
ਪ੍ਰੋ ਪ੍ਰੀਤਮ ਸਿੰਘ ਆਕਸਫੋਰਡ ਨੇ ਕਿਹਾ ਕਿ ਭਾਰਤ ਇੱਕ ਬਹੁ-ਕੌਮੀ ਮੁਲਕ ਹੈ ਅਤੇ ਇਸ ਸਚਿਆਈ ਤੋਂ ਮੁਨਕਾਰ ਨਹੀਂ ਹੋਇਆ ਜਾ ਸਕਦਾ।ਉਹਨਾਂ ਅਜੋਕੇ ਭਾਰਤੀ ਉਪ-ਮਹਾਦੀਪ ਵਿਚਲੇ ਮਸਲਿਆਂ ਦੀ ਜੜ੍ਹ ਨੂੰ ਛੋਂਹਦੇ 7 ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ। ਜਿਸ ਦੀ ਚਲਦੀ ਛਵੀ (ਵੀਡੀੳ) ਹੇਠਾ ਸਾਂਝੀ ਕੀਤੀ ਜਾ ਰਹੀ ਹੈ।
ਸੰਘੀ ਢਾਂਚੇ ਅਤੇ ਰਾਜਾਂ ਦੀ ਖੁਦ ਮੁਖਤਿਆਰੀ ਦੇ ਹਾਮੀ ਪਟਿਆਲੇ ਤੋਂ ਲੋਕ ਸਭਾ ਮੈਂਬਰ ਡਾ ਧਰਮਵੀਰ ਗਾਂਧੀ ਦੀ ਅਗਵਾਈ ਵਾਲੀ ਪੰਜਾਬ ਮੰਚ ਜਥੇਬੰਦੀ ਵਲੋਂ ਚੰਡੀਗੜ੍ਹ ਦੇ ਭਕਨਾ ਭਵਨ ਵਿਖੇ ਸੰਘਵਾਦ ਅਤੇ ਖੁਦਮੁਖਤਿਆਰੀ ਵਿਸ਼ੇ ੳੱਤੇ ਸੰਮੇਲਨ ਕਰਵਾਇਆ ਗਿਆ।