Tag Archive "babbu-mann"

‘ਦ ਬਲੈਕ ਪ੍ਰਿੰਸ’: ਸਤਿੰਦਰ ਸਰਤਾਜ ਨੂੰ ਬੱਬੂ ਮਾਨ ਦਾ ਸੁਨੇਹਾ, ਪੰਜਾਬੀਆਂ ਨੂੰ ਫਿਲਮ ਦੇਖਣ ਲਈ ਅਪੀਲ

ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਨੇ ਗਾਇਕ ਸਤਿੰਦਰ ਸਰਤਾਜ ਦੀ ਪਹਿਲੀ ਫਿਲਮ 'ਦ ਬਲੈਕ ਪ੍ਰਿੰਸ' ਲਈ ਇਕ ਵਿਸ਼ੇਸ਼ ਸੁਨੇਹਾ ਭੇਜਿਆ ਹੈ। 'ਦ ਬਲੈਕ ਪ੍ਰਿੰਸ' ਨੂੰ ਪਿਛਲੇ ਸ਼ੁੱਕਰਵਾਰ(21 ਜੁਲਾਈ) ਨੂੰ ਜਾਰੀ ਕੀਤਾ ਗਿਆ ਸੀ।

ਬੱਬੂ ਮਾਨ ਨੂੰ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਰੋਕਿਆ

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਭੁੱਖ ਹੜਤਾਲੀ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਮਿਲਣ ਪੁੱਜੇ ਪਰ ਪੁਲੀਸ ਨੇ ਉਨ੍ਹਾਂ ਨੂੰ ਬਾਪੂ ਖ਼ਾਲਸਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਿਸ ’ਤੇ ਬੱਬੂ ਮਾਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਬਾਪੂ ਖ਼ਾਲਸਾ ਦਾ ਹਾਲ-ਚਾਲ ਪੁੱਛ ਕੇ ਹੀ ਵਾਪਸ ਮੁੜ ਗਏ।

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਦੇ ਹੱਕ ਵਿਚ ਚੋਣ ਪ੍ਰਚਾਰ ਕਾਰਨ ਬੱਬੂ ਮਾਨ ਖਿਲਾਫ ਸਵਾਲ ਉੱਠੇ

ਲੁਧਿਆਣਾ (16 ਜਨਵਰੀ, 2011 - ਸਿੱਖ ਸਿਆਸਤ): ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਵੱਲੋਂ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤੇ ਜਾਣ ਨੇ ਬੱਬੂ ਮਾਨ ਖਿਲਾਫ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੱਤਾ ਹੈ। ਬੱਬੂ ਮਾਨ ਵੱਲੋਂ ਹਾਲ ਵਿਚ ਹੀ ਗਾਏ ਗਏ ਗੀਤਾਂ ਕਾਰਨ ਉਸ ਦੀ ਦਿੱਖ ਇਕ ਅਜਿਹੇ ਗਾਇਕ-ਗੀਤਕਾਰ ਵਰਗੀ ਬਣ ਰਹੀ ਸੀ, ਜੋ ਆਪਣੀ ਕੌਮ ਦੇ ਮਸਲਿਆਂ ਨੂੰ ਜਾਣਦਾ ਹੈ ਤੇ ਉਸ ਬਾਰੇ ਆਪਣੇ ਗੀਤਾਂ ਰਾਹੀਂ ਆਮ-ਰਾਏ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਹੈ।