
“ਸਾਨੂੰ ਜਾਣਕਾਰੀ ਮਿਲੀ ਕਿ 100 ਤੋਂ 150 ਨਕਸਲੀ ਸੰਘਣੇ ਜੰਗਲਾਂ ਵਿੱਚ ਇਕੱਠੇ ਹੋਏ ਹਨ। ਅਸੀਂ 100 ਬੰਦਿਆਂ ਦਾ ਖੋਜੀ ਦਲ ਬਣਾਇਆ ਅਤੇ ਉਹਨਾਂ ਨੂੰ ਲੱਭਣ ਲਈ ਜੰਗਲਾਂ ਵਿੱਚ ਗਏ। ਜਦੋਂ ਅਸੀਂ ਸਾਡੇ ਤੋਂ ਲਗਭਗ ਜ਼ਿਆਦਾ ਗਿਣਤੀ ਵਿਚ ਹਥਿਆਰਬੰਦ ਅਤੇ ਵਰਦੀਧਾਰੀ ਨਕਸਲੀ ਵੇਖੇ ਤਾਂ ਅਸੀਂ ਉਹਨਾਂ ਨੂੰ ਹਥਿਆਰ ਸੁੱਟ ਕੇ ਸਮਰਪਣ ਕਰਨ ਲਈ ਕਿਹਾ।
ਫੇਸਬੁਕ 'ਤੇ ਬਸਤਰ 'ਚ ਸੀ.ਆਰ.ਪੀ.ਐਫ. ਦੀ ਨਿੰਦਾ ਕਰਨ ਵਾਲੀ ਰਾਏਪੁਰ ਸੈਂਟਰਲ ਜੇਲ੍ਹ ਦੀ ਡਿਪਟੀ ਜੇਲਰ ਵਰਸ਼ਾ ਡੋਂਗਰੇ ਨੂੰ ਛੱਤੀਸਗੜ੍ਹ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ।
ਅੱਜ ਸੋਮਵਾਰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਤ ਮਾਓਵਾਦੀਆਂ ਦੇ ਹਮਲੇ 'ਤ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ 24 ਨੀਮ ਫੌਜੀ ਮਾਰੇ ਗਏ ਹਨ ਅਤੇ 6 ਹੋਰ ਜ਼ਖਮੀ ਹੋ ਗਏ ਹਨ।