Tag Archive "baldev-sadaknama"

‘ਸੜਕਨਾਮਾ’ ਵਰਗੇ ਲੇਖਕਾਂ ਵਲੋਂ ਲਿਖਣਾ ਬੰਦ ਕਰ ਦੇਣ ਦੀ ਗੱਲ ਕਰਨੀ ਕੋਈ ‘ਅਹਿਸਾਨ’ ਨਹੀਂ’ : ਦਲ ਖ਼ਾਲਸਾ

ਆਪਣੇ ਆਪ ਨੂੰ ਸਥਾਪਤ ਕਰਨ, ਪੈਸੇ ਕਮਾਉਣ, ਸੱਤਾ ਦੇ ਹੱਕ ਵਿੱਚ ਅਤੇ ਇਤਿਹਾਸ ਨੂੰ ਉਲਟਾ ਗੇੜਾ ਦੇਣ ਲਈ ਲਿਖਣਾ ਅਤੇ ਫਿਰ ਲਿਖਣਾ ਬੰਦ ਕਰਨ ਦੇ ਬਿਆਨ ਦੇਣਾ ਕਿਸੇ ਸਿਰ ਕੋਈ ਅਹਿਸਾਨ ਨਹੀਂ ਹੈ। ਇਸ ਦਾ ਪ੍ਰਗਟਾਵਾ ਅੱਜ ਦਲ ਖ਼ਾਲਸਾ ਨੇ ਬਲਦੇਵ ਸੜਕਨਾਮਾ ਨਾਮੀ ਲੇਖਕ ਦੇ ਹੱਕ ਵਿੱਚ ਇੱਕ ਸਭਾ ਵੱਲੋਂ ਆਏ ਬਿਆਨ ਦੇ ਪ੍ਰਤੀਕਰਮ ਵਜੋਂ ਕੀਤਾ।

ਸਿੱਖ ਇਤਿਹਾਸ ’ਤੇ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ

ਸਿੱਖ ਇਤਿਹਾਸ ਅਤੇ ਖ਼ਾਲਸਾ ਰਾਜ ਬਾਰੇ ਮਨਘੜ੍ਹਤ ਤੱਥਾਂ ਨਾਲ ਸਿੱਖਾਂ ਦੇ ਕਿਰਦਾਰਕੁਸ਼ੀ ਕਰਨ ਵਾਲੇ ਬਲਦੇਵ ਸਿੰਘ ਨਾਮੀ ਲੇਖਕ ਵਿਰੁੱਧ ਪੰਜਾਬ ਵਿੱਚ ਗੁੱਸੇ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਸਿੱਖ ਇਤਿਹਾਸ ’ਤੇ ਇੱਕ ਸਾਜ਼ਿਸ਼ਮਈ ਢੰਗ ਨਾਲ ਚਿੱਕੜ ਸੁੱਟਣ ਦਾ ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਕਰੜਾ ਨੋਟਿਸ ਲਿਆ ਹੈ। ਦਲ ਖ਼ਾਲਸਾ ਤੇ ਹੋਰ ਜਥੇਬੰਦੀਆਂ ਨੇ ਅੱਜ (30 ਜੁਲਾਈ) ਤਿੱਖੇ ਸ਼ਬਦਾਂ ਵਿੱਚ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਿੱਖ ਰਾਜ ’ਤੇ ਚਿੱਕੜ ਉਛਾਲੀ ਕਰਨ ਵਾਲੀ ‘ਸੂਰਜ ਦੀ ਅੱਖ਼’ ਰੂਪੀ ਨਾਵਲ ਜੇ ਵਾਪਸ ਨਾ ਲਿਆ ਅਤੇ ਲੇਖਕ ਨੇ ਮਾਫ਼ੀ ਨਾ ਮੰਗੀ ਤਾਂ ਇੱਕ ਸੰਘਰਸ਼ ਵਿੱਢਿਆ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਅਤੇ ਇਹ ਲੇਖਕ ਅਤੇ ਇਸ ਦੇ ਹਮਾਇਤੀ ਹੋਣਗੇ।