
ਦਿੱਲੀ ਦੇ ਬਿਪਰ ਤਖਤ ਵੱਲੋਂ ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਹ ਧਾਰਨਾ ਬਣਾ ਲਈ ਸੀ ਕਿ ਸ਼ਾਇਦ ਹੁਣ ਸਿੱਖ ਉੱਠ ਨਹੀ ਸਕਣਗੇ ਪਰ ਉਹ ਸਿੱਖ ਸਿਦਕ ਤੋਂ ਅਣਜਾਣ ਭੁੱਲ ਗਏ ਸਨ ਕਿ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਸਰਹਿੰਦ ਵੱਲ ਮਾਰਿਆ ਸੀ ਤਾਂ ਸਾਰੀ ਜੰਗ ਦਾ ਰੁਖ ਬਦਲ ਗਿਆ ਸੀ। ਇਹੀ ਤੀਰ ਜਦ ਸੰਤ ਜਰਨੈਲ ਸਿੰਘ ਜੀ ਵੱਲੋਂ ਦਿੱਲੀ ਤਖਤ ਵੱਲ ਛੱਡਿਆ ਗਿਆ ਤਾਂ ਉਸ ਸਾਰੇ ਖ਼ਿੱਤੇ ਵਿੱਚ ਵੱਡੀ ਹੱਲ ਚੱਲ ਹੋਣ ਲੱਗ ਪਈ ਸੀ।
ਪਿਛਲੇ ਵਰ੍ਹੇ ਖਾੜਕੂ ਸਿੱਖ ਸੰਘਰਸ਼ ਦਾ ਹਿੱਸਾ ਰਹੇ, ਭਾਈ ਦਲਜੀਤ ਸਿੰਘ ਹੋਰਾਂ ਨੇ ਉਸ ਸਮੇਂ ਦੀ ਬਾਤ ਪਾਈ। ਇਸ ਨੂੰ ਕਿਤਾਬੀ ਰੂਪ ਦਿੱਤਾ। ਸਾਖੀਆਂ ਦੇ ਰੂਪ ਵਿੱਚ ਉਹਨਾਂ ਪਵਿੱਤਰ ਪਲਾਂ ਦੀ ਗੱਲ ਕਹਿਣੀ ਸੁਰੂ ਕੀਤੀ। ਸੰਘਰਸ਼ ਦੀ ਨੀਂਹ ਰਹੇ “ਠਾਹਰਾਂ ਦੇਣ ਵਾਲੇ ਸਿੰਘਾਂ, ਪਰਿਵਾਰਾਂ” ਦੀਆਂ ਸਾਖੀਆਂ ਛੋਹੀਆਂ।
ਖਾੜਕੂ ਸੰਘਰਸ਼ ਦੀ ਇਹ ਸਾਖੀ ਗੁਰਬਾਣੀ ਦੇ ਅਦਬ ਵਜੋਂ ਸਵਰਨ ਸਿੰਘ ਘੋਟਣੇ ਅਤੇ ਚਟੋਪਾਧਿਆ ਦੀ ਜਾਨ ਬਖਸ਼ੀ ਨਾਲ ਪਹਿਲੀ ਪਰਵਾਜ਼ ਭਰਦੀ ਹੈ, ਤੇ ਅੱਗੇ ਇਕ ਲੰਬੀ ਦਾਸਤਾਨ ਹੈ, ਮੈਂ ਰੀਵਿਊ ਨੂੰ ਸੰਖੇਪ ਰੱਖਣ ਦਾ ਅਹਿਦ ਕਰਕੇ ਕੇਵਲ ਇਸ਼ਾਰੇ ਹੀ ਕਰਾਂਗਾ ਤਾਂ ਜੋ ਪਾਠਕ ਨੂੰ ਸਾਖੀ ਪੜਨ ਦੀ ਚੇਟਕ ਲੱਗ ਜਾਵੇ,