Tag Archive "bjp"

ਮੋਦੀ ਹਕੂਮਤ ਜਾਣਕਾਰੀ ਦੇਵੇ ਕਿ 1962 ਅਤੇ ਅਪ੍ਰੈਲ 2020 ਵਿਚ ਚੀਨ ਨੇ ਇੰਡੀਆ ਦੇ ਕਿੰਨੇ ਇਲਾਕੇ ਉਤੇ ਕਬਜਾ ਕੀਤਾ ਹੈ ? : ਮਾਨ

ਹਿੰਦੂਤਵ ਹੁਕਮਰਾਨ ਇਕ ਪਾਸੇ ਪਾਰਲੀਮੈਟ ਵਿਚ ਅਤੇ ਜਨਤਕ ਤੌਰ ਤੇ 1962 ਵਿਚ ਚੀਨ ਵੱਲੋਂ ਲਦਾਖ ਵਿਚ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਉਤੇ ਕੀਤੇ ਗਏ ਕਬਜੇ ਸੰਬੰਧੀ ਕਹਿੰਦੇ ਹਨ ਕਿ ਜਦੋਂ ਤੱਕ ਇਕ-ਇਕ ਇੰਚ ਇਲਾਕੇ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋ ਤੱਕ ਅਸੀਂ ਚੈਨ ਨਾਲ ਨਹੀਂ ਬੈਠਾਂਗੇ ।

ਅਸਾਮ ਚੋਣਾਂ: ਈ.ਵੀ.ਐਮ. ਵੋਟਿੰਗ ਮਸ਼ੀਨ ਭਾਜਪਾ ਉਮੀਦਵਾਰ ਦੀ ਕਾਰ ਵਿੱਚ ਮਿਲੀ

ਅਸਾਮ ਵਿੱਚ ਬੀਤੇ ਦਿਨ ਪਈਆ ਚੋਣਾਂ ਦੋਰਾਨ ਇੱਕ ਬੂਥ ਦੀ ਈ.ਵੀ.ਐਮ. ਵੋਟਿੰਗ ਮਸ਼ੀਨ ਭਾਜਪਾ ਉਮੀਦਵਾਰ ਦੀ ਕਾਰ ਵਿਚ ਮਿਲਣ ਉੱਤੇ ਭਾਰੀ ਹੰਗਾਮਾ ਹੋਇਆ। ਚੋਣ ਕਮਿਸ਼ਨ ਦੇ ਅਫਸਰਾਂ ਮੁਤਾਬਿਕ ਰੱਤਾਬਰੀ ਹਲਕੇ ਦੇ ਬੂਥ ਨੰਬਰ 149 ਲਈ ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਗੱਡੀ ਰਾਤ 9 ਵਜੇ ਖਰਾਬ ਹੋ ਗਈ ਜਿਸ ਤੋਂ ਬਾਅਦ ਚੋਣ ਅਮਲਾ ਇੱਕ ਨਿੱਕੀ ਗੱਡੀ ਰਾਹੀਂ ਈ.ਵੀ.ਐਮ. ਵੋਟਿੰਗ ਮਸ਼ੀਨ ਨੂੰ 'ਸਟਰਾਂਗ ਰੂਮ' ਲਿਜਾ ਰਿਹਾ ਸੀ।

ਗ੍ਰਿਫ਼ਤਾਰੀ ਲਈ ਅਗਲਾ ਜੱਥਾ 9 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਆਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਜਾਵੇਗਾ : ਮਾਨ

"02 ਮਾਰਚ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪਾਰਟੀ ਵੱਲੋਂ ਦਿੱਲੀ ਪਾਰਲੀਮੈਂਟ ਅੱਗੇ ਗ੍ਰਿਫ਼ਤਾਰੀ ਦੇਣ ਲਈ ਭੇਜੇ ਗਏ ਬੀਬੀਆਂ ਦੇ ਜਥੇ ਨੇ ਦਿੱਲੀ ਪੁਲਿਸ ਦੇ ਜ਼ਬਰ-ਜੁਲਮਾਂ ਦਾ ਸਾਹਮਣਾ ਕਰਦੇ ਹੋਏ ਬਹੁਤ ਹੀ ਦਲੇਰੀ ਅਤੇ ਦ੍ਰਿੜਤਾ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪਹੁੰਚਕੇ ਪਾਰਲੀਮੈਂਟ ਵੱਲ

ਭਾਜਪਾ ਵੱਲੋਂ ਲਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਬੇਰੁਜ਼ਗਾਰੀ ਸਿਖਰ ‘ਤੇ – ਡਾ. ਮਨਮੋਹਨ ਸਿੰਘ

ਭਾਜਪਾ ਸਰਕਾਰ ਵਲੋਂ ਸਾਲ 2016 ਵਿੱਚ ਲਏ ਗਏ ਨੋਟਬੰਦੀ ਦੇ ਮਾੜੇ ਫੈਸਲੇ ਕਾਰਨ ਅੱਜ ਬੇਰੁਜ਼ਗਾਰੀ ਸਿਖਰ ਤੇ ਪਹੁੰਚ ਚੁੱਕੀ ਹੈ ਅਤੇ ਗੈਰ ਰਸਮੀ ਸੈਕਟਰ ਤਬਾਹ ਹੋਣ ਦੇ ਕੰਢੇ ਤੇ ਪਹੁੰਚ ਚੁੱਕਿਆ ਹੈ।

ਕਿਸਾਨੀ ਸੰਘਰਸ਼ ਦਾ ਸਹੀ ਪਰਿਪੇਖ (ਲੇਖਕ – ਸ. ਗੁਰਤੇਜ ਸਿੰਘ)

ਕਿਰਸਾਣੀ ਸੰਘਰਸ਼ ਦਾ ਸੰਦਰਭ ਜਾਣਨ ਲਈ ਸਿੱਖੀ ਦਾ ਅਸਲ ਸਰੂਪ ਅਤੇ ਬਿਰਦ ਜਾਣਨਾ ਲਾਜ਼ਮੀ ਹੈ। ਸੰਸਾਰੀ ਵਿਹਾਰ ਦੀ ਨਿਗਾਹ ਤੋਂ ਸਿੱਖੀ ਦੇ ਦੋ ਮੁੱਢਲੇ ਸਰੂਪ ਹਨ।

ਮਾਮਲਾ ਪਾਕਿਸਤਾਨ ਜਥੇ ‘ਤੇ ਲਾਈ ਰੋਕ ਦਾ: ਦਲ ਖਾਲਸਾ ਨੇ ਕਿਹਾ ਕਿ ਭਾਜਪਾ ਸਿੱਖ ਅਤੇ ਸਿੱਖੀ ਵਿਰੋਧੀ

ਚੰਡੀਗੜ੍ਹ – ਦਲ ਖਾਲਸਾ ਨੇ ਦੋਸ਼ ਲਗਾਇਆ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਸਾਕਾ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ‘ਤੇ ...

23 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਜਸਕਰਨ ਸਿੰਘ ਦੀ ਅਗਵਾਈ ਵਿਚ 5 ਮੈਬਰੀ ਜਥਾ ਦਿੱਲੀ ਨੂੰ ਜਾਵੇਗਾ : ਮਾਨ

ਦਿੱਲੀ ਵਿਖੇ ਤਿੰਨ ਕਿਸਾਨ ਮਾਰੂ ਕਾਨੂੰਨਾਂ ਦੇ ਖਾਤਮੇ ਨੂੰ ਲੈਕੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ ਨੌਜ਼ਵਾਨੀ ਵੱਲੋਂ ਕੀਤੀ ਗਈ ਫਖ਼ਰ ਵਾਲੀ ਕਾਰਵਾਈ ਨੂੰ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਉਦੇ ਹੋਏ ਜੋ 177 ਦੇ ਕਰੀਬ ਕਿਸਾਨਾਂ, ਮਜਦੂਰਾਂ ਅਤੇ ਨੌਜ਼ਵਾਨਾਂ ਉਤੇ ਝੂਠੇ ਕੇਸ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆ ਗਈਆ ਹਨ,

26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਨਹੀਂ ਹੋਇਆ – ਢੀਂਡਸਾ

ਅੱਜ ਰਾਜ ਸਭਾ ਦੇ ਸੈਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਡਸਾ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਅਵਾਜ਼ ਬੁਲੰਦ ਕੀਤੀ ਉਹਨਾਂ ਆਖਿਆ ਕਿ ਸਭ ਵਰਗਾਂ ਵੱਲੋਂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਿਸਾਨ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ।

ਕਿਸਾਨ ਜਥੇਬੰਦੀਆਂ ਅਤੇ ਆਗੂ ਬੇਫਾਇਦਾ ਵਿਵਾਦਾਂ ਵਿਚ ਨਾ ਉਲਝਕੇ ‘ਏਕਤਾ’ ਨੂੰ ਹੋਰ ਮਜ਼ਬੂਤ ਕਰਕੇ ਅੱਗੇ ਵੱਧਣ : ਮਾਨ

ਜਿਸ ਕਿਸਾਨ-ਮਜਦੂਰ ਮੋਰਚੇ ਦੀ ਸਫ਼ਲਤਾ ਲਈ ਸਮੁੱਚੇ ਭਾਰਤ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਨਿਵਾਸੀ ਅਰਦਾਸਾਂ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਅਤੇ ਆਪਣੀ ਆਨ-ਸ਼ਾਨ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਸਭ ਕਿਸਾਨ ਜਥੇਬੰਦੀਆਂ, ਆਗੂ ਅਤੇ ਨੌਜ਼ਵਾਨੀ ਕਿਸੇ ਤਰ੍ਹਾਂ ਦੇ ਵੀ ਆਪਸੀ ਵਿਵਾਦ ਵਿਚ ਬਿਲਕੁਲ ਵੀ ਨਾ ਪੈਣ, ਸਗੋਂ ਜਿਥੇ ਕਿਤੇ ਵੀ ਵਿਚਾਰਾਂ ਦਾ ਵਖਰੇਵਾਂ ਪੈਦਾ ਹੋਇਆ ਹੈ,

26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਕਿਸਾਨੀ ਸੰਘਰਸ਼ ਦੀ ਸਥਿਤੀ ਬਾਰੇ ਸਾਂਝਾ ਬਿਆਨ

ਕਿਸਾਨ, ਦਿੱਲੀ ਤਖਤ ਦੀਆਂ ਬਰੂਹਾਂ ਉਤੇ, ਕੁਦਰਤ ਤੇ ਕਿਸਾਨ ਪੱਖੀ ਅਤੇ ਸਰਬਤ ਦੇ ਭਲੇ ਵਾਲੇ ਨਵੇਂ ਖੇਤੀ-ਬਾੜੀ ਮਾਡਲ ਦੀ ਸਿਰਜਣਾ ਲਈ ਤੇ ਆਪਣੇ ਹੱਕ ਲੈਣ ਲਈ ਡਟੇ ਹੋਏ ਹਨ। ਇਸ ਨਵੇਂ ਮਾਡਲ ਦੀ ਸਿਰਜਣਾ ਤੋਂ ਪਹਿਲਾਂ ਸਾਡਾ ਮੁੱਖ ਨਿਸ਼ਾਨਾ ਦਿੱਲੀ ਤਖਤ ਵੱਲੋਂ ਪਾਸ ਕੀਤੇ ਤਿੰਨ ਕਾਰਪੋਰੇਟ ਪੱਖੀ ਅਖੌਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ।

« Previous PageNext Page »