ਹਥਲੀ ਪੁਸਤਕ “ਬ੍ਰਾਹਮਣਵਾਦੀਆਂ ਦੇ ਦਹਿਸ਼ਤੀ ਕਾਰੇ” ਵੀ ਭਾਰਤ ਅੰਦਰ ਬ੍ਰਾਹਮਣਵਾਦੀ ਫਿਰਕੂ ਸਿਆਸਤਦਾਨਾਂ, ਖੂਫੀਆ ਏਜੰਸੀਆਂ, ਪੁਲਿਸ ਅਫਸਰਾਂ ਅਤੇ ਰਾਸ਼ਟਰੀ ਸੋਇਮ ਸੇਵਕ ਸੰਘ ਤੇ ਉਸਦੀਆਂ ਹਮਖਿਆਲੀ ਜਥੇਬੰਦੀਆਂ ਦੇ ਨਾਪਾਕ ਗੱਠਜੋੜ ਨੂੰ ਨੰਗਿਆਂ ਕਰਦੀ ਹੈ ਅਤੇ ਇਸ ਖਿੱਤੇ ਅੰਦਰ ਮੰਨੂ ਸਮਰਿਤੀ ਦੇ ਅਧਾਰਤ ਵਰਣਵੰਡ ਵਾਲਾ ਹਿੰਦੂ ਰਾਸ਼ਟਰ ਸਥਾਪਤ ਕਰਨ ਲਈ ਮੁਸਲਿਮ ਨੋਜਵਾਨਾਂ ਨੂੰ ਕਥਿਤ ਝੂਠੇ ਕੇਸਾਂ ਵਿੱਚ ਫਸਾ ਕੇ ਬਾਕੀ ਘੱਟ ਗਿਣਤੀ ਕੌਮਾਂ ਨੂੰ ਡਰਾ ਕੇ ਚੁੱਪ ਰਹਿਣ ਲਈ ਮਜ਼ਬੂਰ ਕਰਨ ਦੀਆਂ ਸਾਜਿਸ਼ਾਂ ਬਾਰੇ ਚਾਨਣਾ ਪਾਉਂਦੀ ਹੈ।