Tag Archive "gujrat-files"

ਸਿੱਖ ਨਸਲਕੁਸ਼ੀ 1984 ਨੂੰ ਇਨਸਾਫ ਮਿਲਿਆ ਹੁੰਦਾ ਤਾਂ ਗੁਜਰਾਤ ਕਤਲੇਆਮ 2002 ਨਾ ਵਾਪਰਦਾਂ: ਰਾਣਾ ਅਯੂਬ

ਗੁਜਰਾਤ ਵਿੱਚ ਮੁਸਲਮਾਨਾਂ ਦੇ ਝੁਠੇ ਪੁਲਿਸ ਮੁਕਾਬਲਿਆਂ ਵਿੱਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਜੱਗ ਜ਼ਾਹਰ ਕਰਨ ਵਾਲੀ ਲੇਖਕ ਤੇ ਪੱਤਰਕਾਰ ਰਾਣਾ ਅਯੂਬ ਦਾ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਮੌਟੀਰੀਅਲ (ਕਿਉਬਿਕ) ਦੀ ਸਿੱਖ ਸੰਗਤ ਵੱਲੋਂ ਸਨਮਾਨ ਕੀਤਾ ਗਿਆ।

ਰਾਣਾ ਅੱਯੂਬ ਖਿਲਾਫ ਅਪਮਾਨਜਨਕ ਸ਼ਬਦਾਵਲੀ ਇਸਤੇਮਾਲ ਕਰਨ ਵਾਲੇ ਭਾਰਤੀ ਨੂੰ ਦੁਬਈ ਤੋਂ ਕੱਢਿਆ ਗਿਆ

ਮੀਡੀਆ ਰਿਪੋਰਟਾਂ ਮੁਤਾਬਕ ਇਕ ਭਾਰਤੀ ਨਾਗਰਿਕ ਨੂੰ ਮੰਗਲਵਾਰ ਨੂੰ ਇਕ ਕੰਪਨੀ ਨੇ ਬਰਖਾਸਤ ਕਰ ਦਿੱਤਾ ਅਤੇ ਸੰਯੁਕਤ ਅਰਬ ਅਮੀਰਾਤ ਛੱਡ ਕੇ ਜਾਣ ਲਈ ਕਿਹਾ ਹੈ। ਉਸਨੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਪੱਤਰਕਾਰ ਅਤੇ ਲੇਖਕ ਰਾਣਾ ਅੱਯੂਬ ਅਤੇ ਇਸਲਾਮ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ।

ਰਾਣਾ ਅੱਯੂਬ ਦੀ ਕਿਤਾਬ ਗੁਜਰਾਤ ਫਾਈਲਾਂ (ਪੰਜਾਬੀ) ਨੂੰ ਜਾਰੀ ਕਰਨ ਸਮੇਂ ਮੋਨਿਕਾ ਕੁਮਾਰ ਦੇ ਵਿਚਾਰ (ਵੀਡੀਓ)

ਗੁਜਰਾਤ (2002) 'ਚ ਮੁਸਲਮਾਨਾਂ ਖਿਲਾਫ ਹੋਈ ਹਿੰਸਾ 'ਤੇ ਆਧਾਰਿਤ ਖੋਜੀ ਪੱਤਰਕਾਰ ਰਾਣਾ ਅੱਯੂਬ ਦੀ ਕਿਤਾਬ 'ਗੁਜਰਾਤ ਫਾਈਲਾਂ' ਦੇ ਪੰਜਾਬੀ ਅਨੁਵਾਦ ਨੂੰ ਜਾਰੀ ਕਰਨ ਸਮੇਂ ਮੋਨਿਕਾ ਕੁਮਾਰ ਵਲੋਂ ਸਾਂਝੇ ਕੀਤੇ ਵਿਚਾਰਾਂ ਦੀ ਵੀਡੀਓ ਰਿਕਾਰਡਿੰਗ। ਇਹ ਰਿਕਾਰਡਿੰਗ ਚੰਡੀਗੜ੍ਹ ਦੇ ਪ੍ਰਾਚੀਨ ਕਲਾ ਕੇਂਦਰ, ਸੈਕਟਰ 36 'ਚ 4 ਦਸੰਬਰ 2016 ਨੂੰ ਕੀਤੀ ਗਈ ਸੀ।

ਗੁਜਰਾਤ ਫਾਈਲਸ ਦੀ ਲਿਖਾਰੀ ਰਾਣਾ ਅੱਯੂਬ ਵਲੋਂ ਕਿਤਾਬ ਦਾ ਪੰਜਾਬੀ ਅਨੁਵਾਦ ਚੰਡੀਗੜ੍ਹ ਵਿਖੇ ਜਾਰੀ

ਗੁਜਰਾਤ ਫਾਈਲਸ ਅੱਠ ਮਹੀਨੇ ਲੰਬੀ ਗੁਪਤ ਜਾਂਚ ਦਾ ਖਾਤਾ ਹੈ, ਜਿਸ 'ਚ ਰਾਣਾ ਅੱਯੂਬ ਨੇ ਗੁਜਰਾਤ ਦੰਗੇ ਅਤੇ ਝੂਠੇ ਪੁਲਿਸ ਮੁਕਾਬਲੇ ਬਾਰੇ ਜਾਂਚ ਕੀਤੀ ਹੈ। ਰਾਣਾ ਅੱਯੂਬ ਆਪਣੀ ਗੁਪਤ ਜਾਂਚ ਦੇ ਦੌਰਾਨ ਗੁਜਰਾਤ ਦੇ ਉੱਚ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਮਿਲੀ ਅਤੇ 'ਸਟਿੰਗ ਆਪਰੇਸ਼ਨ। 'ਸਟਿੰਗ ਆਪਰੇਸ਼ਨ' ਦੇ ਟੇਪ ਮਨੁੱਖਤਾ ਵਿਰੁੱਧ ਅਪਰਾਧਾਂ 'ਚ ਰਾਜ (State) ਦੀ ਮਿਲੀਭੁਗਤ ਪ੍ਰਗਟ ਕਰਦੇ ਹਨ।

1984 ਸਿੱਖ ਕਤਲੇਆਮ ਵਿਸ਼ੇ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸੈਮੀਨਾਰ 8 ਨਵੰਬਰ ਨੂੰ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 1984 ਦੇ ਸਿੱਖ ਕਤਲੇਆਮ ਦੇ ਸੰਬੰਧ 'ਚ ਇਕ ਸੈਮੀਨਾਰ 8 ਨਵੰਬਰ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸ਼ਾਮਲ ਹੋਣਗੇ।