Tag Archive "devinder-pal-singh-bhullar"

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੈਰੋਲ ‘ਤੇ ਰਿਹਾਈ ਛੇਤੀ ਹੋਣ ਦੀ ਸੰਭਾਵਨਾ

ਲਗਭਗ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਕੌਮੀ ਕਾਜ਼ ਦੇ ਲੇਖੇ ਲਾਕੇ ਕੇ ਜੇਲ ਵਿੱਚ ਬਿਤਾਉਣ ਵਾਲੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਗ਼ਤਨ ਆਰੰਭੇ ਗਏ ਹਨ। ਪ੍ਰੋ. ਭੁੱਲਰ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਖਿਆ ਕਿ ਪੈਰੋਲ ’ਤੇ ਰਿਹਾਈ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਸਬੰਧੀ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਆਖਿਆ ਕਿ ਚਾਰ ਅਪਰੈਲ ਨੂੰ ਬਟਾਲਾ ਪੁਲੀਸ ਵੱਲੋਂ ਦਰਜ ਕੇਸ ਰੱਦ ਹੋਣ ਮਗਰੋਂ ਅਦਾਲਤ ਨੇ ਭੁੱਲਰ ਨੂੰ ਉਸ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਜਲਦੀ ਹੀ ਉਸ ਦੀ ਪੈਰੋਲ ’ਤੇ ਰਿਹਾਈ ਹੋ ਜਾਵੇਗੀ।

ਟਾਡਾ ਅਦਾਲਤ ਨੇ ਪ੍ਰੋ: ਭੁੱਲਰ ਖਿਲਾਫ ਦਰਜ਼ ਮਾਮਲਾ ਕੀਤਾ ਖਾਰਜ਼

ਸਿੱਖ ਸੰਘਰਸ਼ ਨਾਲ ਸਬੰਧਿਤ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ 23 ਸਾਲ ਪੁਰਾਣਾ ਟਾਡਾ ਮਾਮਲਾ ਅੰਮ੍ਰਿਤਸਰ ਦੀ ਟਾਡਾ ਅਦਾਲਤ ਨੇ ਖ਼ਾਰਜ਼ ਕਰ ਦਿੱਤਾ ਹੈ।

ਬਟਾਲਾ ਟਾਡਾ ਕੇਸ ਵਿੱਚ ਪ੍ਰੋ. ਭੁੱਲਰ ਦੇ ਵਕੀਲ ਨੇ ਚਲਾਨ ਰੱਦ ਕਰਕੇ ਮਾਮਲਾ ਖਤਮ ਕਰਨ ਲਈ ਕਿਹਾ

ਅੰਮ੍ਰਿਤਸਰ ਸਾਹਿਬ: ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੱਜ ਬਟਾਲਾ ਟਾਡਾ ਕੇਸ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਟਾਡਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਤੇ ਅਦਾਲਤ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣੀਆਂ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਖਿਲਾਫ ਚੱਲ ਰਹੇ ਟਾਡਾ ਮਾਮਲੇ ਵਿੱਚ ਨਹੀਂ ਹੋਈ ਸੁਣਵਾਈ

ਸਿੱਖ ਸਿਆਸੀ ਕੈਦੀ ਭਾਈ ਦਵਿੰਦਰਪਾਲ ਸਿੰਘ ਭੁੱਲਰ 'ਤੇ ਇੱਥੋਂ ਦੀ ਵਿਸ਼ੇਸ਼ ਟਾਡਾ ਅਦਾਲਤ ਵਿੱਚ ਚੱਲ ਰਹੇ ਕੇਸ ਵਿੱਚ ਅੱਜ ਜੱਜ ਛੁੱਟੀ 'ਤੇ ਹੋਣ ਕਰਕੇ ਕੋਈ ਕਾਰਵਾਈ ਨਹੀਂ ਹੋਈ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਬਟਾਲਾ ਦੇ ਟਾਡਾ ਮਾਮਲੇ ਵਿੱਚ ਮਿਲੀ ਜ਼ਮਾਨਤ

ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਟਾਡਾ ਦੀ ਵਿਸ਼ੇਸ਼ ਅਦਾਲਤ ਨੇ 1992 ਦੇ ਕੇਸ ਜ਼ਮਨਾਤ ਦੇ ਦਿੱਤੀ ਹੈ।ਇਸ ਨਾਲ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਛੁੱਟੀ ਉੱਤੇ ਰਿਹਾਈ ਦੀ ਆਸ ਬਣ ਗਈ ਹੈ।

ਪ੍ਰੋ. ਭੁੱਲਰ ਦੀ ਜ਼ਮਾਨਤ ਦੀ ਅਰਜ਼ੀ ‘ਤੇ ਅੰਮ੍ਰਿਤਸਰ ਦੀ ਟਾਡਾ ਅਦਾਲਤ ਨੇ ਬਹਿਸ ਸੁਣੀ

ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿਮਘ ਭੁੱਲਰ ਨੂੰ ਇੱਥੇ ਟਾਡਾ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਵਕੀਲ਼ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪ੍ਰੋ. ਭੁੱਲਰ ਨੂੰ ਸੁਰਿੰਦਰ ਸਿੰਘ ਸਾਹਨੀ ਦੀ ਟਾਡਾ ਅਦਾਲਤ ਵਿੱਚ 1992 ਨੂੰ ਬਟਾਲਾ ਪੁਲਿਸ ਥਾਣੇ ਵਿੱਚ ਦਰਜ਼ ਹੋਏ ਕੇਸ ਵਿੱਚ ਪੇਸ਼ ਕੀਤਾ।

ਪੰਜਾਬ ਪੁਲਿਸ ਨੇ ਪ੍ਰੋ. ਭੁੱਲਰ ਖਿਲਾਫ 23 ਸਾਲ ਪੁਰਾਣਾ ਟਾਡਾ ਕੇਸ ਖੋਲਿਆ

ਦਿੱਲੀ ਦੀ ਤਿਹਾੜ ਜੇਲ ਵਿੱਚੋਂ ਅੰਮ੍ਰਿਤਸਰ ਦੀ ਜੇਲ ਵਿੱਚ ਬਦਲੀ ਕੀਤ ਸਿੱਖ ਕੈਦੀ ਦਵਿੰਦਰਪਾਲ ਸਿੰਘ ਭੁੱਲਰ ਖਿਲਾਫ ਪੰਜਾਬ ਪੁਲਿਸ ਨੇ ਅੱਜ ਇੱਕ 23 ਸਾਲ ਪੁਰਾਣਾ ਕੇਸ ਖੋਲਦੇ ਹੋਏ ਇੱਥੇ ਸਥਾਪਤ ਵਿਸ਼ੇਸ਼ ਟਾਡਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਪਹਿਲੀ ਮਾਰਚ ਨੂੰ ਤੈਅ ਕੀਤੀ ਹੈ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਸਿਆਸੀ ਕੈਦੀ ਜਲਦੀ ਰਿਹਾਅ ਹੋਣਗੇ: ਜਸਦੇਵ ਸਿੰਘ ਰਾਏ

ਸਿੱਖ ਹਿਊਮਨ ਰਾਈਟਸ ਗਰੁੱਪ ਦੇ ਨਿਰਦੇਸ਼ਕ ਜਸਦੇਵ ਸਿੰਘ ਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ 41 ਹੋਰ ਸਿੱਖ ਸਿਆਸੀ ਨਜ਼ਰਬੰਦਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਈ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਤਖਤ ਸ਼੍ਰੀ ਕੇਸਗੜ੍ਹ ਦੇ ਜੱਥੇਦਾਰ ਨੇ ਪ੍ਰੋ. ਭੁੱਲਰ ਨਾਲ ਮੁਲਾਕਾਤ ਕੀਤੀ

ਦਿੱਲੀ ਦੀ ਤਿਹਾੜ ਜੇਲ ਤੋਂ ਪੰਜਾਬ ਦੀ ਅੰਮ੍ਰਿਤਸਰ ਜੇਲ ਵਿੱਚ ਤਬਦੀਲ ਕੀਤੇ ਗਏ ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇ: ਅਵਤਾਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਮੁਲਾਕਾਤ ਕੀਤੀ।

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ਼ ਲਈ ਮਨੋਰੋਗ ਹਸਪਤਾਲ ਵਿੱਚ ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਦੀ ਜੇਲ ਵਿੱਚ ਲਿਆਂਦੇ ਗਏ ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ ਲਈ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓੁ ਕੇਂਦਰ ਵਿੱਚ ਡਾ: ਵਿਦਿਆ ਸਾਗਰ ਇਥੇ ਇੰਸਟੀਚਿਊਟ ਆਫ਼ ਮੈਂਟਲ ਹੈਲਥ ‘ਚ ਵਿੱਚ ਬਦਲਿਆ ਜਾਵੇਗਾ

ਦਿੱਲੀ ਦੀ ਤਿਹਾੜ ਜੇਲ ਤੋਂ ਅੰਮ੍ਰਿਤਸਰ ਦੀ ਜੇਲ ਵਿੱਚ ਲਿਆਂਦੇ ਗਏ ਸਿੱਖ ਰਾਜਸੀ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਇਲਾਜ ਲਈ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓੁ ਕੇਂਦਰ ਵਿੱਚ ਡਾ: ਵਿਦਿਆ ਸਾਗਰ ਇਥੇ ਇੰਸਟੀਚਿਊਟ ਆਫ਼ ਮੈਂਟਲ ਹੈਲਥ 'ਚ ਵਿੱਚ ਬਦਲਿਆ ਜਾਵੇਗਾ।

« Previous PageNext Page »