Tag Archive "floods-in-punjab"

ਪੰਜਾਬ ਚ ਹੜ੍ਹ: 1 ਲੱਖ 72 ਹਜ਼ਾਰ ਏਕੜ ਵਿਚ ਫਸਲ ਦਾ ਨੁਕਸਾਨ; 4228 ਪਸ਼ੂ ਮਰੇ; 34 ਥਾਵਾਂ ਤੋਂ ਬੰਨ੍ਹ ਟੁੱਟੇ; 8 ਜੀਆਂ ਦੀ ਡੇਂਗੂ ਕਾਰਨ ਮੌਤ

ਭਾਵੇਂ ਕੇਂਦਰ ਦੀ ਭਾਜਪਾ ਸਰਕਾਰ ਲਈ ਪੰਜਾਬ ਵਿਚ ਇੰਨੇ ਹੜ੍ਹ ਨਾ ਆਏ ਹੋਣ ਕਿ ਇੱਥੇ ਕੇਂਦਰੀ ਟੋਲੀ (ਟੀਮ) ਭੇਜ ਕੇ ਹੜਾਂ ਕਾਰਨ ਹੋਏ ਨੁਕਸਾਨ ਅਤੇ ਇਸ ਬਦਲੇ ਮੁਅਵਜ਼ਾ ਦੇਣ ਲਈ ਜਾਇਜ਼ਾ ਲਿਆ ਜਾਵੇ ਪਰ ਜੋ ਅੰਕੜੇ ਖਬਰਖਾਨੇ ਰਾਹੀਂ ਨਸ਼ਰ ਹੋ ਰਹੇ ਹਨ ਉਹ ਇਹੀ ਬਿਆਨ ਕਰਦੇ ਹਨ ਕਿ ਪੰਜਾਬ ਵਿਚ ਹੜਾਂ ਨਾਲ ਵੱਡੀ ਮਾਰ ਪਈ ਹੈ।

ਹੜਾਂ ਦੀ ਮਾਰ: ਪੰਜਾਬ ਦੇ 300 ਪਿੰਡਾਂ ਦੀ ਹਾਲਤ ਹਾਲੀ ਵੀ ਨਾਜੁਕ; ਰੁ: 1700 ਕਰੋੜ ਤੋਂ ਵੱਧ ਦਾ ਨੁਕਸਾਨ

ਸਬ-ਤਹਿਸੀਲ ਲੋਹੀਆਂ ਖਾਸ 'ਚ ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ।ਲੋਹੀਆਂ ਇਲਾਕੇ ਦੇ ਪਿੰਡ ਜਾਣੀਆਂ ਤੇ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ ਦੇ ਦੋਵਾਂ ਥਾਵਾਂ ਤੋਂ ਟੁੱਟੇ ਬੰਨ੍ਹ ਕਾਰਨ ਇਲਾਕੇ ਦੇ ਕਰੀਬ 50 ਪਿੰਡ ਪਾਣੀ ਦੀ ਮਾਰ ਹੇਠ ਆਏ ਹੋਏ ਹਨ।

ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਕਰਕੇ ਸੂਬੇ ‘ਚ ਹੜ੍ਹਾਂ ਵਰਗੀ ਸਥਿਤੀ ਦਾ ਜਾਇਜ਼ਾ ਲਿਆ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਲਕੇ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ...

ਪੰਜਾਬ ਵਿਚ ਹੜ੍ਹ ਆਉਣ ਦਾ ਖਤਰਾ; ਮੰਗਲਵਾਰ ਨੂੰ ਸਾਰੇ ਸਕੂਲਾਂ ਵਿਚ ਛੁੱਟੀ ਦਾ ਐਲਾਨ

ਚੰਡੀਗੜ੍ਹ: ਪੰਜਾਬ ਵਿਚ ਭਾਰੀ ਮੀਂਹ ਦੇ ਚਲਦਿਆਂ ਹੜ੍ਹ ਆਉਣ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਦੇ ਸਾਰੇ ਸਕੂਲਾਂ ਵਿਚ ਛੁੱਟੀ ਦਾ ...

ਲਗਾਤਾਰ ਮੀਂਹ ਨਾਲ ਪੰਜਾਬ ਸਿਰ ਹੜਾਂ ਦਾ ਖਤਰਾ ਮੰਡਰਾਉਣ ਲੱਗਾ

ਪੰਜਾਬ ਅਤੇ ਹਿਮਾਚਲ ਪਰਦੇਸ਼ ਵਿੱਚ ਪੈ ਰਹੇ ਲਗਾਤਾਰ ਮੀਹ ਕਾਰਨ ਦਰਿਆਵਾਂ ਤੇ ਬਰਸਾਤੀ ਨਾਲਿਆਂ ਵਿੱਚ ਵੱਧ ਪਾਣੀ ਆਉਣ ਕਾਰਨ ਡੈਮਾਂ ਵਿੱਚ ਵੀ ਪਾਣੀ ਦਾ ਪੱਧਰ ਤੇਜੀ ਨਾਲ ਵਧ ਰਿਹਾ ਹੈ। ਕਣੀਦਾਰ ਟਿਕਾਵਾਂ ਮੀਹ ਤਕਰੀਬਨ ਲੰਘੇ 36 ਘੰਟਿਆਂ ਤੋਂ ਜਾਰੀ ਹੈ ਜਿਸ ਨਾਲ ਭਾਖੜਾ ਅਤੇ ਪੌਂਗ ਬੰਨ੍ਹਾਂ ਵਿੱਚ ਪਾਣੀ ਦੇ ਪੱਧਰ ਚ ਤੇਜੀ ਨਾਲ ਵਾਧਾ ਹੋਣਾ ਜਾਰੀ ਹੈ।

ਡੈਮਾਂ ਵਿੱਚੋਂ ਪਾਣੀ ਛੱਡਣ ਦੇ ਮਾਮਲੇ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਮੋ-ਸਾਹਮਣੇ ਹੋਏ

ਭਾਰੀ ਮੀਂਹ ਕਾਰਨ ਡੈਮਾਂ ’ਚੋਂ ਪਾਣੀ ਛੱਡਣ ਉੱਤੇ ਪੰਜਾਬ, ਹਰਿਆਣਾ ਤੇ ਰਾਜਸਥਾਨ ਆਹਮੋ ਸਾਹਮਣੇ ਹੋ ਗਏ। ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਖੜਾ-ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਦੀ ਤਕਨੀਕੀ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਅਧਿਕਾਰੀਆਂ ਨੇ 15 ਅਗਸਤ ਤੱਕ ਮੌਜੂਦਾ ਰਫ਼ਤਾਰ ਨਾਲ ਪਾਣੀ ਛੱਡਣ ਉੱਤੇ ਜ਼ੋਰ ਦਿੱਤਾ, ਜਦ ਕਿ ਹਰਿਆਣਾ ਅਤੇ ਰਾਜਸਥਾਨ ਦੇ ਅਧਿਕਾਰੀਆਂ ਨੇ ਗਰਮੀ ਦੇ ਸੀਜ਼ਨ ਵਿੱਚ ਪੂਰਾ ਪਾਣੀ ਲੈਣ ਦੇ ਮਕਸਦ ਨਾਲ ੲਿਸ ਤਰ੍ਹਾਂ ਪਾਣੀ ਛੱਡਣ ਦਾ ਵਿਰੋਧ ਕੀਤਾ ਹੈ।

ਡੈਮਾਂ ਤੋਂ ਛੱਡੇ ਪਾਣੀ ਨਾਲ ਫਿਰੋਜਪੁਰ, ਤਰਨਤਾਰਨ, ਕਪੁਰਥਲਾ ਅਤੇ ਫਾਜਿਲਕਾ ਵਿੱਚ ਫਸਲਾਂ ਹੋਈਆਂ ਬਰਬਾਦ

ਭਾਰੀ ਮੀਂਹ ਕਾਰਨ ਡੈਮਾਂ ਵਿੱਚ ਪਾਣੀ ਵਧਣ ਕਾਰਨ ਭਾਖੜਾ ਡੈਮ ਅਤੇ ਪੌਾਗ ਡੈਮ ਤੋਂ ਛੱਡਿਆ ਜਾ ਰਿਹਾ ਵਾਧੂ ਪਾਣੀ ਤੇ ਬਰਸਾਤੀ ਨਾਲਿਆਂ 'ਚ ਆ ਰਹੇ ਹਜ਼ਾਰਾਂ ਕਿਊਸਕ ਪਾਣੀ ਨੇ ਸ੍ਰੀ ਅਨੰਦਪੁਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਦੇ ਅੰਦਰ ਧੁੱਸੀ ਬੰਨ੍ਹ ਦੇ ਅੰਦਰ ਵਾਲੇ ਦਰਿਆਈ ਖੇਤਰ ਦੇ ਨੀਵਾਨ ਵਾਲੇ ਖੇਤਾਂ 'ਚ ਖੜ੍ਹੀਆਂ ਫ਼ਸਲਾਂ ਨੂੰ ਆਪਣੀ ਲਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ ।