ਲੰਡਨ, (12 ਮਈ 2014):- ਪਿਛਲੇ ਸਮੇਂ ਸਾਕਾ ਨੀਲਾ ਤਾਰਾ ਵਿੱਚ ਬਰਤਾਨਵੀ ਸਰਕਾਰ ਦੀ ਭੁਮਿਕਾ ਬਾਰੇ ਨਸ਼ਰ ਹੋਏ ਸਰਕਾਰੀ ਗੁਪਤ ਦਸਤਾਂਵੇਜ਼ਾਂ ਤੋਂ ਰੋਹ ਵਿੱਚ ਆਏ ਇਗਲੈਂਡ, ਅਮਰੀਕਾ , ਕਨੇਡਾ ਅਤੇ ਹੋਰ ਦੇਸ਼ਾਂ ਦੇ ਸਿੱਖ ਬਰਤਾਨੀਆ ਸਰਕਾਰ 'ਤੇ ਕੇਸ ਕਰਨ ਬਾਰੇ ਵਿਚਾਰ ਕਰ ਰਹੇ ਹਨ ਅਤੇ ਕਾਨੂੰਨੀ ਮਾਹਿਰਾਂ ਤੋਂ ਸਲਾਹਾਂ ਲਈਆਂ ਜਾ ਰਹੀਆਂ ਹਨ।