Tag Archive "bhai-gajinder-singh"

ਅਮਰੀਕਾ ਅਤੇ ਕੈਨੇਡਾ ਤੋਂ ਆਈਆਂ ਦੋ ਚੰਗੀਆਂ ਖਬਰਾਂ (ਲੇਖ)

ਆਪਣੇ ਕੌਮੀ ਘਰ ਪੰਜਾਬ ਤੋਂ ਕੋਈ ਖੁਸ਼ੀ ਦੇਣ ਵਾਲੀ ਖਬਰ ਨੂੰ ਤਾਂ ਤਰਸ ਕੇ ਰਹਿ ਗਏ ਹਾਂ । ਐਸੇ ਮਾਯੂਸੀਆਂ ਭਰੇ ਮਾਹੋਲ ਵਿੱਚ ਖੁਸ਼ੀ ਦੀਆਂ ਦੋ ਖਬਰਾਂ ਅਮਰੀਕਾ ਅਤੇ ਕੈਨਡਾ ਤੋਂ ਆਈਆਂ ਹਨ।

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦਲ ਖ਼ਾਲਸਾ ਨਾਲ ਚੱਲਣ ਦਾ ਲਿਆ ਸਿਧਾਂਤਕ ਫੈਸਲਾ

ਇੱਕ ਮਹੱਤਵਪੂਰਨ ਫੈਸਲਾ ਕਰਦਿਆਂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਪੰਜਾਬ ਦੀ ਪ੍ਰਭੂਸੱਤਾ ਅਤੇ ਆਜ਼ਾਦੀ ਦੇ ਨਿਸ਼ਾਨੇ ਅਤੇ ਪੰਥਕ ਹਿੱਤਾਂ ਦੀ ਮਜ਼ਬੂਤੀ ਲਈ ਦਲ ਖ਼ਾਲਸਾ ਨਾਲ ਚੱਲਣ ਦਾ ਸਿਧਾਂਤਕ ਫੈਸਲਾ ਲਿਆ।

ਕੀ ਦਲਿੱਤਾਂ ਉਤੇ ਜ਼ੁਲਮ ਦੀ ਕੋਈ ਨਵੀਂ ਗਾਥਾ ਲਿਖੀ ਜਾ ਰਹੀ ਹੈ?

ਸਾਡੇ ਕੁੱਝ ਲੋਕਾਂ ਨੇ ਇਸ ਬਿਮਾਰੀ ਦਾ ਆਪਣੇ ਲਈ ਨਵਾਂ 'ਨਾਮਕਰਣ' ਕਰ ਲਿਆ ਹੈ, ਤੇ ਇਸ ਨੂੰ ਇੱਕ ਰੂਪ ਵਿੱਚ ਮਾਨਤਾ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਗਾਂਧੀ ਦੇ ਲਫਜ਼ 'ਹਰੀਜਨ' ਦੀ ਥਾਂ ਤੇ ਲਫਜ਼ 'ਮਜ਼੍ਹਬੀ' ਘੜ੍ਹ ਲਿਆ ਗਿਆ, ਅਤੇ 'ਚਾਰ ਵਰਣਾਂ' ਨੂੰ 'ਚਾਰ ਪੌੜ੍ਹਿਆਂ' ਦਾ ਰੂਪ ਦੇ ਦਿੱਤਾ ਗਿਆ ਹੈ। ਇਹ ਸੱਭ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਤੇ ਦਸਮ ਪਾਤਸ਼ਾਹ ਦੇ ਖਾਲਸਾ ਪੰਥ ਦਾ ਰਸਤਾ ਨਹੀਂ ਹੈ, ਰਾਹੋਂ ਕੁਰਾਹੇ ਪਏ ਲੋਕ ਇਸ ਦੀ ਭਾਵੇਂ ਜੋ ਮਰਜ਼ੀ 'ਜਸਟੀਫਿਕੇਸ਼ਨ' ਬਣਾ ਲੈਣ।

ਗੁਰਬਾਣੀ ਰਾਹੀਂ ਰਾਮ ਰਾਜ: ਆਰ ਐਸ ਐਸ / ਸਿੱਖੋ ਕੀ ਹਾਲੇ ਵੀ ਸੁੱਤੇ ਰਹੋਗੇ?

ਕੁੱਝ ਦਿਨ ਪਹਿਲਾਂ ਇੱਕ ਅੰਗਰੇਜ਼ੀ ਅਖਬਾਰ ਵਿੱਚ ਖਬਰ ਪੜ੍ਹੀ ਸੀ ਕਿ ਪਿੱਛਲੇ ਦਿਨੀਂ ਆਰ.ਐਸ.ਐਸ. ਦੀ ਨਾਗਪੁਰ ਵਿੱਚ ਹੋਈ ਇੱਕ ਮੀਟਿੰਗ ਦਾ ਪੂਰਾ ਸੈਸ਼ਨ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਵਿਚਾਰ ਕਰਨ 'ਤੇ ਲਗਾਇਆ ਗਿਆ। ਇਸ ਸੈਸ਼ਨ ਦੌਰਾਨ ਆਰ.ਐਸ.ਐਸ. ਦੇ ਜਨਰਲ ਸੈਕਟਰੀ 'ਭਈਆ ਜੀ ਜੋਸ਼ੀ' ਨੇ ਕਿਹਾ ਕਿ ਇਸ ਪਰਕਾਸ਼ ਪੁਰਬ ਨੂੰ ਰਾਸ਼ਟਰੀ ਪੱਧਰ 'ਤੇ ਮਨਾਇਆ ਜਾਣਾ ਚਾਹੀਦਾ ਹੈ । ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸੈਕਟਰੀ 'ਅਵੀਨਾਸ਼ ਜੈਸਵਾਲ' ਨੇ ਇਸ ਮੌਕੇ ਇੱਕ ਨਵੀਂ ਗੱਲ ਕਹੀ, ਜਿਹੜੀ ਹਰ ਸਿੱਖ ਨੂੰ ਸੋਚਣੀ ਤੇ ਸਮਝਣੀ ਚਾਹੀਦੀ ਹੈ। ਜੈਸਵਾਲ ਨੇ ਕਿਹਾ ਕਿ ਆਰ.ਐਸ.ਐਸ. ਗੁਰਬਾਣੀ ਦਾ ਪਰਚਾਰ ਕਰਨਾ ਚਾਹੁੰਦੀ ਹੈ ਕਿਓਂਕਿ 'ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਰਾਮ-ਰਾਜ ਕਾਇਮ ਕਰਨ ਵਿੱਚ ਸਹਾਈ ਹੋ ਸਕਦੀ ਹੈ'।

ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ-ਮੁਬਾਰਕਬਾਦ ਮੁਬਾਰਕਬਾਦ ਮੁਬਾਰਕਬਾਦ

੨੦ ਮਈ ਨੂੰ ਚੰਡੀਗੜ੍ਹ ਤੋਂ ਦਲ ਖਾਲਸਾ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ। ਇਸ ਨਵੀਂ ਸ਼ੁਰੂਆਤ ਦੀ ਅਗਵਾਈ ਕਰਨ ਲਈ ਕੱਲ ਤੋਂ ਪਹਿਲਾਂ ਤੱਕ ਦੀਆਂ ਦੋਹਾਂ ਜੱਥੇਬੰਦੀਆਂ ਦੇ ਸਾਰੇ ਸੀਨੀਅਰ ਆਗੂਆਂ ਨੇ ਸ. ਹਰਪਾਲ ਸਿੰਘ ਚੀਮਾ ਦੀ ਸਰਬ-ਸਮੰਤ ਚੋਣ ਕੀਤੀ ਹੈ। ਸੱਭ ਤੋਂ ਪਹਿਲਾਂ ਤਾਂ ਇਸ ਇਕੱਠ ਵਿੱਚ ਹਾਜ਼ਰ ਸੱਭ ਸਾਥੀਆਂ ਨੂੰ ਮੁਬਾਰਕਬਾਦ, ਫਿਰ ਸ. ਹਰਪਾਲ ਸਿੰਘ ਚੀਮਾ ਨੂੰ ਮੁਬਾਰਕਬਾਦ। ਦਲ ਖਾਲਸਾ ਤੇ ਪੰਚ ਪ੍ਰਧਾਨੀ ਦੀ ਸਾਂਝ ਤੇ ਏਕਤਾ ਵਿੱਚੋਂ ਨਿਕਲੀ ਇਹ ਨਵੀਂ ਸ਼ੁਰੂਆਤ ਸਮੇਂ ਤੇ ਹਾਲਾਤ ਦੀ ਲੋੜ੍ਹ ਸੀ, ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦੀ ਲੋੜ੍ਹ ਸੀ।

ਬੰਦਾ ਬੈਰਾਗ਼ੀ ਨਹੀਂ, ਬੰਦਾ ਸਿੰਘ ਬਹਾਦੁਰ

ਦਿੱਲੀ ਦੇ 'ਸ੍ਰੀ ਗੁਰੂ ਤੇਗ਼ ਬਹਾਦੁਰ ਖਾਲਸਾ ਕਾਲਜ' ਵਿੱਚ ਪੰਦਰਾਂ ਮਾਰਚ ਨੂੰ ਇੱਕ ਸੈਮੀਨਾਰ ਕੀਤਾ ਗਿਆ, ਜੋ ਪ੍ਰਬੰਧਕਾਂ ਮੁਤਾਬਿਕ ' 'ਹਿੰਦੂ ਯੋਧਾ ਵੀਰ ਬੰਦਾ ਬੈਰਾਗ਼ੀ' ਨੂੰ ਸਮ੍ਰਪਿਤ ਸੀ । ਪ੍ਰਬੰਧਕ ਸੰਸਥਾ ਦਾ ਨਾਮ ਲਿਖਿਆ ਹੈ, 'ਅਖਿਲ ਭਾਰਤੀਯ ਇੱਤਹਾਸ ਸੰਕਲਨ ਯੋਜਨਾ', ਜਿਸ ਦੇ ਪ੍ਰਧਾਨ ਦਾ ਨਾਮ ਲਿਖਿਆ ਹੈ 'ਪ੍ਰੋ: ਸਤੀਸ਼ ਚੰਦਰ ਮਿੱਤਲ'। ਸੰਸਥਾ ਦੇ ਦੋ ਹੋਰ ਅਧੀਕਾਰੀਆਂ ਦੇ ਨਾਮ ਦਿੱਤੇ ਹਨ, ਤੇ ਦੋਵੇਂ ਹਿੰਦੂ ਨਾਮ ਹਨ ।

ਆਜ਼ਾਦੀ ਦੇ ਪਰਵਾਨਿਆਂ ਦੀਆਂ ਮਾਣਮੱਤੀਆਂ ਮਾਵਾਂ

ਭਾਰਤੀ ਸਟੇਟ ਨੇ 11 ਫਰਵਰੀ 1984 ਨੂੰ ਮਕਬੂਲ ਭੱਟ ਨੂੰ ਫਾਂਸੀ ਚੜਾ ਕੇ ਸ਼ਹੀਦ ਕਰ ਦਿੱਤਾ ਸੀ। ਜਨਾਬ ਭੱਟ ਦਾ ਜੀਵਨ ਅਤੇ ਉਨ੍ਹਾਂ ਦੀ ਸ਼ਹਾਦਤ ਕਸ਼ਮੀਰ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਉਥੋਂ ਦੇ ਲੋਕਾਂ ਲਈ ਰਾਹ ਦਸੇਰਾ ਹੈ ਅਤੇ ਕਸ਼ਮੀਰ ਦੇ ਲੋਕ ਆਪਣੇ ਇਸ ਆਗੂ ਨੂੰ ਅੱਜ ਵੀ ਬਾਬਾ-ਏ-ਕੌਮ ਦੇ ਨਾ ਨਾਲ ਯਾਦ ਕਰਦੇ ਹਨ।

ਸੰਘਰਸ਼ ਸਾਡੀ ਪਹਿਚਾਣ

ਦਲ ਖ਼ਾਲਸਾ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੀ ਸਿਧਾਂਤਕ ਏਕਤਾ ਦੀ ਖਬਰ ਨੇ ਹਰ ਪਾਸੇ ਚੰਗਾ ਸੁਨੇਹਾ ਦਿੱਤਾ ਹੈ। ਸੰਘਰਸ਼ ਪੱਖੀ ਸਿੱਖਾਂ ਨੂੰ ਬਹੁਤ ਦੇਰ ਬਾਅਦ ਇੱਕ ਚੰਗੀ ਖਬਰ ਪੜ੍ਹਨ ਨੂੰ ਮਿਲੀ ਹੈ। ਹਰ ਪਾਸਿਓਂ ਇਸ ਏਕਤਾ ਦਾ ਸੁਆਗਤ ਹੋਇਆ ਹੈ, ਜੋ ਕੁਦਰਤੀ ਸੀ। ਦੋਹਾਂ ਜੱਥੇਬੰਦੀਆਂ ਦੇ ਆਗੂਆਂ ਨੇ ਮਾਯੂਸੀ ਦੀਆਂ ਖਬਰਾਂ ਪੜ੍ਹਦੇ ਪੜ੍ਹਦੇ ਅੱਕੀ ਤੇ ਥੱਕੀ ਕੌਮ ਦੀਆਂ ਇੱਛਾਵਾਂ ਦੀ ਪੂਰਤੀ ਕੀਤੀ ਹੈ। ਏਕਤਾ ਦੀ ਇਸ ਸ਼ੁਰੂਆਤ ਤੋਂ ਬਾਦ ਕੌਮ-ਪ੍ਰਸਤਾਂ ਅੰਦਰ ਆਸ ਦੀ ਕਿਰਨ ਜਾਗੀ ਹੈ।

ਇੱਕ ਸੂਰਜ ਡੁੱਬ ਗਿਆ

ਅੱਜ ੨੯ ਮਾਰਚ, ਸਿੱਖ ਇੱਤਹਾਸ ਦਾ ਉਹ ਮਨਹੂਸ ਦਿਨ ਹੈ, ਜਦੋਂ ੧੮੪੯ ਵਿੱਚ ਇਸ ਦਿਨ, ਵੱਡੀ ਸ਼ਹਿਨਸ਼ਾਹੀ ਦੀ ਮਾਲਿਕ ਕੌਮ ਬਰਤਾਨਵੀ ਗੁਲਾਮੀ ਵਿੱਚ ਜੱਕੜ ਦਿੱਤੀ ਗਈ ਸੀ । ਜਿਹੜੀ ਗੁਲਾਮੀ ਅਸੀਂ ਅੱਜ ਭੋਗ ਰਹੇ ਹਾਂ, ਇਹ ਇੱਕ ਤੋਂ ਬਾਦ ਦੂਜੀ ਗੁਲਾਮੀ ਹੈ, ਬਰਤਾਨਵੀ ਸਾਮਰਾਜ ਤੋਂ ਬਾਦ ਦਿੱਲੀ ਦੇ ਹਿੰਦੁਤੱਵੀ ਸਾਮਰਾਜ ਦੀ ਗੁਲਾਮੀ ਹੈ । ਅੱਜ ਜਦੋਂ ਮੈਂ ਇਸ ਦਿਨ ਬਾਰੇ ਕੁੱਝ ਲਿਖਣ ਲਈ ਸੋਚ ਰਿਹਾ ਸਾਂ, ਤਾਂ ਮੈਨੂੰ ਜੇਲ੍ਹ ਦੇ ਦਿਨ੍ਹਾਂ ਵਿੱਚ ਲਿਖਿਆ ਆਪਣਾ ਹੀ ਇੱਕ ਲੇਖ ਯਾਦ ਆ ਗਿਆ, ਜੋ ਉਸ ਵੇਲੇ ਕਈ ਰਸਾਲਿਆਂ ਵਿੱਚ ਛਪਿਆ ਸੀ ।

« Previous Page