ਭਾਜਪਾ ਸੰਸਦ ਅਤੇ ਦਲਿਤ ਆਗੂ ਉਦਿਤ ਰਾਜ ਨੇ ਬੀਫ ਖਾਣ 'ਤੇ ਇਕ ਬਿਆਨ ਦਿੱਤਾ ਹੈ। ਉਦਿਤ ਰਾਜ ਨੇ ਟਵੀਟ ਕੀਤਾ, "ਜਮੈਕਾ ਦੇ ਯੂਸੈਨ ਬੋਲਟ ਗਰੀਬ ਸੀ ਅਤੇ ਉਦੋਂ ਉਨ੍ਹਾਂ ਦੇ ਟ੍ਰੇਨਰ ਨੇ ਬੋਲਟ ਨੂੰ ਬੀਫ ਖਾਣ ਦੀ ਸਲਾਹ ਦਿੱਤੀ, ਜਿਸਤੋਂ ਬਾਅਦ ਯੂਸੈਨ ਬੋਲਟ ਨੇ ਓਲੰਪਿਕ 'ਚ ਕੁਲ 9 ਗੋਲਡ ਮੈਡਲ ਜਿੱਤੇ।"
ਇੱਥੇ ਰੇਲਵੇ ਸਟੇਸ਼ਨ ਕੋਲ ਮੱਝ ਦਾ ਮੀਟ ਲੈ ਕੇ ਜਾ ਰਹੀਆਂ ਦੋ ਮੁਸਲਿਮ ਔਰਤਾਂ ਉਤੇ ਗਊ ਰੱਖਿਅਕਾਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਹਮਲਾ ਕਰ ਦਿੱਤਾ। ਪੁਲੀਸ ਨੇ ਬਾਅਦ ਵਿੱਚ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੰਦਸੌਰ ਦੇ ਐਸਪੀ ਮਨੋਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਫੋਨ ਆਇਆ ਕਿ ਰੇਲਵੇ ਸਟੇਸ਼ਨ ਕੋਲ ਦੋ ਔਰਤਾਂ ਦੀ ਗਾਂ ਦਾ ਮਾਸ ਲੈ ਕੇ ਜਾਣ ਦੇ ਸ਼ੱਕ ਵਿੱਚ ਕੁੱਟਮਾਰ ਕੀਤੀ ਗਈ। ਔਰਤ ਅਤੇ ਮਰਦ ਸਿਪਾਹੀ ਮੌਕੇ ਉਤੇ ਗਏ ਅਤੇ ਦੋਵਾਂ ਔਰਤਾਂ ਨੂੰ ਥਾਣੇ ਲੈ ਆਏ। ਇਸ ਮਗਰੋਂ ਮੀਟ ਨੂੰ ਪਰਖ ਲਈ ਭੇਜਿਆ ਗਿਆ, ਜੋ ਮੱਝ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਔਰਤ ਵਿਰੁੱਧ ਪਹਿਲਾਂ ਵੀ ਗ਼ੈਰ ਕਾਨੂੰਨੀ ਤਰੀਕੇ ਨਾਲ ਮੀਟ ਲੈ ਕੇ ਜਾਣ ਦੇ ਦੋਸ਼ ਵਿੱਚ ਕੇਸ ਦਰਜ ਹੋ ਚੁੱਕਾ ਹੈ।