Tag Archive "dhian-singh-mand"

ਪੰਜਾਬ ਸਰਕਾਰ ਨੇ ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ

ਹਾਲ ਹੀ ਵਿੱਚ ਮਿਲੀ ਜਾਣਾਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਦੀ ਜੇਲ੍ਹ ਰਿਹਾਈ ਦਾ ਫੈਸਲਾ ਲੈ ਲਿਆ ਹੈ। ਭਾਈ ਦਿਲਬਾਗ ਸਿੰਘ ਜੀ ਨਾਭਾ ਜੇਲ੍ਹ ਵਿੱਚ ਕੈਦ ਹਨ ਅਤੇ ਫਿਲਹਾਲ ਉਹ ਪੈਰੋਲ ਉੱਤੇ ਹਨ। ਉਹਨਾਂ ਦਾ ਨਾਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਵਲੋਂ ਬਣਾਈ ਗਈ ਰਾਜਸੀ ਸਿੱਖ ਕੈਦੀਆਂ ਦੀ ਸੂਚੀ ਵਿੱਚ ਹੈ।

ਸਰਕਾਰ ਨੇ ਸਾਨੂੰ ਤੰਗ ਕੀਤਾ ਤਾਂ ਮੈਂ ਆਪਣੇ ਆਪ ‘ਤੇ ਪਟਰੋਲ ਪਾ ਕੇ ਅੱਗ ਲਾਵਾਂਗਾ: ਸਿਮਰਨਜੀਤ ਸਿੰਘ ਮਾਨ

10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ "ਸਰਬੱਤ ਖ਼ਾਲਸਾ" ਨੂੰ ਤਾਰਪੀਡੋ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਅੜਿੱਕਿਆਂ ਤੋਂ ਦੁਖੀ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕੱਲ ਤਲਵੰਡੀ ਸਾਬੋ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਰਬੱਤ ਖ਼ਾਲਸਾ ਨਾ ਹੋਣ ਦਿੱਤਾ ਤਾਂ ਉਹ ਆਤਮਦਾਹ ਕਰ ਲੈਣਗੇ ਜਾਂ ਭਾਰਤ ਵਿੱਚੋਂ ਹਿਜ਼ਰਤ ਕਰਕੇ ਪਾਕਿਸਤਾਨ ਵਿੱਚ ਪਨਾਹ ਲੈਣਗੇ ਅਤੇ ਪਾਣੀ ਵਾਲੀਆਂ ਟੈਂਕੀਆਂ ’ਤੇ ਚੜ੍ਹਨਗੇ।