ਕਨੇਡਾ ਤੇ ਇੰਡੀਆ ਦਰਮਿਆਨ ਬੀਤੇ ਸਮੇਂ ਵਿਚ ਉੱਭਰੇ ਕੂਟਨੀਤਕ ਤਣਾਅ ਦੇ ਕਾਰਨ ਕੀ ਹਨ? ਕਨੇਡਾ ਤੇ ਇੰਡੀਆ ਦੇ ਸੰਬੰਧਾਂ ਵਿਚ ਕੁੜੱਤਣ ਦਾ ਇਤਿਹਾਸ ਕੀ ਹੈ? ਕਨੇਡਾ ਤੇ ਇੰਡੀਆ ਵਿਚ ਪਹਿਲਾਂ ਅਤੇ ਹੁਣ ਬਣੇ ਤਣਾਅ ਦੇ ਹਾਲਾਤ ਦਾ ਸਿੱਖਾਂ ਨਾਲ ਕੀ ਸੰਬੰਧ ਹੈ?
ਇਕ ਕੈਨੇਡੀਅਨ ਖਬਰ ਅਦਾਰੇ ਗਲੋਬ ਅਤੇ ਮੇਲ ਵਿਚ ਛਪੀ ਇਕ ਖਬਰ ਵਿਚ ਇੰਡੀਆ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਨਾਮ ਕਨੇਡਾ ਵਿਚ ਇੰਡੀਆ ਦੀ ਵਿਦੇਸ਼ੀ ਦਖਲ ਅੰਦਾਜ਼ੀ ਅਤੇ ਇੰਡੀਆ ਦੇ ਸਰਕਾਰ ਦੇ ਏਜੰਟਾਂ ਵੱਲੋਂ ਕਨੇਡਾ ਵਿਚ ਕੀਤੇ ਜਾ ਰਹੇ ਕ+ਤ+ਲਾਂ ਅਤੇ ਵਿਆਪਕ ਹਿੰ+ਸਾ ਦੇ ਮਾਮਲਿਆਂ ਨਾਲ ਜੋੜਿਆ ਹੈ।
ਦਲ ਖ਼ਾਲਸਾ ਵਲੋਂ ਮੌਜੂਦਾ ਕੌਮੀ ਅਤੇ ਅੰਤਰਰਾਸ਼ਟਰੀ ਹਾਲਾਤਾਂ ਅਤੇ ਚੁਣੌਤੀਆਂ ਦਾ ਮੁਲਾਂਕਣ ਕਰਨ, ਉਹਨਾਂ ਨਾਲ ਨਜਿੱਠਣ ਅਤੇ ਸਿੱਖ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣ ਲਈ ਨਵੀਂ ਰਣਨੀਤੀ ਬਣਾਉਣ ਹਿੱਤ ਕਨਵੈਨਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ।
"ਤੱਥ-ਪੜਚੋਲ-ਨਜ਼ਰੀਆ" ਦੀ ਇਕ ਕੜੀ ਵਿਚ ਪੱਤਰਕਾਰ ਮਨਦੀਪ ਸਿੰਘ ਨੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨਾਲ ਕੈਨੇਡਾ-ਇੰਡੀਆ ਕੂਟਨੀਤਕ ਖਿੱਚੋਤਾਣ ਦੌਰਾਨ ਇੰਡੀਅਨ ਮੀਡੀਏ ਵੱਲੋਂ ਕੀਤੀ ਜਾ ਰਹੀ ਝੂਠ-ਤਰਾਸ਼ੀ ਬਾਰੇ ਖਾਸ ਗੱਲਬਾਤ ਕੀਤੀ ਹੈ।
ਪੱਤਰਕਾਰ ਮਨਦੀਪ ਸਿੰਘ ਨਾਲ ਗੱਲਬਾਤ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਕਨੇਡਾ ਵਿਚ ਵਾਪਰੇ ਹਾਲੀਆ ਘਟਨਾਕ੍ਰਮ ਬਾਰੇ ਤੱਥ, ਪੜਚੋਲ ਅਤੇ ਨਜ਼ਰੀਆ ਪੇਸ਼ ਕੀਤਾ ਹੈ। ਆਪ ਜੀ ਦੀ ਜਾਣਕਾਰੀ ਹਿਤ ਇਹ ਵਿਖਤ (ਵੀਡੀਓ) ਸਾਂਝੀ ਕਰ ਰਹੇ ਹਾਂ।
ਭਾਰਤ ਸਰਕਾਰ ਹੁਣ ਸਿੱਖਾਂ ਨਾਲ ਤਣਾਅ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਹੈ। ਇਹਨਾਂ ਨੂੰ ਇਹ ਜਾਪਦਾ ਕਿ ਇਹ ਲੋੜ ਪੈਣ ਤੇ ਗੱਲ ਇਕੱਠੀ ਕਰ ਲੈਣਗੇ। ਆਪਣੀ ਕੌਮਾਂਤਰੀ ਸਿਆਸਤ ਦੀ ਲੋੜ ਵਿੱਚੋਂ ਇਹ ਸਿੱਖਾਂ ਨੂੰ ਦਾਅ ਤੇ ਲਾ ਰਹੇ ਹਨ। ਇੱਕ ਤਾਂ ਇਸਦਾ ਇਹ ਮਤਲਬ ਸਾਫ ਹੈ ਕਿ ਸਿੱਖਾਂ ਨੂੰ ਭਾਰਤ ਦੇ ਬਾਕੀ ਨਾਗਰਿਕਾਂ ਨਾਲੋਂ ਨਿਖੇੜ ਕੇ ਮੰਨਿਆ ਜਾ ਰਿਹਾ ਹੈ, ਉਹ ਵੱਖਰੀ ਗੱਲ ਹੈ ਕਿ ਉਹਨਾਂ ਨੂੰ ਕੀ ਮੰਨਿਆ ਜਾ ਰਿਹਾ ਹੈ!
ਕਨੇਡਾ ਤੇ ਇੰਡੀਆ ਦਰਮਿਆਨ ਕੂਟਨੀਤਕ ਤਣਾਅ ਇਸ ਵੇਲੇ ਸਿਖਰਾਂ ਉੱਤੇ ਹੈ। ਕਨੇਡਾ ਵਿਚ ਵਿਦੇਸ਼ੀ ਦਖਲ ਅੰਦਾਜ਼ੀ ਦੇ ਮਾਮਲੇ ਵਿਚ ਚੱਲ ਰਹੀ ਜਾਂਚ ਦੌਰਾਨ ਇੰਡੀਆ ਵੱਲੋਂ ਕਨੇਡਾ ਵਿਚ ਸਿੱਖਾਂ ਵਿਰੁਧ ਕਿਤੇ ਜਾ ਰਹੇ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) ਦੇ ਕਈ ਤੱਥ ਸਾਹਮਣੇ ਆਏ ਹਨ।