Tag Archive "dakha"

ਦਾਖਾ ਹਲਕੇ ਵਿੱਚ ਕੰਮ ਕਰ ਰਹੇ ਨੇ ਸੱਤਾ ਦੇ 4 ਕਾਂਗਰਸੀ ਕੇਂਦਰ (ਰਿਪੋਰਟ: ਗੁਰਪ੍ਰੀਤ ਸਿੰਘ ਮੰਡਿਆਣੀ)

ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਵਿੱਚ ਐਸ ਵੇਲੇ ਸੱਤਾ ਦੇ 4 ਕੇਂਦਰ ਕੰਮ ਕਰ ਰਹੇ ਨੇ। ਹਲਕੇ ਵਿੱਚ ਵਿੱਚ ਕਾਂਗਰਸ ਦਾ ਐਮ. ਐਲ. ਏ. ਨਾ ਹੋਣ 'ਤੇ ਹਲਕਾ ਇੰਚਾਰਜ ਦੀ ਰਵਾਇਤ ਖਤਮ ਹੋਣ ਕਾਰਨ ਸੱਤਾ ਕੋਈ ਇੱਕ ਵਾਹਦ ਕੇਂਦਰ ਵਜੂਦ ਵਿੱਚ ਨਹੀਂ ਆ ਸਕਿਆ।

ਸ਼ੱਕੀ ਹਾਲਾਤ ‘ਚ ਪੰਜਾਬ ਪੁਲਿਸ ਦੇ ਸਿਪਾਹੀ ਦੀ ਮੌਤ; ਵਿਧਾਇਕ ਇਆਲੀ ਦੇ ਘਰ ਦੇ ਬਾਹਰ ਚੱਲੀ ਗੋਲੀ

ਹਲਕਾ ਦਾਖਾ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਹੰਬੜਾ ਰੋਡ ਸਥਿਤ ਘਰ ਦੇ ਬਾਹਰ ਸੋਮਵਾਰ ਨੂੰ ਸ਼ੱਕੀ ਹਾਲਾਤ ਵਿੱਚ ਗੋਲੀ ਲੱਗਣ ਕਾਰਨ ਪੰਜਾਬ ਪੁਲਿਸ ਦੇ ਸਿਪਾਹੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਕਾਰਨ ਉਸ ਦੀ ਮੌਤ ਹੋਈ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਪਿੰਡ ਘੱਗਾ ਵਾਸੀ ਨਿਰਦੇਸ਼ ਸਿੰਘ ਵਜੋਂ ਹੋਈ।