Tag Archive "european-union"

ਚੀਨ ਦੇ ਦਬਾਅ ਹੇਠ ਯੂਰਪੀ ਯੂਨੀਅਨ ਨੇ ਕੋਵਿਡ-19 ਡਿਸਇਨਫਰਮੇਸ਼ਨ ਲੇਖੇ ਨੂੰ ਨਰਮ ਕੀਤਾ

ਕਰੋਨਾ ਮਹਾਂਮਾਰੀ ਦੇ ਦੌਰਾਨ ਸੰਸਾਰ ਅਤੇ ਸੰਸਾਰ ਦੀਆਂ ਤਾਕਤਾਂ ਦੇ ਆਪਸੀ ਸੰਬੰਧ ਤੇਜੀ ਨਾਲ ਬਦਲ ਰਹੇ ਹਨ। ਲੰਘੇ ਸਮੇਂ ਦੌਰਾਨ ਅਮਰੀਕਾ ਦੀ ਸਰਦਾਰੀ ਵਾਲੇ ਇਕ ਧਰੁਵੀ ਰਹੇ ਸੰਸਾਰ ਵਿਚ ਅਮਰੀਕਾ ਪੱਖੀ ਚੱਲਦੇ ਆ ਰਹੇ ਯੂਰਪ ਵਿਚ ਵੀ ਹੁਣ ਬਦਲ ਰਹੇ ਆਲਮੀ ਤਾਕਤ ਦੇ ਤਵਾਜਨ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਪ੍ਰਧਾਨ ਮੰਤਰੀ ਥੈਰੇਜ਼ਾ ਮੇਅ ਵੱਲੋਂ ਚੋਣਾਂ 8 ਜੂਨ ‘ਚ ਕਰਾਉਣ ਦਾ ਸੱਦਾ, ਉਂਜ 2020 ‘ਚ ਹੋਣੀਆਂ ਸਨ ਆਮ ਚੋਣਾਂ

ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਮੁਲਕ ਵਿੱਚ ਆਮ ਚੋਣਾਂ ਛੇਤੀ (8 ਜੂਨ ਨੂੰ) ਕਰਾਉਣ ਦਾ ਸੱਦਾ ਦਿੱਤਾ ਹੈ। ਮੇਅ ਦੇ ਇਸ ਫ਼ੈਸਲੇ ਨੇ ਸਰਕਾਰ ਵਿੱਚ ਭਾਈਵਾਲਾਂ ਤੋਂ ਇਲਾਵਾ ਵਿਰੋਧੀ ਧਿਰ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ।

ਯੂਰੋਪੀਅਨ ਯੂਨੀਅਨ ਲਾ ਸਕਦੈ ਅੰਗਰੇਜ਼ੀ ਭਾਸ਼ਾ ‘ਤੇ ਪਾਬੰਦੀ

ਹੁਣ 'ਬ੍ਰੇਕਜ਼ਿਟ' ਦੇ ਚਲਦੇ ਈ.ਯੂ. ਤੋਂ ਅੰਗਰੇਜ਼ੀ ਭਾਸ਼ਾ ਦੀ ਵਿਦਾਈ ਹੋ ਸਕਦੀ ਹੈ। ਅੰਗਰੇਜ਼ੀ ਯੂਰਪੀ ਸੰਘ ਦੇ ਸੰਸਥਾਨਾਂ ਲਈ ਪਹਿਲੀ ਪਸੰਦ ਰਹੀ ਹੈ ਪਰ ਈ.ਯੂ. ਤੋਂ ਬਾਹਰ ਹੋਣ ਲਈ ਪਿਛਲੇ ਹਫ਼ਤੇ ਬ੍ਰਿਟੇਨ ਦੇ ਵੋਟ ਪਾਉਣ ਨਾਲ ਇਸ ਦੀ ਵਰਤੋਂ 'ਤੇ ਪਾਬੰਦੀ ਲੱਗ ਸਕਦੀ ਹੈ।

ਬਰਤਾਨੀਆ ਹੁਣ ਯੂਰੋਪੀਅਨ ਯੂਨੀਅਨ ਦਾ ਹਿੱਸਾ ਨਹੀਂ

ਬਰਤਾਨੀਆ ਵਿਚ ਯੂਰੋਪੀਅਨ ਯੂਨੀਅਨ ਵਿਚ ਰਹਿਣ ਜਾਂ ਨਾ-ਰਹਿਣ ਬਾਰੇ ਹੋਈ ਰਾਏਸ਼ੁਮਾਰੀ ਵਿਚ ਨਾ-ਰਹਿਣ ਵਾਲੀ ਧਿਰ ਜਿੱਤ ਗਈ ਹੈ। ਵੱਖ ਹੋਣ ਦੇ ਹੱਕ ਵਿਚ 52% ਵੋਟ ਪਏ ਜਦਕਿ (ਈਯੂ) ਵਿਚ ਰਹਿਣ ਲਈ 48% ਵੋਟ ਪਏ। ‘ਬੀਬੀਸੀ’ ਦੀ ਰਿਪੋਰਟ ਮੁਤਾਬਕ, ਬਰਤਾਨੀਆ ਨੇ ਇਸ ਰਾਏਸ਼ੁਮਾਰੀ ਨਾਲ 43 ਵਰ੍ਹਿਆਂ ਬਾਅਦ ਈਯੂ ਤੋਂ ਵੱਖ ਹੋਣ ਲਈ ਵੋਟ ਪਾਈ। ਨਾਲ ਰਹਿਣ ਦੇ ਹੱਕ ਵਿਚ 15,692,092 ਵੋਟ ਪਏ ਜਦਕਿ ਵੱਖ ਹੋਣ ਦੇ ਹੱਕ ਵਿਚ ਇਸ ਨਾਲੋਂ 6,835,512 ਵੱਧ ਵੋਟ ਪਏ।

ਦਲ ਖ਼ਾਲਸਾ ਪ੍ਰਧਾਨ, ਸਿੱਖ ਫੈਡਰੇਸ਼ਨ ਯੂਕੇ ਨੇ ਯੂਰਪੀਨ ਪਾਰਲੀਮੈਂਟ ਦੇ ਮੈਂਬਰ ਨਾਲ ਕੀਤੀ ਮੁਲਾਕਾਤ

ਦਲ ਖ਼ਾਲਸਾ ਦੇ ਪ੍ਰਧਾਨ ਅਤੇ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਬਰੂਸਲਜ਼ (ਬੈਲਜੀਅਮ) ਦੇ ਵੈਸਟ ਮਿਡਲੈਂਡ ਤੋਂ ਯੂਰਪੀਅਨ ਪਾਰਲੀਮੈਂਟ ਦੇ ਮੈਂਬਰ ਸਿਓਨ ਸਿਮਨ ਨਾਲ ਮੁਲਾਕਾਤ ਕਰਕੇ ਕਈ ਅਹਿਮ ਮਸਲਿਆਂ ਬਾਰੇ ਗੱਲਬਾਤ ਕੀਤੀ ਜਿਸ ਵਿਚ ਹਿੰਦੁਸਤਾਨ ਅੰਦਰ ਮਨੁੱਖੀ ਅਧਿਕਾਰਾਂ ਦੀ ਸਥਿਤੀ, ਭਾਰਤ ਸਰਕਾਰ ਦੀ ਘੱਟਗਿਣਤੀ ਧਰਮਾਂ, ਕੌਮਾਂ ਅਤੇ ਦਲਿਤਾਂ ਖਿਲਾਫ ਵੱਧ ਰਹੀ ਅਸਹਿਣਸ਼ੀਲਤਾ ਅਤੇ ਨਾਂਹ-ਪੱਖੀ ਪਹੁੰਚ ਦਾ ਮਸਲਾ ਵੀ ਸ਼ਾਮਿਲ ਹੈ।

ਯੂ.ਕੇ. ਦੇ ਬਹੁਗਿਣਤੀ ਸਿੱਖ ਯੂਰੋਪਿਅਨ ਯੂਨੀਅਨ ’ਚ ਹੀ ਰਹਿਣਾ ਚਾਹੁੰਦੇ ਹਨ: ਸਿੱਖ ਨੈਟਵਰਕ ਸਰਵੇਖਣ

ਸਿੱਖ ਨੈਟਵਰਕ ਵਲੋਂ ਯੂ.ਕੇ. ਦੇ 2500 ਸਿੱਖਾਂ ’ਤੇ ਕੀਤੇ ਗਏ ਸਰਵੇ, ਜਿਸ ਵਿਚ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ ਕਿ ਨਹੀਂ, ਵਿਚ 59.9% ਸਿੱਖਾਂ ਨੇ ਕਿਹਾ ਕਿ ਉਹ ਯੂਰੋਪੀਅਨ ਯੂਨੀਅਨ ਵਿਚ ਰਹਿਣਾ ਚਾਹੁੰਦੇ ਹਨ, ਜਦਕਿ 40.1% ਸਿੱਖਾਂ ਨੇ ਵੱਖ ਹੋਣ ਦੇ ਹੱਕ ਵਿਚ ਵੋਟ ਪਾਉਣ ਦੀ ਗੱਲ ਕਹੀ ਹੈ।

ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ: ਰਿਪੋਰਟ

ਬਰਤਾਨੀਆ ਦੇ ਯੂਰਪੀਅਨ ਯੂਨੀਅਨ ਵਿੱਚ ਰਹਿਣ ਦੇ ਹੱਕ ਵਿੱਚ 57 ਫੀਸਦੀ ਸਿੱਖ ਹਨ ਅਤੇ 12 ਫੀਸਦੀ ਬਾਹਰ ਜਾਣ ਜਦਕਿ 31 ਫੀਸਦੀ ਇਸ ਸਬੰਧੀ ਕੋਈ ਫੈਸਲਾ ਨਹੀਂ ਲੈ ਸਕੇ । ਇਹ ਪ੍ਰਗਟਾਵਾ ਬਰਤਾਬਵੀ ਸਰਕਾਰ ਵੱਲੋਂ ਸਿੱਖਾਂ ਸਬੰਧੀ ਸੰਸਦ ਵਿੱਚ ਜਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।