ਮਸ਼ੀਨੀ ਸੂਝ, (ਆਰਟੀਫਿਸ਼ੀਅਲ ਇੰਟੈਲੀਜਂਸ) ਜਿਸ ਨੂੰ ਆਮ ਤੌਰ ਉੱਤੇ ਏਆਈ ਕਿਹਾ ਜਾਂਦਾ ਹੈ, ਦੀ ਹੁਣ ਫੌਜੀ ਮਨੋਰਥਾਂ ਵਾਸਤੇ ਹਥਿਆਰ ਬਣਾਉਣ ਲਈ ਵਰਤੋਂ ਕਰਨ ਦੀ ਦੌੜ ਤੇਜ ਹੋਣ ਜਾ ਰਹੀ ਹੈ। ਇਸ ਨਾਲ ਜੰਗ ਦੇ ਅਰਥ ਬੁਨਿਆਦੀ ਤੌਰ ਉੱਤੇ ਬਦਲ ਜਾਣ ਦੇ ਅਸਾਰ ਹਨ।
ਸੀਬੀਐਸਈ ਦੇ ਪੇਪਰ ਲੀਕ ਕਾਂਡ ਵਿੱਚ ਗੂਗਲ ਨੇ ਦਿੱਲੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਸੀਬੀਐਸਈ ਚੇਅਰਪਰਸਨ ਅਨੀਤਾ ਕਰਵਲ ਨੂੰ ਚੇਤਾਵਨੀ ਵਜੋਂ ਮੇਲ ਭੇਜਣ ਵਾਲੇ ਵਿਅਕਤੀ ਨਾਲ ਸਬੰਧਤ ਵੇਰਵੇ ਦੇ ਦਿੱਤੇ ਹਨ। ਪੁਲੀਸ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਜਾਂਚ ਟੀਮ ਮੇਲ ਭੇਜਣ ਵਾਲੇ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੂੰ ਪ੍ਰਸ਼ਨ ਪੱਤਰ ਕਿੱਥੋਂ ਮਿਲਿਆ ਅਤੇ ਇਸ ਗਰੋਹ ਵਿੱਚ ਮੁੱਖ ਦੋਸ਼ੀ ਕੌਣ ਹੈ।