਿਛਲੇ ਹਫ਼ਤੇ ਆਪਣੇ ਅਹੁਦੇ ਦੀ ਸਹੁੰ ਹਿੰਦੀ ਵਿਚ ਚੁੱਕੀ ਸੀ। ਸਿੱਖਿਆ ਮੰਤਰੀ ਵਲੋਂ ਪੰਜਾਬੀ ਨੂੰ ਤਿਆਗ ਕੇ ਹਿੰਦੀ ਵਿਚ ਸਹੁੰ ਚੁੱਕਣ 'ਤੇ ਭਵਿੱਖ 'ਚ ਪੰਜਾਬ 'ਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਸ਼ੰਕੇ ਖੜ੍ਹੇ ਹੋ ਗਏ ਹਨ।
ਨਵੇਂ ਬਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਗਰੇਜ਼ੀ ਵਿੱਚ ਸਹੁੰ ਚੁੱਕਣ ’ਤੇ ਪੰਜਾਬੀ ਪ੍ਰੇਮੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਦੀ ਅਗਵਾਈ ਹੇਠ ਬਣੀ ਕਾਂਗਰਸ ਦੀ ਸਰਕਾਰ ਤੋਂ ਪੰਜਾਬ ਤੇ ਪੰਜਾਬੀ ਪ੍ਰਤੀ ਬਹੁਤੀ ਉਮੀਦ ਨਹੀਂ ਰੱਖਣੀ ਚਾਹੀਦੀ। ਨਵੀਂ ਬਣੀ ਵਜ਼ਾਰਤ ਵਿੱਚ ਦੋ ਹੋਰ ਮੰਤਰੀਆਂ ਨੇ ਵੀ ਅੰਗਰੇਜ਼ੀ ਤੇ ਹਿੰਦੀ ਵਿੱਚ ਸਹੁੰ ਚੁੱਕੀ ਹੈ, ਜਿਸ ਬਾਰੇ ਪੰਜਾਬੀ ਵਿਦਵਾਨਾਂ ਨੇ ਰੋਸ ਪ੍ਰਗਟਾਇਆ ਹੈ।