Tag Archive "gen-bipin-rawat"

ਬਿਪਨ ਰਾਵਤ ਹੇਠ ਫੌਜ ਅਤੇ ਮੋਦੀ ਸਰਕਾਰ ਵਿਚਲੀ ਗੰਢਤੁਪ ਘੱਟਗਿਣਤੀਆਂ ਲਈ ਖਤਰਨਾਕ: ਦਲ ਖਾਲਸਾ

ਜਨਰਲ ਬਿਪਿਨ ਰਾਵਤ ਨੂੰ ਪਹਿਲਾ ਚੀਫ ਆਫ ਡਿਫੈਂਸ ਸਟਾਫ ਬਣਾਉਣ 'ਤੇ ਦਲ ਖਾਲਸਾ ਨੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਜਨਰਲ ਨੂੰ ਇਸ ਨਵੇਂ ਉਚ ਅਹੁਦੇ ਨਾਲ ਨਿਵਾਜੇ ਜਾਣਾ ਉਸ ਦਿਨ ਹੀ ਸੰਕੇਤਕ ਰੂਪ ਵਿੱਚ ਸਪਸ਼ਟ ਹੋ ਗਿਆ ਸੀ, ਜਿਸ ਦਿਨ ਉਹਨਾਂ (ਜਨਰਲ) ਨੇ ਨਾਗਰਿਕਤਾ ਕਾਨੂੰਨ ਅਤੇ ਐਨ ਆਰ ਸੀ ਵਿਰੁੱਧ ਹੱਡ ਚੀਰਵੀਂ ਠੰਡ ਵਿੱਚ ਬੈਠੇ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਗਲਤ ਅਤੇ ਹਿੰਸਕ ਕਰਾਰ ਦਿੱਤਾ ਸੀ। ਜਥੇਬੰਦੀ ਨੇ ਨਰਿੰਦਰ ਮੋਦੀ ਦੀ ਫਾਸੀਵਾਦੀ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹਨਾਂ ਆਪਣੇ ਗਲਤ ਫੈਸਲਿਆਂ ਨੂੰ ਸਹੀ ਠਹਿਰਾਉਣ ਲਈ ਆਰਮੀ ਚੀਫ ਦੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਹੈ।