Tag Archive "bhai-mandeep-singh-leicester"

ਪੰਥ ਦੇ ਹੋਣਹਾਰ ਸੇਵਾਦਾਰ ਦਾ ਵਿਛੋੜਾ ਦੁਖਦਾਈ; ਭਾਈ ਮਨਦੀਪ ਸਿੰਘ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਸ਼ਰਧਾਂਜਲੀ

ਖਾਲਸਾ ਪੰਥ ਅਤੇ ਸਿੱਖ ਸਮਾਜ ਦੇ ਇੱਕ ਬਹੁਤ ਹੀ ਹੋਣਹਾਰ ਅਤੇ ਸਿਦਕੀ ਸਿੰਘ, ਭਾਈ ਮਨਦੀਪ ਸਿੰਘ ਜੀ ਲੈਸਟਰ ਪਿਛਲੇ ਦਿਨੀ ਵਾਹਿਗੁਰੂ ਵੱਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ, ਉਸਦੇ ਚਰਨਾ ਵਿੱਚ ਲੀਨ ਹੋ ਗਏ ਹਨ।

ਬੁਲੰਦ ਕਿਰਦਾਰ ਦਾ ਮਾਲਕ ਸੀ ਭਾਈ ਮਨਦੀਪ ਸਿੰਘ ਲੈਸਟਰ

ਕੁਝ ਸ਼ਖਸ਼ੀਅਤਾਂ ਸ਼ਬਦਾਂ ਦੀਆਂ ਮੁਥਾਜ ਨਹੀ ਹੁੰਦੀਆਂ। ਸ਼ਬਦ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਦੇ ਸਾਹਮਣੇ ਛੋਟੇ ਪੈ ਜਾਂਦੇ ਹਨ। ਕਿਉਂਕਿ ਅਜਿਹੀਆਂ ਸ਼ਖਸ਼ੀਅਤਾਂ ਆਪਣੇ ਆਲੇ ਦੁਆਲੇ ਪਸਰੇ ਸਮਾਜਕ, ਧਾਰਮਕ ਅਤੇ ਸਿਆਸੀ ਚਿੱਕੜ ਦੇ ਵਿਚਕਾਰ ਰਹਿੰਦੀਆਂ ਹੋਈਆਂ ਵੀ ਨਿਆਰੀਆਂ ਅਤੇ ਨਿਰਮਲ ਰਹਿੰਦੀਆਂ ਹਨ।