Tag Archive "bhai-lal-singh-akalgarh"

ਭਾਈ ਲਾਲ ਸਿੰਘ ਕੇਸ: ਸੁਪਰੀਮ ਕੋਰਟ ਵਲੋਂ ਹਾਈਕੋਰਟ ਦਾ ਫੈਸਲਾ ਰੱਦ; ਕਿਹਾ ਗ੍ਰਹਿ ਮੰਤਰੀ ਨਾਲ ਸੰਪਰਕ ਕਰੋ

ਭਾਰਤੀ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਰੱਦ ਕਰ ਦਿੱਤਾ, ਜਿਸ ਵਿਚ ਰਾਜਨੀਤਕ ਸਿੱਖ ਕੈਦੀ ਭਾਈ ਲਾਲ ਸਿੰਘ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਾਭ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਗੱਲ ਦੀ ਆਜ਼ਾਦੀ ਭਾਈ ਲਾਲ ਸਿੰਘ ਨੂੰ ਦਿੱਤੀ ਹੈ ਕਿ ਉਹ ਅੱਠ ਹਫਤਿਆਂ ਵਿਚ ਭਾਰਤ ਸਰਕਾਰ ਦੇ ਅਧਿਕਾਰਤ ਮਹਿਕਮੇ ਨੂੰ ਅਰਜ਼ੀ ਭੇਜ ਸਕਦੇ ਹਨ ਅਤੇ ਅਧਿਕਾਰਤ ਮਹਿਕਮਾ ਕਾਨੂੰਨ ਮੁਤਾਬਕ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਕੋਈ ਫੈਸਲਾ ਲੈ ਸਕਦਾ ਹੈ।

ਮਨਜੀਤ ਸਿੰਘ (ਉਰਫ ਭਾਈ ਲਾਲ ਸਿੰਘ) ਬਨਾਮ ਅਮਾਂਡਾ ਨੌਕ

ਕਹਾਣੀ ਅਮਾਂਡਾ ਨੌਕਸ ਤੋਂ ਸ਼ੁਰੂ ਕਰੀਏ। ਅਮਾਂਡਾ ਅੱਜ 24 ਕੁ ਸਾਲ ਦੀ ਬੜੀ ਭਲ਼ੀ ਮੁਟਿਆਰ ਹੈ, ਜਿਸ ਨੂੰ ਇਟਲੀ ਦੀ ਸਰਕਾਰ ਨੇ ਕਤਲ ਦੇ ਮੁਕੱਦਮੇ ਵਿੱਚ ਫਸਾ ਕੇ, ਓਸ ਨੂੰ 28 ਸਾਲ ਲਈ ਕੈਦ ਕਰ ਦਿੱਤਾ ਸੀ। ਪ੍ਰੋਫ਼ੈਸਰ ਭੁੱਲਰ ਵਾਂਗ ਓਸ ਕੋਲੋਂ ਵੀ ਮਾਰ ਕੁੱਟ ਕਰ ਕੇ ਇਕਬਾਲੀਆ ਬਿਆਨ ਲੈ ਲਿਆ ਗਿਆ ਸੀ।

20 ਸਾਲ ਕੈਦ ਭੁਗਤ ਚੁੱਕੇ ਭਾਈ ਲਾਲ ਸਿੰਘ ਦੀ ਰਿਹਾਈ ਦਾ ਨਕਸ਼ਾ ਗੁਜਰਾਤ ਸਰਕਾਰ ਨੇ ਮੁੜ ਰੱਦ ਕੀਤਾ; ਦੋ ਮਹੀਨੇ ਦੀ ਰਿਹਾਈ ਤੋਂ ਬਾਅਦ ਫਿਰ ਕੈਦ

ਭਾਈ ਲਾਲ ਸਿੰਘ ਨੇ ਭਾਰਤ ਦੇ ਕਿਸੇ ਵੀ ਕਾਨੂੰਨ ਤਹਿਤ ਲਾਗੂ ਕੀਤੀ ਜਾਣ ਵਾਲੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ, ਬਲਕਿ ਉਨਹਾਂ ਕਾਨੂੰਨੀ ਤੌਰ ਉੱਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟ ਲਈ ਹੈ, ਪਰ ਫਿਰ ਵੀ ਪ੍ਰਤੱਖ ਸਿਆਸੀ ਕਾਰਨਾਂ ਕਰਕੇ ਉਨਹਾਂ ਦੀ ਰਿਹਾਈ ਨਹੀਂ ਹੋ ਰਹੀ।

ਸਜ਼ਾ ਵਿੱਚ ਛੋਟ ਦਾ ਲਾਭ ਸਿੱਖ ਕੈਦੀਆਂ ਨੂੰ ਵੀ ਦਿੱਤਾ ਜਾਵੇ …

ਫ਼ਤਿਹਗੜ੍ਹ ਸਾਹਿਬ (12 ਅਪ੍ਰੈਲ, 2011): ਅੱਜ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਮਿਲਣ ਪਿੱਛੋਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਗ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਵਿਸਾਖੀ ਦੇ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਕੈਦੀਆਂ ਦੀ ਸ਼ਜ਼ਾ ਵਿਚ ਦਿੱਤੀ ਗਈ ਛੋਟ ਦਾ ਲਾਭ ਹੋਰਨਾਂ ਕੈਦੀਆਂ ਦੇ ਨਾਲ-ਨਾਲ ਸ਼ੰਗੀਨ ਦੋਸ਼ਾਂ ...

« Previous Page