Tag Archive "bhai-gurmeet-singh-burrail-jail"

ਭਾਈ ਗੁਰਮੀਤ ਸਿੰਘ ਦੇ ਕੇਸ ਵਿੱਚ ਬੇਲੋੜੀ ਦੇਰੀ ਤੇ ਜਥੇਬੰਦੀਆ ਨੇ ਕੀਤੇ ਸਵਾਲ। ਰਿਪੋਰਟ ਨਾ ਭੇਜਣ ਤੇ ਰੁਕੀ ਰਿਹਾਈ

6 ਅਕਤੂਬਰ 2022 ਨੂੰ, ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਲਈ ‛ਪੰਜਆਬ ਲਾਇਰਜ਼’ ਵਲੋਂ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਸਿੱਖ ਜਥੇਬੰਦੀਆਂ ਨੇ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਭਾਈ ਗੁਰਮੀਤ ਸਿੰਘ ਦੀ ਰਿਹਾਈ ਵਿਚ ਕੀਤੀ ਜਾ ਰਹੀ ਬੇਲੋੜੀ ਦੇਰੀ ਬਾਰੇ ਸਵਾਲ ਕੀਤੇ ਗਏ ਅਤੇ ‛ਸਵਾਲਨਾਮਾ’ ਸੌਂਪਿਆ ਗਿਆ। ਭਾਈ ਗੁਰਮੀਤ ਸਿੰਘ ਦੀ ਪਟਿਆਲਾ ਵਿੱਚ ਰਿਹਾਇਸ਼ ਹੈ, ਜਿਸ ਵਜ੍ਹਾ ਕਰਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਰਿਹਾਈ ਸਬੰਧੀ ਰਿਪੋਰਟ ਭੇਜਣੀ ਸੀ ਕਿਉਂਕਿ ਭਾਈ ਗੁਰਮੀਤ ਸਿੰਘ ਦੇ ਕੇਸ ਨੂੰ ਪੰਜਾਬ/ਹਰਿਆਣਾ ਹਾਈ ਕੋਰਟ ਵਲੋਂ ਰਿਹਾਈ ਲਈ ਵਿਚਾਰਿਆ ਜਾ ਰਿਹਾ ਹੈ।

ਭਾਈ ਗੁਰਮੀਤ ਸਿੰਘ ਦੀ ਰਿਹਾਈ ਲਈ ਕੀਤੇ ਸਵਾਲ ਨਾਮਾ ਰੋਸ ਮਾਰਚ ਨੂੰ ਸਿੱਖ ਸੰਗਤਾਂ ਵੱਲੋ ਭਰਵਾਂ ਹੁੰਗਾਰਾ ਮਿਲਿਆ

ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਰਿਹਾਈ ਦੇ ਮਾਮਲੇ ਦੀ ਕਾਨੂੰਨੀ ਪੈਰਵੀ ਕਰ ਰਹੀ ਸੰਸਥਾ ਪੰਜਆਬ ਲਾਇਰਜ਼ ਵੱਲੋਂ ਬੀਤੇ ਦਿਨ (6 ਅਕਤੂਬਰ ਨੂੰ) ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ ਤੋਂ ਡੀ ਸੀ ਦਫਤਰ ਪਟਿਆਲਾ ਤੱਕ ਇਕ ਮਾਰਚ ਕੀਤਾ ਗਿਆ ਤੇ ਡੀ.ਸੀ. ਨੂੰ ਇਕ ਸਵਾਲਨਾਮਾ ਸੌਂਪਿਆ ਗਿਆ।

31 ਅਗਸਤ 1995 ਬੇਅੰਤ ਕਤਲ ਕੇਸ ਦੀ ਰੋਸ਼ਨੀ ਵਿੱਚ: ਪੰਥਕ ਬਨਾਮ ਅਦਾਲਤੀ ਸਰੋਕਾਰ

ਅਜਿਹਾ ਵਿਸ਼ਲੇਸ਼ਣ ਅਜਿਹੇ ਮਹੱਤਵਪੂਰਨ ਕੇਸਾਂ ਦਾ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਸਾਡੀ ਅਗਲੇਰੀ ਪੀੜੀ ਭਵਿੱਖ ਵਿੱਚ ਅਜਿਹੀਆਂ ਸਥਿਤੀਆਂ ਦੇ ਸਨਮੁਖ ਹੋ ਸਕੇ ਅਤੇ ਪੰਥਕ ਭਾਵਨਾਵਾਂ ਤੇ ਸਥਾਪਤ ਅਦਾਲਤੀ ਸਿਸਟਮ ਵਿਚਲੇ ਵਖਰੇਵਿਆਂ ਨੂੰ ਸਮਝ ਸਕੇ। ਇਹ ਵਿਸ਼ਲੇਸ਼ਣ ਸਥਾਪਤ ਨਿਆਂ ਪਰਬੰਧ ਦੀ ਲੋੜ ਤੇ ਪੰਥਕ ਭਾਵਨਾਵਾਂ ਵਿਚ ਵਖਰੇਵਿਆਂ ਕਾਰਨ ਪਈ ਫਿੱਕ ਨੂੰ ਦੂਰ ਕਰਨ ਲਈ ਇੱਕ ਯਤਨ ਮਾਤਰ ਹੈ ਪਰ ਵਖਰੇਵੇਂ ਤਾਂ ਹੀ ਖਤਮ ਹੋ ਸਕਦੇ ਹਨ ਜਦ ਵਖਰੇਵਿਆਂ ਦੇ ਕਾਰਨਾਂ ਨੂੰ ਗੁਰੂ ਖਾਲਸਾ ਪੰਥ ਭਵਿੱਖ ਸੰਵਾਰਨ ਦੀ ਮਨਸ਼ਾ ਨਾਲ ਵਿਚਾਰੇ।

ਬੇਅੰਤ ਸਿੰਘ ਕਤਲ ਕਾਂਡ: ਭਾਈ ਗੁਰਮੀਤ ਸਿੰਘ 28 ਦਿਨਾਂ ਦੀ ਪੈਰੋਲ ‘ਤੇ ਹੋਏ ਰਿਹਾਅ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਚੰਡੀਗੜ ਦੀ ਬੂੜੈਲ ਜ਼ੇਲ 1995 ਤੋਂ ਨਜ਼ਰਬੰਦ ਇੰਜ.ਭਾਈ ਗੁਰਮੀਤ ਸਿੰਘ ਵੀਰਵਾਰ ਨੂੰ ਦੇਰ ਸ਼ਾਮ ਕਰੀਬ ਪੋਣੇ ਅੱਠ ਵਜੇ ਬੂੜੈਲ ਜ਼ੇਲ ਚੋਂ ਦੂਜੀ ਵਾਰ 28 ਦਿਨਾਂ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਹੈ।