ਕਾਂਗਰਸ ਸਰਕਾਰ ਦਾ ਚੋਣ ਮੈਨੀਫੈਸਟੋ ਪੂਰੇ ਕਰਨ ਦਾ ਬਿਆਨ ਬਚਕਾਨਾ ਤੇ ਝੂਠਾ ਹੈ। ਪੰਜਾਬ ਦੀ 35% ਅਨੁਸੂਚਿਤ ਜਾਤੀਆਂ ਅਤੇ 35% ਓਬੀਸੀ ਜਮਾਤਾਂ ਕਾਂਗਰਸ ਦੇ ਚੋਣ ਵਾਅਦਿਆਂ ਦੇ ਪੂਰੇ ਹੋਣ ਤੋਂ ਮਹਿਦੂਦ ਹਨ।
ਅੱਜ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਦੇ 87ਵੇਂ ਜਨਮ ਦਿਨ ਮੌਕੇ ਤੇ ਬਲਾਚੌਰ ਵਿਖੇ ਇੱਕ ਵਿਸ਼ਾਲ ਮੋਟਰ ਸਾਈਕਲ ਰੈਲੀ ਕੱਢੀ ਗਈ ਜੋ ਕਿ ਸ਼ਹੀਦ ਭਗਤ ਨਗਰ ਦੇ ਲਗਦੇ ਲਗਭਗ 30 ਪਿੰਡਾਂ ਵਿਚੋਂ ਲੰਘਦੀ ਹੋਈ ਮੇਨ ਹਾਈਵੇ ਰੋਪੜ ਵਿਖੇ ਪਹੁੰਚੀ,
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਵਿੱਚ ਪਿਛਲੇ 15 ਦਿਨਾਂ ਵਿਚ ਵਿਧਾਨ ਸਭਾ ਪੱਧਰੀ ਤੂਫ਼ਾਨੀ ਦੌਰਾ ਕੀਤਾ ਜਿਸ ਵਿਚ ਬਲਾਚੌਰ, ਬੰਗਾ, ਨਵਾਂਸ਼ਹਿਰ, ਕਰਤਾਰਪੁਰ, ਆਦਮਪੁਰ, ਫਿਲੌਰ, ਨਕੋਦਰ, ਗੜ੍ਹਸ਼ੰਕਰ, ਚੱਬੇਵਾਲ, ਸ਼ਾਮਚੁਰਾਸੀ, ਟਾਂਡਾ, ਹੋਸ਼ਿਆਰਪੁਰ, ਚਮਕੌਰ ਸਾਹਿਬ , ਰੋਪੜ, ਫਗਵਾੜਾ, ਮੋਹਾਲੀ, ਖਰੜ, ਜਲੰਧਰ ਕੈਂਟ, ਵੈਸਟ, ਸੈਂਟਰਲ ਜਲੰਧਰ, ਆਦਿ ਲਗਭਗ 30 ਤੋਂ ਜਿਆਦਾ ਵਿਧਾਨ ਸਭਾਵਾਂ ਵਿਚ ਲੀਡਰਸ਼ਿਪ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ, ਜਿਸ ਵਿਚ ਪੰਜਾਬ ਵਿੱਚ ਬਸਪਾ ਦੇ ਟਕਸਾਲੀ ਕੇਡਰ ਅਤੇ ਸਮਰਥਕਾਂ ਦੇ ਘਰ ਘਰ ਜਾਕੇ 2022 ਦੀ ਤਿਆਰੀ ਲਈ ਚਲ ਰਹੇ ਲਾਮਬੰਦੀ ਦੇ ਪ੍ਰੋਗਰਾਮ ਦਾ ਜਾਇਜਾ ਲਿਆ।
ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ। ਯੂਨਾਈਟਿਡ ਅਕਾਲੀ ਦਲ ਦੇ ...
ਚੰਡੀਗੜ੍ਹ: ਬਰਗਾੜੀ ਵਿਖੇ 1 ਜੂਨ ਨੂੰ ਹੋਏ ਪੰਥਕ ਇਕੱਠ ਵਿਚ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤਣ ਲਈ ਸ਼੍ਰੋਮਣੀ ਅਕਾਲੀ ਦਲ ਦੇ ...
ਨਵੀਂ ਦਿੱਲੀ: ਭਾਰਤ ਦੀਆਂ ਸੱਤ ਕੌਮੀ ਪਾਰਟੀਆਂ ਦੀ 2016-17 ਵਿੱਚ ਕੁੱਲ ਆਮਦਨ 1559.17 ਕਰੋੜ ਰੁਪਏ ਘੋਸ਼ਿਤ ਕੀਤੀ ਗਈ ਹੈ ਜਦੋਂ ਕਿ ਇਸ ਵਿੱਚ ਭਾਜਪਾ ਦੀ ...
ਬਹੁਜਨ ਸਮਾਜ ਪਾਰਟੀ ਦੀ ਸੂਬਾ ਲੀਡਰਸ਼ਿਪ ’ਤੇ ਡੇਢ ਦਹਾਕੇ ਤੋਂ ਕਾਬਜ਼ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੂੰ ਪਾਰਟੀ ਮੁਖੀ ਮਾਇਆਵਤੀ ਨੇ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰ ਦਿੱਤਾ ਹੈ। ਕਰੀਬ ਹਫ਼ਤਾ ਪਹਿਲਾਂ ਲਖਨਊ ਵਿੱਚ ਹੋਈ ਮੀਟਿੰਗ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਸੀ ਕਿ ਕਰੀਮਪੁਰੀ ਦੇ ਪੰਜਾਬ ਪ੍ਰਧਾਨ ਰਹਿੰਦਿਆਂ ਬਸਪਾ ਦਾ ਆਧਾਰ ਤੇਜ਼ੀ ਨਾਲ ਸੁੰਗੜਿਆ ਹੈ ਤੇ ਪਾਰਟੀ ਵਿੱਚ ਧੜੇਬੰਦੀ ਵਧੀ ਹੈ। ਕਰੀਮਪੁਰੀ ਨੂੰ ਪੰਜਾਬ ਦੀ ਸਿਆਸਤ ਤੋਂ ਲਾਂਭੇ ਕਰਦਿਆਂ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੀਆਂ ਪੰਜ ਵਿਧਾਨ ਸਭਾ ਸੀਟਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਸਪਾ ਵਿੱਚ ਉਨ੍ਹਾਂ ਦਾ ਵਿਰੋਧੀ ਧੜਾ ਇਸ ਗੱਲ ਤੋਂ ਖੁਸ਼ ਹੈ।
ਗਾਇਕ ਤੋਂ ਸਿਆਸਤਦਾਨ ਬਣੇ ਪੰਜਾਬੀ ਗਾਇਕ ਕੇ.ਐਸ. ਮੱਖਣ ਸੁਖਬੀਰ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਏ ਹਨ। ਕੇ.ਐਸ. ਮੱਖਣ ਪਹਿਲਾਂ 2014 'ਚ ਬਹੁਜਨ ਸਮਾਜ ਪਾਰਟੀ 'ਚ ਸ਼ਾਮਲ ਹੋਇਆ ਸੀ ਅਤੇ ਉਸਨੇ 2014 'ਚ ਅਨੰਦਪੁਰ ਸਾਹਿਬ ਤੋਂ ਬਸਪਾ ਦੀ ਟਿਕਟ 'ਤੇ ਲੋਕ ਸਭਾ ਚੋਣ ਵੀ ਲੜੀ ਸੀ।
ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਵੱਲੋਂ ਜੋੜ-ਤੋੜ ਜਾਰੀ ਹਨ ਅਤੇ ਇਸ ਦਰਮਿਆਨ ਰਾਜਸੀ ਆਗੂਆਂ ਦਾ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਜਾਣ ਦਾ ਸਿਲਸਲਾ ਚੱਲ ਰਿਹਾ ਹੈ। ਇਸੇ ਤਹਿਤ ਹੀ ਅੱਜ ਜਰਨੈਲ ਸਿੰਘ ਨੰਗਲ ਤੇ ਸਮਿੱਤਰ ਸਿੰਘ ਸੀਕਰੀ ਨੇ ਬਹੁਜਨ ਸਮਾਜ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ ।
ਅੱਜ ਨਵਾਂਸ਼ਹਿਰ 'ਚ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਰੈਲੀ ਸਮੇਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜ ਪਾਰਟੀ ਦੇ ਮੁਖੀ ਬੀਬੀ ਮਾਇਆਵਤੀ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆਉਣ ਵਾਲੀਆਂ ਚੋਣਾਂ ਵਿੱਚ ਬਸਪਾ ਆਪਣੇ ਬਲਬੂਤੇ ਇਕੱਲਿਆਂ ਚੋਣ ਲੜੇਗੀ।
Next Page »