Tag Archive "dinesh-chadha"

ਪੰਜਾਬ ਦੀਆਂ ਜੇਲ੍ਹਾਂ ‘ਚ ਤੈਅ ਸ਼ੁਦਾ ਗਿਣਤੀ ਨਾਲੋਂ 95 ਪ੍ਰਤੀਸ਼ਤ ਤੱਕ ਵਾਧੂ ਬੰਦੀ ਗੈਰ ਮਨੁੱਖੀ ਹਲਾਤਾਂ ‘ਚ ਰੱਖੇ: ਆਪ

ਚੰਡੀਗੜ੍ਹ; ਪੰਜਾਬ ਦੀਆਂ ਜੇਲਾਂ ਵਿਚ ਰੱਖੇ ਗਏ ਬੰਦੀਆਂ ਦੀ ਗਿਣਤੀ ਤੈਅਸ਼ੁਦਾ ਗਿਣਤੀ ਨਾਲੋਂ 95 ਫੀਸਦ ਤੱਕ ਜਿਆਦਾ ਹੈ ਅਤੇ ਇਹਨਾਂ ਜੇਲ੍ਹਾਂ ਵਿਚ ਗੈਰ ਮਨੁੱਖੀ ਹਲਾਤਾਂ ...

ਮਾਇਨਿੰਗ ਦੀ ਨਵੀਂ ਬੋਲੀ ਲੋਕ ਵਿਰੋਧੀ ਤੇ ਕੁਦਰਤ ਲਈ ਵਿਨਾਸ਼ਕਾਰੀ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਸੂਬੇ’ਚ 89 ਖੱਡਾਂ ਦੀ ਮਾਇਨਿੰਗ ਦੀ ਹੋਈ ਬੋਲੀ ਨੂੰ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਲੋਕ ਵਿਰੋਧੀ ਤੇ ਕੁਦਰਤੀ ਸਰੋਤਾਂ ਲਈ ਵਿਨਾਸ਼ਕਾਰੀ ਦੱਸਦੇ ਹੋਏ ਪੰਜਾਬ ਸਰਕਾਰ ਨੂੰ ਇਸ ਪਾਲਿਸੀ ਤੇ ਮੁੜ ਗੌਰ ਕਰਨ ਅਤੇ ਇਸ ਮਾਮਲੇ ‘ਚ ਕੇਂਦਰ ਦੇ ਵਾਤਾਵਰਣ ਮੰਤਰਾਲੇ ਨੂੰ ਵੀ ਦਖਲ ਦੇਣ ਦੀ ਅਪੀਲ ਕੀਤੀ ਹੈ।

ਸੁਖਬੀਰ ਦੇ ਹੋਟਲ ਲਈ 200 ਫੁੱਟ ਚੌੜੀ ਸੜਕ ਲਈ ਜ਼ਮੀਨ ਗ੍ਰਹਿਣ ਬਾਰੇ ਚੋਣ ਕਮਿਸਨ ਵਲੋਂ ਰਿਪੋਰਟ ਤਲਬ

ਨਿਊ ਚੰਡੀਗੜ੍ਹ ਨੂੰ ਹਵਾਈ ਅੱਡੇ ਨਾਲ ਜੋੜਨ ਲਈ 200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ ਜ਼ਮੀਨ ਗ੍ਰਹਿਣ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਮਹਿਜ਼ ਇਕ ਦਿਨ ਪਹਿਲਾਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਰਾਜ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ।

ਮੰਤਰੀਆਂ ਵੱਲੋਂ ਦਫਤਰੀ ਵਾਹਨਾਂ ਦੇ ਨਾਂਅ ਉਤੇ ਕੀਤਾ ਜਾ ਰਿਹਾ ਹੈ ਵੱਡਾ ਤੇਲ ਘੋਟਾਲਾ: ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਹੈ ਕਿ ਅਕਾਲੀ-ਭਾਜਪਾ ਮੰਤਰੀਆਂ ਵੱਲੋਂ ਨਾ ਸਿਰਫ ਹੋਰਨਾਂ ਵਪਾਰਾਂ ਵਿੱਚ ਮਾਫੀਆ ਰਾਜ ਚਲਾਇਆ ਜਾ ਰਿਹਾ ਹੈ, ਬਲਕਿ ਆਪਣੇ ਦਫਤਰਾਂ ਦੇ ਇਸਤੇਮਾਲ ਵਾਲੇ ਵਾਹਨਾਂ ਦੇ ਤੇਲ ਵਿੱਚ ਘੋਟਾਲਾ ਕਰਕੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਧਨ ਦੀ ਵੱਡੇ ਪੱਧਰ ਉਤੇ ਲੁੱਟ ਕੀਤੀ ਜਾ ਰਹੀ ਹੈ।

ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ; ਅੰਕੜੇ ਜਾਰੀ: ਆਪ

ਪੰਜਾਬ 'ਚ ਅੱਜ ਕਾਂਗਰਸ ਪਾਰਟੀ ਮਹਿਜ ਵੋਟਾਂ ਖਾਤਰ ਚਿੱਟਾ ਰਾਵਣ ਫੂਕਣ ਦਾ ਦਿਖਾਵਾ ਕਰ ਰਹੀ ਹੈ ਪਰੰਤੂ ਅਸਲੀਅਤ ਇਹ ਹੈ ਕਿ ਪੰਜਾਬ ‘ਚ ਨਸ਼ਿਆਂ ਦੇ ਪ੍ਰਸਾਰ ਲਈ ਕਾਂਗਰਸ ਪਾਰਟੀ ਵੀ ਬਰਾਬਰ ਦੀ ਜ਼ਿੰਮੇਵਾਰ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 2002 ਤੋਂ 2007 ਤੱਕ ਪੰਜਾਬ ‘ਚ ਨਸ਼ਿਆਂ ਦੀ ਜੜ ਲੱਗ ਚੁੱਕੀ ਸੀ ਅਤੇ ਉਸ ਸਮੇਂ ਦੌਰਾਨ ਵੀ ਸੂਬੇ ‘ਚ ਨਸ਼ਿਆਂ ਦੇ ਪ੍ਰਚਾਰ ਵਿਚ ਚੌਖਾ ਵਾਧਾ ਹੋਇਆ ਹੈ।

ਅਕਾਲੀ-ਭਾਜਪਾ ਨੇ ਆਪਣੇ ਚਹੇਤੇ ਮਾਫੀਆ ਨੂੰ 2021 ਤਕ ਰੇਤ-ਬਜਰੀ ਦੇ ਦਿੱਤੇ ਠੇਕੇ: ‘ਆਪ’

ਅਕਾਲੀ- ਭਾਜਪਾ ਅਤੇ ਕਾਂਗਰਸ ਦੀ ਸ਼ਹਿ ਉੱਤੇ ਪੰਜਾਬ ਦੀ ਜਨਤਾ ਨੂੰ ਪਿਛਲੇ ਦੋ ਦਹਾਕਿਆਂ ਤੋਂ ਸਤਾਉਣ ਵਾਲੇ ਰੇਤ-ਬਜਰੀ ਮਾਫੀਆ ਉੱਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕਿੰਨੀ ਦਿਆਲੂ ਹੈ, ਇਸ ਬਾਰੇ ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਪੰਜਾਬ ਵਿੱਚ ਰੇਤਾ-ਬਜਰੀ ਦੀ 90 ਖੱਡਾਂ ਦੀ 2021 ਤੱਕ ਲਈ ਬੋਲੀ ਕਰਵਾ ਦਿੱਤੀ ਗਈ ਹੈ, ਤਾਂ ਕਿ 2017 ਵਿੱਚ ਚੋਣ ਹਾਰ ਜਾਣ ਦੀ ਸੂਰਤ ਵਿੱਚ ਵੀ ਅਕਾਲੀ ਮਾਫੀਆ ਦਾ ਰੇਤਾ- ਬਜਰੀ ਉੱਤੇ ਕਬਜ਼ਾ ਬਣਿਆ ਰਹੇ।