Tag Archive "caa"

ਜਾਮੀਆ ਯੂਨੀਵਰਸਟੀ ਦੇ ਵਿਦਿਆਰਥੀਆਂ ਤੇ ਸਮਰਥਕਾਂ ਦੀ ਦਿੱਲੀ ਪੁਲਿਸ ਵਲੋਂ ਗ੍ਰਿਫਤਾਰੀਆਂ ਦੀ ਨਿੰਦਾ, ਫੌਰੀ ਰਿਹਾਈ ਦੀ ਮੰਗ: ਦਲ ਖਾਲਸਾ

ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਮਰਥਕਾਂ ਨੂੰ ਸ਼ਹਿਰ ਅੰਦਰ ਹੋਈ ਹਿੰਸਾ ਨਾਲ ਸਬੰਧਤਿ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਸੋਚੀ-ਸਮਝੀ ਨੀਤੀ ਤਹਿਤ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਸ਼ਿਕਾਰ ਨੂੰ ਬੰਦ ਕਰਵਾਉਣ ਲਈ ਦਿੱਲੀ ਪ੍ਰਸ਼ਾਸਨ ਨੂੰ ਹਦਾਇਤ ਕਰਨ।

“ਹਮ ਦੇਖੇਂਗੇ…” ਕਵਿਤਾ ਪੜ੍ਹਨ ਲਈ ਸਮਾਂ ਅਤੇ ਥਾਂ ਢੁੱਕਵੇਂ ਨਹੀਂ ਸਨ: ਆਈ.ਆਈ.ਟੀ. ਕਾਨਪੁਰ ਦੀ ਜਾਂਚ ਦਾ ਫੈਸਲੇ

ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ਹਮ ਦੇਖੇਂਗੇ ਕਿਸੇ ਵੇਲੇ ਪਾਕਿਸਤਾਨ ਵਿੱਚ ਜ਼ਿਆ ਉਲ ਹੱਕ ਦੀ ਸਰਕਾਰ ਵਿਰੁੱਧ ਉੱਠੇ ਲੋਕ ਰੋਹ ਦੌਰਾਨ ਰੂਹ ਦੇ ਪ੍ਰਤੀਕ ਵਜੋਂ ਮਕਬੂਲ ਹੋਈ ਸੀ ਉੱਥੇ ਇਹ ਕਵਿਤਾ ਆਈਆਈਟੀ ਕਾਨਪੁਰ ਵਿਖੇ ਮੋਦੀ ਸਰਕਾਰ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਉੱਠੇ ਲੋਕ ਰੋਹ ਦੀ ਆਵਾਜ਼ ਬਣ ਕੇ ਉੱਭਰੀ।