ਅੱਜ (19 ਅਪਰੈਲ ਨੂੰ) ਇੱਥੇ 32ਵੀਆਂ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਹੋ ਗਈ। ਦੱਖਣੀ ਖੇਤਰ 'ਕੈਸੇ ਫ਼ੀਲਡਜ਼' ਦੇ ਖੇਡ ਮੈਦਾਨਾਂ 'ਚ ਅਰਦਾਸ ਮਗਰੋਂ ਤਿੰਨ ਦਿਨ ਚੱਲਣ ਵਾਲੀਆਂ ਇੰਨ੍ਹਾਂ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ 'ਚ 11 ਕੌਮਾਂਤਰੀ ਅਤੇ 75 ਦੇ ਕਰੀਬ ਹੋਰ ਖੇਡ ਟੋਲੇ (ਕਲੱਬ) ਸ਼ਮੂਲੀਅਤ ਕਰ ਰਹੇ ਹਨ। ਇਨ੍ਹਾਂ ਖੇਡਾਂ ਵਿਚ ਤਿੰਨ ਹਜ਼ਾਰ ਦੇ ਕਰੀਬ ਖਿਡਾਰੀ ਸ਼ਾਮਲ ਹੋ ਰਹੇ ਹਨ ਅਤੇ ਦੇਸ ਪਰਦੇਸ ਦੇ ਹਜ਼ਾਰਾਂ ਦਰਸ਼ਕਾਂ ਦੀ ਹਾਜ਼ਰੀ ਲੱਗੇਗੀ।
ਆਸਟ੍ਰੇਲੀਅਨ ਸਿੱਖ ਖੇਡਾਂ ਦੇ ਅਹਿਮ ਅੰਗ ਸਿੱਖ ਫੋਰਮ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ ਅਤੇ ਮੈਲਬਰਨ ਦੇ ਸਿੱਖ ਨੌਜਵਾਨਾਂ ਵਿੱਚ ਇਸ ਸਾਲ ਫੋਰਮ ਨੂੰ ਵਧੀਆ ਬਣਾਉਣ ਲਈ ਕਾਫ਼ੀ ਜੋਸ਼ ਦਿਖਾਈ ਦੇ ਰਿਹਾ ਹੈ।
ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਇਥੇ ਅਗਲੇ ਸਾਲ ਹੋਣ ਵਾਲੀਆਂ 32ਵੀਆਂ ਆਸਟਰੇਲੀਅਨ ਸਿੱਖ ਖੇਡਾਂ ਲਈ ਵਿਕਟੋਰੀਆ ਸਰਕਾਰ ਨੇ ਇੱਕ ਲੱਖ ਡਾਲਰ ਦੀ ਮਦਦ ਦੇਣ ਦਾ ਐਲਾਨ ...