Tag Archive "avtar-singh-uk"

ਬੁਲੰਦ ਕਿਰਦਾਰ ਦਾ ਮਾਲਕ ਸੀ ਭਾਈ ਮਨਦੀਪ ਸਿੰਘ ਲੈਸਟਰ

ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ ਰਹਿੰਦੀਆਂ ਹਨ।

ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ (ਲੇਖਕ: ਅਵਤਾਰ ਸਿੰਘ)

ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ।

ਦਰਬਾਰ ਸਾਹਿਬ ਉੱਤੇ ਹਮਲਾ: ਸਿੱਖ ਮਾਨਸਿਕਤਾ ਨੂੰ ਹਲੂਣਾ

ਜੂਨ 1984 ਦਾ ਘੱਲੂਘਾਰਾ ਵੀਹਵੀਂ ਸਦੀ ਦੇ ਸਿੱਖ ਇਤਿਹਾਸ ਦਾ ਇਕ ਫੈਸਲਾਕੁੰਨ ਅੰਗ ਹੈ। ਜੂਨ 1984 ਦਾ ਮਹੀਨਾ ਸਿੱਖ ਪੰਥ ਲਈ ਇਕ ਵੱਡੀ ਤਬਦੀਲੀ ਦਾ ਬਾਇਜ਼ ਆਖਿਆ ਜਾ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਸਿੱਖ ਪੰਥ ਦੇ ਹਿਰਦੇ ਉੱਤੇ ਬਹੁਤ ਡੂੰਘੇ ਜ਼ਖਮ ਲਗਾਏ ਗਏ।

ਕਨ੍ਹਈਆ ਕੁਮਾਰ ਦੀ ‘ਅਜ਼ਾਦੀ’ [ਵਿਸ਼ੇਸ਼ ਲੇਖ]

- ਅਵਤਾਰ ਸਿੰਘ ਯੂ. ਕੇ.
ਜਵਾਹਰ ਲਾਲ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਨੇਤਾ ਕਨ੍ਹਈਆ ਕੁਮਾਰ ਨੇ ਆਪਣੀ ਜਮਾਨਤ ਅਤੇ ਰਿਹਾਈ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਜੁਝਾਰੂ ਕਿਸਮ ਦਾ ਭਾਸ਼ਣ ਕਰਕੇ ਦੇਸ਼ ਭਰ ਵਿੱਚ ਰਾਸ਼ਟਰਵਾਦ ਅਤੇ ਦੇਸ਼-ਧਰੋਹੀ ਬਾਰੇ ਬਹਿਸ ਛੇੜ ਦਿੱਤੀ ਹੈੈ। ਭਾਰਤ ਨੂੰ ਇੱਕ ਕੌਮ ਅਤੇ ਇੱਕ ਕੌਮੀ-ਦੇਸ਼ ਬਣਾਉਣ ਵਾਲਿਆਂ ਦੇ ਸੁਪਨਿਆਂ ਨੂੰ ਬਹੁਤ ਦੇਰ ਬਾਅਦ ਕਿਸੇ ਨੇ ਵਿਚਾਰਧਾਰਕ ਅਤੇ ਸਿਆਸੀ ਚੁਣੌਤੀ ਦਿੱਤੀ ਹੈ। ਇਸ ਮੁਲਕ ਨੂੰ ਵੱਖ ਵੱਖ ਕੌਮਾਂ ਦਾ ਜੇਲ੍ਹਖਾਨਾ ਦੱਸਕੇ ਉਸਨੇ ਮਨੂੰਵਾਦੀਆਂ ਦੀਆਂ ਸਾਜਿਸ਼ਾਂ ਨੂੱੰ ਕਾਮਯਾਬ ਨਾ ਹੋਣ ਦੇਣ ਦਾ ਐਲਾਨ ਵੀ ਕਰ ਦਿੱਤਾ ਹੈੈ।

ਦੇਸ਼-ਧਰੋਹੀ ਅਤੇ ਦੇਸ਼ਭਗਤੀ ਦਾ ਸੰਵਾਦ (ਵਿਸ਼ੇਸ਼ ਲੇਖ)

ਪਿਛਲੇ ਦਿਨੀ ਇਸ ਯੂਨੀਵਰਸਿਟੀ ਦੇ ਵਿਿਦਆਰਥੀਆਂ ਤੇ ਫਿਰਕੂ ਰਾਸ਼ਟਰਵਾਦੀਆਂ ਵੱਲੋਂ ਸਟੇਟ ਮਸ਼ੀਨਰੀ ਨਾਲ ਹਮਲਾ ਬੋਲਿਆ ਗਿਆ ਜਿਸ ਵਿੱਚ ਵਿਿਦਆਰਥੀ ਆਗੂ ਕਨ੍ਹਈਆ ਕੁਮਾਰ ਨੂੰ ਦੇਸ਼-ਧਰੋਹੀ ਦੇ ਜੁਰਮ ਅਧੀਨ ਗ੍ਰਿਫਤਾਰ ਕਰ ਲਿਆ ਗਿਆ।

‘ਆਪ’ ਦਾ ਉਭਾਰ ਅਤੇ ਸਿੱਖ ਜਜਬਾ

ਆਪਣੇ ਪਿਛਲੇ ਲੇਖ ਵਿੱਚ ਅਸੀਂ ਪੰਜਾਬ ਦੇ ਰਵਾਇਤੀ ਸਿਆਸੀ ਮਹੌਲ ਵਿੱਚ ਆ ਰਹੀਆਂ ਤਬਦੀਲੀਆਂ ਦੀ ਛਾਣਬੀਣ ਕੀਤੀ ਸੀ। ਪੰਜਾਬ ਵਿੱਚ ਰਵਾਇਤੀ ਅਕਾਲੀ ਦਲ ਅਤੇ ਕਾਂਗਰਸ ...

ਪੰਥਕ ਧਿਰਾਂ ਦੀ ਹਾਰ?

ਅੱਜ 15 ਜਨਵਰੀ ਦੀਆਂ ਪੰਜਾਬ ਦੀਆਂ ਅਖਬਾਰਾਂ, ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਮਾਘੀ ਦੇ ਦਿਹਾੜੇ ਤੇ ਹੋਈਆਂ ਸਿਆਸੀ ਕਾਨਫਰੰਸਾਂ ਨਾਲ ਭਰੀਆਂ ਪਈਆਂ ਹਨ।

ਫਿਲਮ “ਨਾਨਕ ਸ਼ਾਹ ਫਕੀਰ” ਵਿਵਾਦ

-ਸ੍ਰ. ਅਵਤਾਰ ਸਿੰਘ ਯੂਕੇ
ਫਿਲਮ "ਨਾਨਕ ਸ਼ਾਹ ਫਕੀਰ" ਤੇ ਚੱਲ ਰਿਹਾ ਵਿਵਾਦ ਹਰ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਿੱਖ ਗੁਰੂ ਸਹਿਬਾਨ ਨੂੰ ਫੋਟੋਆਂ, ਐਨੀਮੇਸ਼ਨ ਅਤੇ ਮਨੁੱਖਾਂ ਦੁਆਰਾ ਨਿਭਾਈ ਗਈ ਭੂਮਿਕਾ ਰਾਹੀਂ ਪ੍ਰਦਰਸ਼ਿਤ ਕਰਨ ਵਿਰੁੱਧ ਚੱਲੀ ਲਹਿਰ ਵਿੱਚ ਆਏ ਦਿਨ ਹੋਰ ਸਿੱਖ ਜੱਥੇਬੰਦੀਆਂ ਸ਼ਾਮਲ ਹੋ ਰਹੀਆਂ ਹਨ ।