
ਬੱਬਰ ਅਕਾਲੀ ਯੋਧਿਆਂ ਦਾ ਟੀਚਾ ਪੰਜਾਬ ਵਿੱਚ ਖਾਲਸਾ ਰਾਜ ਦੀ ਮੁੜ ਬਹਾਲੀ ਅਤੇ ਹਿੰਦੁਸਤਾਨ ਵਿੱਚ ਸਵੈਰਾਜ ਕਾਇਮ ਕਰਨਾ ਸੀ। ਇਸ ਮਨੋਰਥ ਲਈ ਹਥਿਆਰ ਬੰਦ ਜੱਦੋਜਹਿਦ ਰਾਹੀਂ ਫਿਰੰਗੀ ਹਕੂਮਤ ਦੇ ਮਨ ਵਿਚ ਖੌਫ ਅਤੇ ਤਰਥੱਲੀ ਮਚਾ ਦੇਣ ਵਾਲੇ ਬਬਰ ਯੋਧਿਆਂ ਨੂੰ 1947 ਦੇ ਸੱਤਾ ਤਬਾਦਲੇ ਤੋਂ ਬਾਅਦ ਲਿਖੇ ਗਏ ਇਤਿਹਾਸ ਵਿਚ ਬਣਦੀ ਥਾਂ ਨਹੀਂ ਦਿੱਤੀ ਗਈ।
ਬਬਰ ਅਕਾਲੀ ਲਹਿਰ ਦੇ ੧੦੦ ਸਾਲਾ ਸਥਾਪਨਾ ਦਿਹਾੜੇ ਨੂੰ ਮੁੱਖ ਰੱਖਦਿਆ ਗੁਰਦੁਆਰਾ ਚਰਨ ਕੰਵਲ ਜੀਦੋਂਵਾਲ (ਬੰਗਾ) ਵਿਖੇ ਅੱਜ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਵਿਸ਼ੇਸ਼ ਤੌਰ ਤੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਅਤੇ ਬੁਲਾਰੇ ਹਾਜ਼ਰੀ ਭਰ ਰਹੇ ਹਨ।
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਕਾਂਡ ਵਿਚ ਸਜ਼ਾ ਯਾਫਤਾ ਸਿੱਖ ਸਿਆਸੀ ਕੈਦੀ ਭਾਈ ਜਗਤਾਰ ਸਿੰਘ ਤਾਰਾ ਨੂੰ ਇੱਥੇ ਵਧੀਕ ਜੱਜ ਕੰਵਲਜੀਤ ...
ਮੀਡੀਆ ਰਿਪੋਰਟਾਂ ਮੁਤਾਬਕ ਭਾਈ ਜਗਤਾਰ ਸਿੰਘ ਤਾਰਾ ਦੀ ਬੇਅੰਤ ਸਿੰਘ ਕਤਲ ਕੇਸ ਦੀ ਸੁਣਵਾਈ ਬੁੜੈਲ ਜੇਲ ਵਿੱਚ ਜੱਜ ਜੇ ਐਸ ਸਿੱਧੂ ਦੀ ਅਦਾਲਤ ਵਿੱਚ ਹੋਈ। ਆਖਰੀ ਗਵਾਹ ਡਾ. ਲਾਲ ਜੋ ਕਿ ਹੈਦਰਾਬਾਦ ਤੋਂ ਡੀ.ਐਨ.ਏ. ਮਾਹਰ ਹਨ, ਨੇ ਆਪਣੀ ਗਵਾਹੀ ਦਿੱਤੀ। ਡਾ ਲਾਲ ਨੇ ਦੱਸਿਆ ਕਿ ਸਿੱਖਾਂ ਦੇ ਕਾਤਲ ਬੇਅੰਤ ਮੁੱਖ ਮੰਤਰੀ ਨੂੰ ਆਪਾ ਵਾਰ ਕੇ ਸਜ਼ਾ ਦੇਣ ਵਾਲੇ ਭਾਈ ਦਿਲਾਵਰ ਸਿੰਘ ਦੇ ਅੰਗਾਂ ਨੂੰ ਡੀ.ਐਨ.ਏ. ਲਈ ਹੈਦਰਾਬਾਦ ਭੇਜਿਆ ਗਿਆ ਸੀ, ਜਿਸ ਨੂੰ ਭਾਈ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਖਜੀਤ ਕੌਰ ਦੇ ਡੀ.ਐਨ.ਏ. ਨਮੂਨਿਆਂ ਨਾਲ ਮਿਲਾਇਆ ਗਿਆ ਸੀ। ਇਹ ਸਾਰੇ ਨਮੂਨੇ ਇੱਕ ਦੂਜੇ ਨਾਲ ਮਿਲਦੇ ਸਨ ਜਿਸਤੋਂ ਇਹ ਸਿੱਧ ਹੋ ਗਿਆ ਕਿ ਮਨੁੱਖੀ ਬੰਬ ਬਣ ਕੇ ਸ਼ਹੀਦ ਹੋਣ ਵਾਲਾ ਭਾਈ ਦਿਲਾਵਰ ਸਿੰਘ ਹੀ ਸੀ।
ਅਕਾਲ ਤਖਤ ਸਾਹਿਬ ਦੀ ਆਨ-ਸ਼ਾਨ, ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਸ਼ਹਾਦਤ ਪਾਉਣ ਵਾਲੇ ਭਾਈ ਸੁਖਦੇਵ ਸਿੰਘ ਬੱਬਰ ਦੀ 25ਵੀਂ ਬਰਸੀ ਅੱਜ (13 ਅਗਸਤ) ਉਨ੍ਹਾਂ ਦੇ ਜੱਦੀ ਪਿੰਡ ਦਾਸੂਵਾਲ ਵਿਖੇ ਮਨਾਈ ਗਈ। ਦੇਸ਼-ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਅਤੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਏ ਸ਼ਹੀਦੀ ਦਿਹਾੜੇ ਮੌਕੇ ਬੁਲਾਰਿਆਂ ਨੇ ਜਿਥੇ ਭਾਈ ਸੁਖਦੇਵ ਸਿੰਘ ਬੱਬਰ ਵਲੋਂ ਸਿੱਖ ਸੰਗਰਸ਼ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਉਥੇ ਸ਼ਹੀਦ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਹਿਦ ਵੀ ਦੁਹਰਾਇਆ।
ਜਰਮਨ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਵਾਸਤੇ ਸੰਘਰਸ਼ਸ਼ੀਲ ਪੰਥਕ ਜਥੇਬੰਦੀਆਂ ਨੇ 26 ਜਨਵਰੀ ਦੇ ਭਾਰਤੀ ਗਣਤੰਤਰ ਦਿਵਸ ਨੂੰ ਕਾਲੇ ਦਿਹਾੜੇ ਦੇ ਤੌਰ 'ਤੇ ਮਨਾਉਂਦਿਆਂ ਹੋਇਆਂ ਭਾਰਤੀ ਕੌਂਸਲੇਟ ਫਰੈਂਕਫਰਟ ਅੱਗੇ ਭਾਰੀ ਰੋਹ ਮੁਜ਼ਾਹਰਾ ਕਰਕੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ। ਗਣਤੰਤਰ ਦਿਵਸ ਦਾ ਦਿਹਾੜਾ ਹਿੰਦੋਸਤਾਨ ਦੀ ਹਕੂਮਤ ਤੇ ਬਹੁਗਿਣਤੀ ਬ੍ਰਾਹਮਣਵਾਦੀ ਸੋਚ ਵੱਲੋ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ ਤੇ ਦੂਜੇ ਪਾਸੇ ਅਣਖ ਤੇ ਗੈਰਤਮੰਦ ਸਿੱਖ ਇਸ ਨੂੰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਕਰਕੇ ਕਾਲੇ ਦਿਵਸ ਦੇ ਤੌਰ 'ਤੇ ਮਨਾਉਂਦੇ ਹੋਏ ਮੁਜ਼ਾਹਰਾ ਕਰ ਰਹੇ ਸਨ, ਕਿਉਂਕਿ ਇੱਕ ਲੰਮੇ ਸਮੇਂ ਤੋਂ ਬਾਅਦ ਵਿਦੇਸ਼ੀਆਂ ਤੋਂ ਹਿੰਦੋਸਤਾਨ ਨੂੰ ਸਿੱਖ ਕੌਮ ਦੀਆਂ ਕੁਰਬਾਨੀਆਂ ਕਰਕੇ 15 ਅਗਸਤ 1947 ਨੂੰ "ਅਜ਼ਾਦੀ" ਮਿਲੀ ਸੀ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ 23 ਅਕਤੂਬਰ ਨੂੰ ਬਠਿੰਡਾ ਪੁਲਿਸ ਨੇ ਜੰਮੂ ਨਿਵਾਸੀ ਇਕ ਸਿੱਖ ਕਮਲਦੀਪ ਸਿੰਘ ਉਰਫ ਰਿੰਕੂ ਖ਼ਾਲਸਾ ਨੂੰ ਗ੍ਰਿਫਤਾਰ ਕੀਤਾ ਹੈ।
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੋਢੀ ਭਾਈ ਸੁਖਦੇਵ ਸਿੰਘ ਬੱਬਰ ਦਾ ਸ਼ਹੀਦੀ ਦਿਹਾੜਾ 14 ਅਗਸਤ ਨੂੰ ਉਹਨਾਂ ਦੇ ਜੱਦੀ ਪਿੰਡ ਮੰਡੀ ਦਾਸੂਵਾਲ (ਜ਼ਿਲ੍ਹਾ ਤਰਨ ਤਾਰਨ) ਦੇ ਗੁਰਦਵਾਰਾ ਸ਼ਹੀਦ ਬਾਬਾ ਬੀਰ ਸਿੰਘ ਵਿਖੇ ਅਕਾਲ ਖਾਲਸਾ ਦਲ ਵੱਲੋਂ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ, ਯੂ. ਕੇ., ਯੂਰਪ, ਅਮਰੀਕਾ ,ਕੈਨੇਡਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।
ਅਖੰਡ ਕੀਰਤਨੀ ਜਥੇ ਵਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਧਾਰਮਿਕ, ਰਾਜਨੀਤਕ ਅਤੇ ਅਜ਼ਾਦੀ ਪਸੰਦ ਆਗੂਆਂ ਵਲੋਂ ਬੱਬਰ ਖ਼ਾਲਸਾ ਦੇ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਨੂੰ ਉਨ੍ਹਾਂ ਦੇ 24ਵੇਂ ਸ਼ਹੀਦੀ ਦਿਹਾੜੇ 'ਤੇ ਜੱਦੀ ਪਿੰਡ ਦਾਸੂਵਾਲ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ।
ਮਨਦੀਪ ਸਿੰਘ ਹਾਲ ਹੀ ਵਿਚ ਕੈਨੇਡਾ ਤੋਂ ਆਇਆ ਸੀ ਅਤੇ ਪੁਲਿਸ ਨੇ ਇਹ ਕਹਿ ਕੇ ਕਿ ਉਸਦੇ ਬੱਬਰ ਖ਼ਾਲਸਾ ਨਾਲ ਸਬੰਧ ਹਨ ਉਸਨੂੰ ਘਰੋਂ ਚੁਕ ਲਿਆ ਸੀ। ਉਸਤੇ ਦਾਖਾ ਥਾਣੇ ਵਿਚ ਐਫ.ਆਈ.ਆਰ. ਨੰਬਰ 99/ 2016 ਦੇ ਤਹਿਤ ਧਾਰਾ 153-ਏ, 124-ਏ, 120-ਬੀ, 25 ਆਰਮਜ਼ ਐਕਟ, ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17, 18, 20 ਲਾ ਕੇ ਕੇਸ ਦਰਜ ਕੀਤਾ ਗਿਆ ਹੈ।
Next Page »