ਦਲ ਖਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝਕੇ ਸ਼ਹਾਦਤਾਂ ਪਾਉਣ ਵਾਲਿਆਂ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਟਕਟਰੀ’ ਦਾ ਚੌਥਾ ਐਡੀਸ਼ਨ ਛਾਪਣ ਦਾ ਫੈਸਲਾ ਕੀਤਾ ਹੈ। ਸ਼ਹੀਦੀ ਡਾਇਰੈਟਕਟਰੀ ਦੇ ਅਗਲੇ ਐਡੀਸ਼ਨ ਨੂੰ ਛਾਪਣ ਦਾ ਐਲਾਨ ਕਰਦਿਆਂ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਅਤੇ ਸਰਬਜੀਤ ਸਿੰਘ ਘੁਮਾਣ ਨੇ ਸਿੱਖ ਸੰਗਤਾਂ, ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇੇ ਵਿੱਚ ਜੂਨ 84 ਦੇ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਪੁਹੰਚ ਕਰਨ ਜਿਨਾਂ ਦੇ ਪਰਿਵਾਰਿਕ ਮੈਂਬਰ ਦਰਬਾਰ ਸਾਹਿਬ ਵਿਖੇ ਸ਼ਹਾਦਤਾਂ ਪ੍ਰਾਪਤ ਕਰ ਗਏ ਸਨ।
ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਅੱਜ ਆਪਣੀ ਅੰਮ੍ਰਿਤਸਰ ਵਿਖੇ ਹੋਏ ਅਹਿਮ ਬੈਠਕ ਦੌਰਾਨ ਪੰਥਕ ਵਿਚਾਰਾਂ ਕਰਦਿਆਂਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਜਬਰ ਨੂੰ ਆਪਣੇ ਪਿੰਡੇ ਉੱਤੇ ਹੰਢਾਅ ਕੇ ਅਤੇ ਸਿੱਖ ਸੰਘਰਸ਼ ਦਾ ਸਹੀ ਪੱਖ ਦੁਨੀਆਂ ਸਾਹਮਣੇ ਪੇਸ਼ ਕਰਕੇ ਆਪਣਾ ਕੌਮੀ ਫ਼ਰਜ ਨਿਭਾਉਣ ਵਾਲੇ ਪੰਥਕ ਲੇਖਕ ਸ. ਸਰਬਜੀਤ ਸਿੰਘ ਘੁਮਾਣ ਨੂੰ ਜਥੇਬੰਦੀ ਵੱਲੋਂ ਖ਼ਾਲਿਸਤਾਨੀ ਚਿੰਤਕ ਦੇ ਸਨਮਾਨ ਨਾਲ ਸਨਮਾਨਿਆ ਜਾਵੇਗਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ ਲਖ਼ਤੇ ਜ਼ਿਗਰ ਜਾਂ ਸਿਰ ਦੇ ਸਾਂਈਂ ਜਾਂ ਭਰਾ, ਗਿੱਲ ਦੇ ਰਾਜ ਭਾਗ ਦੌਰਾਨ ਸਰਕਾਰੀ ਦਹਿਸ਼ਤਗਰਦੀ ਦੀ ਭੇਟ ਚਾੜ੍ਹ ਦਿੱਤੇ ਗਏ।