ਗੁਰੂ ਪੰਥ ਜਦੋਂ ਧਰਤੀ ਦੀ ਸਰਦਾਰੀ ਕਰੇਗਾ ਤਾਂ, ਭਗਤ ਰਵਿਦਾਸ ਜੀ ਦੀ ਸੋਚ ਅਨੁਸਾਰ ਇਹ ਸੰਸਾਰ ‘ਬੇਗਮਪੁਰਾ ਬਣ ਜਾਏਗਾ। ਭਗਤ ਰਵਿਦਾਸ ਜੀ ਨੇ ਫਰਮਾਇਆ ਹੈ ਕਿ ਹੇ ਮੇਰੇ ਵੀਰ। ਹੁਣ ਮੈਂ ਵਸਣ ਲਈ ਸੋਹਣੀ ਥਾਂ ਲੱਭ ਲਈ ਹੈ। ਉਥੇ ਸੁੱਖ ਹੀ ਸੁੱਖ ਹੈ। ਉਸ ਸ਼ਹਿਰ ਦਾ ਨਾਉਂ ਬੇਗਮਪੁਰਾ ਹੈ।
ਵਿਚਾਰ ਮੰਚ ਸੰਵਾਦ ਵਲੋਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਦੀਵਾਨ ਕਰਵਾਏ ਜਾ ਰਹੇ ਹਨ।