Tag Archive "capt-amarinder-singh"

ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਲੁੱਟਿਆ ਖਜਾਨਾ ਵਾਪਸ ਕਰਨ ਲਈ ਅਮਰਿੰਦਰ ਸਿੰਘ ਨੇ ਰਾਜਨਾਥ ਨੂੰ ਚਿੱਠੀ ਲਿਖੀ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 1984 ਵਿਚ ਭਾਰਤੀ ਫੌਜ ਦੇ ਸ੍ਰੀ ਦਰਬਾਰ ਸਹਿਬ, ਅੰਮ੍ਰਿਤਸਰ ਭਵਨ ਸਮੂਹ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਹਟਾਈ ਗਈ ਇਤਿਹਾਸਕ ਸਮਗਰੀ ਤੁਰੰਤ ਵਾਪਸ ਕਰਨ ਵਾਸਤੇ ਭਾਰਤ ਸਰਕਾਰ ਦੇ ਘਰੇਲੂ ਮਾਮਲਿਆਂ ਦੇ ਵਜ਼ੀਰ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ।

ਸਾਕਾ ਨਕੋਦਰ 1986 ਦੀ ਵੀ ਬਹਿਬਲ ਕਲਾਂ ਮਾਮਲੇ ਵਾਙ ਹੀ ‘ਸਿੱਟ’ ਕੋਲੋਂ ਜਾਂਚ ਕਰਵਾਏ ਪੰਜਾਬ ਸਰਕਾਰ

ਸਾਲ 1986 ਵਿਚ ਨੋਕਦਰ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਪੁਲਿਸ ਵਲੋਂ ਸਾਕਾ ਨਕੋਦਰ ਵਰਤਾ ਕੇ ਚਾਰ ਸਿੱਖ ਨੌਜਵਾਨ ਨੂੰ ਗੋਲੀਆਂ ਨਾਲ ਸ਼ਹੀਦ ਦੇਣ ਦੇ ਮਾਮਲੇ ਵਿਚ ਸਾਕਾ ਬਹਿਬਲ ਕਲਾਂ ਮਾਮਲੇ ਵਾਙ ਖਾਸ ਜਾਂਚ ਦਲ ਕੋਲੋਂ ਤਫਦੀਸ਼ ਕਰਵਾਉਣ ਦੀ ਮੰਗ ਉੱਠੀ ਰਹੀ ਹੈ।

ਚਰਨਜੀਤ ਸ਼ਰਮਾ ਦੀ ਜਮਾਨਤ ਦੀ ਅਰਜੀ ਰੱਦ; ਸਿੱਖ ਧਿਰਾਂ ਵਲੋਂ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਜਾਰੀ

ਸਾਕਾ ਬਹਿਬਲ ਕਲਾਂ 2015 ਚ ਦੋ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕਰਨ ਦੇ ਮਾਮਲੇ ਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਦੀ ਜਮਾਨਤ ਦੀ ਅਰਜੀ ਬੀਤੇ ਦਿਨ ਫਰੀਦਕੋਟ ਦੀ ਇਕ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ। ਚਰਨਜੀਤ ਸ਼ਰਮਾ ਨੂੰ ਪੰਜਾਬ ਪੁਲਿਸ ਦੇ ਖਾਸ ਜਾਂਚ ਦਲ (ਸਿੱਟ) ਵਲੋਂ 27 ਜਨਵਰੀ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ।

ਆਈ. ਜੀ. ਉਮਰਾਨੰਗਲ ਮੁਅੱਤਲ; ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਨੇ ਜੋਰ ਫੜਿਆ

ਸਾਲ 2015 ਚ ਵਾਪਰੇ ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਉੱਚ ਅਫਸਰ (ਆਈ.ਜੀ.) ਪਰਮਰਾਜ ਉਮਰਾਨੰਗਲ ਨੂੰ ਪੰਜਾਬ ਸਰਕਾਰ ਵਲੋਂ ਮੁਅੱਲਤ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਤੇ ਸਾਕਾ ਨੋਕਦਰ ਬਾਰੇ ਜਾਂਚ ਲੇਖਾ ਜਾਰੀ ਕਰਨ ਦਾ ਦਬਾਅ ਵਧਿਆ

4 ਫਰਵਰੀ 1986 ਨੂੰ ਵਾਪਰੇ ਸਾਕਾ ਨਕੋਦਰ ਨੂੰ ਭਾਵੇਂ 33 ਸਾਲ ਬੀਤ ਚੁੱਕੇ ਹਨ ਪਰ ਇਸ ਘਟਨਾ ਵਿਚ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਪਰਵਾਰ ਹਾਲੀ ਵੀ ਨਿਆਂ ਲਈ ਜਦੋ-ਜਹਿਦ ਕਰ ਰਹੇ ਹਨ।

ਪੰਜਾਬ ਸਰਕਾਰ ਸੌਦਾ ਸਾਧ ਖਿਲਾਫ ਸਲਾਬਤਪੁਰਾ ਮਾਮਲੇ ਦੀ ਪੈਰਵੀ ਕਰੇ: ਦਰਬਾਰ-ਏ-ਖਾਲਸਾ ਤੇ ਹੋਰ

ਦਰਬਾਰ-ਏ-ਖਾਲਸਾ ਅਤੇ ਅਲਾਇੰਸ ਫਾਰ ਸਿੱਖ ਆਰਗੇਨਾਈਜੇਸ਼ਨਸ (ਅ.ਫ.ਸਿ.ਆ.)ਨਾਮੀ ਜਥੇਬੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਕ ਮੰਗ ਪੱਤਰ ਰਾਹੀਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਵਿਰੁਧ ਸਾਲ 2007 ਵਿਚ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੇ ਮਾਮਲੇ ਦੀ ਪੈਰਵੀ ਕਰਨ ਲਈ ਕਿਹਾ ਹੈ।

ਗੁਰੂ ਨਾਨਕ ਪਾਤਸ਼ਾਹ ਹਨ ਜਗਤ ਗੁਰੂ,ਸਭ ਧਰਮਾਂ ਦੇ ਲੋਕਾਂ ਲਈ ਖੋਲਿਆ ਜਾਵੇ ਲਾਂਘਾ: ਕੈਪਟਨ

ਗੁਰੂ ਨਾਨਕ ਸਾਹਬ ਦੀ ਵਿਚਾਰਧਾਰਾ ਸਰਬ ਸਾਂਝੀ ਹੈ ਹਰੇਕ ਧਰਮ ਦੇ ਲੋਕ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਸ਼ਰਧਾ ਰੱਖਦੇ ਹਨ।

ਵਿਜੈ ਸਾਂਪਲਾ ਸੰਗਤਾਂ ਲਈ ਪੈਦਾ ਕਰ ਰਹੇ ਹਨ ਅੜਿੱਕੇ : ਕੈਪਟਨ ਅਮਰਿੰਦਰ ਸਿੰਘ

ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਅਖਬਾਰਾਂ ਵਿਚ ਵਿਜੈ ਸਾਂਪਲਾ ਵਲੋਂ ਦਿੱਤਾ ਗਿਆ ਇਹ ਬਿਆਨ ਵੀ ਛਪਿਆ ਸੀ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਵਲੋਂ ਅੱਤਵਾਦ ਫੈਲਾਉਣ ਦਾ ਇੱਕ ਸਾਧਨ ਵੂੀ ਬਣ ਸਕਦੈ।

ਸੁਰੇਸ਼ ਅਰੋੜਾ ਦੇ ਕਾਰਜਕਾਲ ‘ਚ ਵਾਧਾ ਅਜੀਤ ਡੋਵਲ ਦੇ ਇਸ਼ਾਰੇ ‘ਤੇ ਹੋਇਆ : ਖਹਿਰਾ

ਸੁਖਪਾਲ ਖਹਿਰਾ ਨੇ ਇਸ ਗੱਲ ਦਾ ਦਾਅਵਾ ਵੀ ਕੀਤਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਭਾਜਪਾ ਦੇ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ।

ਕੈਪਟਨ ਸਰਕਾਰ ਕਰਮਚਾਰੀਆਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਕਰੇ: ਹਰਪਾਲ ਚੀਮਾ

ਸੋਮਵਾਰ (ਜਨਵਰੀ 14) ਨੂੰ ਚੰਡੀਗੜ੍ਹ ਸਥਿਤ ਦਫਤਰ ਤੋਂ ਜਾਰੀ ਬਿਆਨ ਵਿਚ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਸਾਰੇ ਵਰਗ ਸੜਕਾਂ 'ਤੇ ਆ ਕੇ ਸਰਕਾਰ ਦੇ ਖ਼ਿਲਾਫ਼ ਧਰਨੇ ਅਤੇ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ।

Next Page »