Tag Archive "communists-of-punjab"

ਪੰਜਾਬ ‘ਵਰਸਿਟੀ ‘ਚ ਖੱਬੇ ਪੱਖੀ ਤੇ ਪੰਥਕ ਜਥੇਬੰਦੀਆਂ ਦੇ ਇਕ ਮੰਚ ‘ਤੇ ਇਕੱਠੇ ਹੋਣਾ ਬਣਿਆ ਚਰਚਾ ਦਾ ਵਿਸ਼ਾ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਵੱਲੋਂ 3 ਮਾਰਚ ਨੂੰ ਕਰਵਾਏ ਸੈਮੀਨਾਰ ਵਿਚ ਖੱਬੇ ਪੱਖੀ ਅਤੇ ਪੰਥਕ ਜਥੇਬੰਦੀਆਂ ਦੇ ਇਕ ਮੰਚ 'ਤੇ ਇਕੱਠੇ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸੈਮੀਨਾਰ ਵਿਚ ਪੰਜਾਬ ਭਰ ਤੋਂ ਕਈ ਪੰਥਕ ਅਤੇ ਖੱਬੇ ਪੱਖੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ।

ਕਿਊਬਾ ‘ਚ ਕਮਿਊਨਿਸਟ ਕ੍ਰਾਂਤੀ ਦੇ ਜਨਮਦਾਤਾ ਫਿਦੈਲ ਕਾਸਤ੍ਰੋ ਦੀ 90 ਵਰ੍ਹਿਆਂ ਦੀ ਉਮਰ ‘ਚ ਮੌਤ

ਕਿਊਬਾ ਦੇ ਮਹਾਨ ਕ੍ਰਾਂਤੀਕਾਰੀ ਅਤੇ ਸਾਬਕਾ ਰਾਸ਼ਟਰਪਤੀ ਫਿਦੈਲ ਕਾਸਤ੍ਰੋ ਦੀ 90 ਵਰ੍ਹਿਆਂ ਦੀ ਉਮਰ 'ਚ ਮੌਤ ਹੋ ਗਈ ਹੈ। ਕਿਊਬਾ 'ਚ ਮੌਜੂਦਾ ਰਾਸ਼ਟਰਪਤੀ ਅਤੇ ਫਿਦੈਲ ਦੇ ਭਰਾ ਰਾਊਲ ਕਾਸਤ੍ਰੋ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਖੱਬੇ-ਪੱਖੀਆਂ ਕਾਮਾਗਾਟਾਮਾਰੂ ਦੇ ਇਤਿਹਾਸ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ‘ਚ ਸਿੱਖਾਂ ਦਾ ਜ਼ਿਕਰ ਹਟਾਇਆ

"ਕਾਮਾਗਾਟਾਮਾਰੂ ਦਾ ਅਸਲੀ ਸੱਚ" ਕਿਤਾਬ ਦੇ ਲਿਖਾਰੀ ਤੇ ਰਾਜਵਿੰਦਰ ਸਿੰਘ ਰਾਹੀ ਨੇ ਖੱਬੇ-ਪੱਖੀ ਲਿਖਾਰੀਆਂ/ਅਨੁਵਾਦਕਾਂ ਵੱਲੋਂ ਭਾਰਤੀ ਰਾਸ਼ਟਰਵਾਦ ਦੇ ਏਜੰਡੇ ਤਹਿਤ ਕਾਮਾਗਾਟਾਮਾਰੂ ਦੇ ਘਟਨਾਕ੍ਰਮ ਨਾਲ ਸੰਬੰਧਤ ਕਿਤਾਬ ਦੇ ਅਨੁਵਾਦ ਸਮੇਂ ਕੀਤੀ ਗਈ ਛੇੜ-ਛਾੜ ਦਾ ਸਖਤ ਨੋਟਿਸ ਲਿਆ ਹੈ।