Tag Archive "gurdeep-singh-bathinda"

ਸਿੱਖ ਅਤੇ ਤਾਮਿਲ ਕਸ਼ਮੀਰ ਮਾਮਲੇ ‘ਤੇ 26 ਸਤੰਬਰ ਨੂੰ ਦਿੱਲੀ ਵਿਖੇ ਵਿਰੋਧ ਵਿਖਾਵਾ ਕਰਨਗੇ

ਕਸ਼ਮੀਰ ਅੰਦਰ ਭਾਰਤ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਫਾਸਾਵਾਦੀ ਹਕੂਮਤ ਵੱਲੋਂ ਰਾਜ ਨੂੰ ਮਿਲੇ ਵਿਸ਼ੇਸ਼ ਰੁਤਬੇ ਅਤੇ ਅਧਿਕਾਰਾਂ ਨੂੰ ਤਾਨਾਸ਼ਾਹੀ ਰਵੱਈਏ ਨਾਲ ਖ਼ਤਮ ਕਰ ਦਿੱਤਾ ਗਿਆ ਹੈ, ਅਜਿਹੇ ਹਾਲਾਤਾਂ ਵਿੱਚ ਗੁਆਢੀ ਹੋਣ ਕਾਰਨ ਅਤੇ ਸਿਧਾਂਤਿਕ ਸਾਂਝ ਕਾਰਨ ਆਪਣੀ ਿਜੰਮੇਵਾਰੀ ਸਮਝਦਿਆਂ ਕਸ਼ਮੀਰੀਆਂ ਦੇ ਹੱਕ ਵਿੱਚ ਪੰਜਾਬ ਤੇ ਤਾਮਿਲ ਨਾਇਡੋ ਦੀਆਂ ਰਾਜਨੀਤਕ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ 26 ਸਤੰਬਰ ਨੂੰ ਦਿੱਲੀ ਵਿਖੇ ਇੱਕ ਇਨਸਾਫ ਕਾਫਿਲਾ ਕੱਢਣਗੇ ਅਤੇ ਸਭਾ ਕਰਨਗੇ।

ਕੈਪਟਨ ਸਰਕਾਰ ਦੇ ਰੌਂਅ ਨੂੰ ਦੇਖਦਿਆਂ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਮੋਰਚਾ ਭਖਾਉਣ ਦੇ ਸੰਕੇਤ ਦਿੱਤੇ

ਬਰਗਾੜੀ: ਪੰਜਾਬ ਸਰਕਾਰ ਵਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਸੀਬੀਆਈ ਨੂੰ ਦੇਣ ਦੇ ਐਲਾਨ ਨੂੰ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਬਾਦਲ ਦਲ ਨੂੰ ...

ਬਾਦਲ ‘ਤੇ ਜੁੱਤੀ ਸੁੱਟਣ ਵਾਲਾ ਗੁਰਬਚਨ ਸਿੰਘ ਲੰਬੀ ਹਲਕੇ ਤੋਂ ਚੋਣ ਲੜਨ ਲਈ ਤਿਆਰ

ਪ੍ਰਕਾਸ਼ ਸਿੰਘ ਬਾਦਲ ’ਤੇ ਜੁੱਤੀ ਸੁੱਟਣ ਵਾਲੇ ਗੁਰਬਚਨ ਸਿੰਘ ਨੇ ਹਲਕਾ ਲੰਬੀ ਤੋਂ ਚੋਣ ਲੜਨ ’ਤੇ ਆਪਣੀ ਸਹਿਮਤੀ ਪ੍ਰਗਟਾਈ ਹੈ। ਗੁਰਬਚਨ ਸਿੰਘ ਦੀ ਹਮਾਇਤ ਕਰਨ ਵਾਲੀਆਂ ਧਿਰਾਂ ਨੇ ਲੰਬੀ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਜਰਨੈਲ ਸਿੰਘ ਅਤੇ ਕਾਂਗਰਸੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖ਼ੁਦ ਚੋਣ ਮੈਦਾਨ ’ਚੋਂ ਹਟ ਜਾਣ ਅਤੇ ਗੁਰਬਚਨ ਸਿੰਘ ਦੀ ਹਮਾਇਤ ਕਰਨ।

ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ 28 ਦਸੰਬਰ ਨੂੰ ਜਾਰੀ ਕਰੇਗਾ ਪਹਿਲੀ ਸੂਚੀ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ 28 ਦਸੰਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਦੌਰਾਨ ਹੋਰ ਹਮਖਿਆਲ ਸਿਆਸੀ ਦਲਾਂ ਨਾਲ ਤਾਲਮੇਲ ਲਈ ਵੀ ਯਤਨ ਜਾਰੀ ਰੱਖੇ ਜਾਣਗੇ।

ਯੂਨਾਇਟਿਡ ਅਤੇ ਮਾਨ ਦਲ 8 ਦਸੰਬਰ ਦੇ ਤਲਵੰਡੀ ਸਾਬੋ ਦੇ ਇਕੱਠ ਲਈ ਦ੍ਰਿੜ੍ਹ; ਪੁਲਿਸ ਵਲੋਂ ਛਾਪੇ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਨੇ 8 ਦਸੰਬਰ ਨੂੰ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਇਕੱਠ ਕਰਨ ਦਾ ਐਲਾਨ ਕੀਤਾ ਹੈ। ਅੱਜ ਮਾਨ ਦਲ ਅਤੇ ਯੂਨਾਇਟਿਡ ਅਕਾਲੀ ਦਲ ਦੇ ਆਗੂਆਂ ਵਲੋਂ ਸਵੇਰੇ 4 ਵਜੇ ਇਕੱਠ ਲਈ ਮਿੱਥੀ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਰੱਖ ਦਿੱਤਾ ਗਿਆ।

ਯੂਨਾਇਟਿਡ ਅਤੇ ਮਾਨ ਦਲ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਦਾ ਨਹੀਂ ਨਿਕਲਿਆ ਕੋਈ ਸਿੱਟਾ

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਯੂਨਾਇਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ 5 ਮੈਂਬਰੀ ਕਮੇਟੀ ਵਿਚਕਾਰ ਹੋਈ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਲਿਆ। ਇਹ ਮੀਟਿੰਗ 6 ਜੂਨ ਘੱਲੂਘਾਰਾ ਦਿਹਾੜੇ ਦੌਰਾਨ ਜਥੇਦਾਰਾਂ ਦੇ ਕੌਮ ਦੇ ਨਾਂ ਸੰਦੇਸ਼ ਨਾਲ ਸਬੰਧਤ ਸੀ।

ਭਾਈ ਧਿਆਨ ਸਿੰਘ ਮੰਡ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਵੀਰਵਾਰ ਦੇਰ ਸ਼ਾਮ ਪੁਲਿਸ ਵੱਲੋਂ ਹਿਰਾਸਤ 'ਚ ਲੈ ਲੈਣ ਦੀ ਖ਼ਬਰ ਹੈ। ਦੱਸਣਯੋਗ ਹੈ ਕਿ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਸ਼ਾਮਿਲ ਹੋ ਕੇ ਭਾਈ ਧਿਆਨ ਸਿੰਘ ਮੰਡ ਵੱਲੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਸੀ।

ਨਿਤੀਸ਼ ਕੁਮਾਰ 2017 ਦੀਆਂ ਚੋਣਾਂ ਦੇ ਸਬੰਧ ਵਿਚ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਨੂੰ ਮਿਲਣ ਪੰਜਾਬ ਆ ਰਹੇ ਹਨ

ਦ ਟ੍ਰਿਬਿਊਨ ’ਚ ਛਪੀ ਖ਼ਬਾਰ ਮੁਤਾਬਕ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਰਬੱਤ ਖ਼ਾਲਸਾ ਦੇ ਪ੍ਰਬੰਧਕਾਂ ਅਤੇ ਹੋਰ ਸਿੱਖ ਜਥੇਬੰਦੀਆਂ ਨਾਲ ਜੂਨ ਮਹੀਨੇ ਮੀਟਿੰਗ ਕਰਨ ਜਾ ਰਹੇ ਹਨ। ਅੰਗ੍ਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਸਰਬੱਤ ਖ਼ਾਲਸਾ ਦਾ ਇਕ ਨੁਮਾਇੰਦਾ ਗਰੁੱਪ, ਜਿਸ ਵਿਚ ਯੂਨਾਇਟਿਡ ਅਕਾਲੀ ਦਲ ਦੇ ਮੈਂਬਰ ਵੀ ਸਨ, ਪਟਨਾ ਸਾਹਿਬ ਦੀ ਯਾਤਰਾ ਵੇਲੇ ਨਿਤੀਸ਼ ਕੁਮਾਰ ਨੂੰ ਮਿਲਿਆ ਸੀ।

ਖ਼ਾਲਿਸਤਾਨ ਸਬੰਧੀ ਬਿਆਨ ‘ਤੇ ਮਤਭੇਦ ਕਾਇਮ ਪਰ ਸਰਬੱਤ ਖ਼ਾਲਸਾ ਇਕੱਠੇ ਕਰਾਂਗੇ: ਗੁਰਦੀਪ ਸਿੰਘ ਬਠਿੰਡਾ

ਸ. ਗੁਰਦੀਪ ਸਿੰਘ ਨੇ ਦੱਸਿਆ ਕਿ ਜਿਸ ਦਿਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਚੱਲਣ ਦਾ ਵਾਅਦਾ ਕੀਤਾ ਸੀ ਉਸ ਦਿਨ ਹੀ ਇਹ ਤੈਅ ਹੋ ਗਿਆ ਸੀ ਕਿ ਦੋਵੇਂ ਦਲ ਆਪੋ ਆਪਣੇ ਟੀਚੇ ਲਈ ਆਪਣੇ ਤੌਰ ’ਤੇ ਸੰਘਰਸ਼ ਕਰਨਗੇ ਪਰ ਸਰਬੱਤ ਖ਼ਾਲਸਾ ਇਕੱਠੇ ਹੋ ਕੇ ਸਾਂਝੇ ਮੰਚ ਤੋਂ ਕਰਨਗੇ।

ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਮਹਾਂ ਗਠਜੋੜ ਤਿਆਰ ਕਰਨਗੀਆਂ: ਗੁਰਦੀਪ ਸਿੰਘ ਬਠਿੰਡਾ

ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਹਰਬੇ ਵਰਤ ਰਹੀਆਂ ਹਨ ਅਤੇ ਵੱਖ-ਵੱਖ ਧਿਰਾਂ ਰਾਜਸੀ ਬਾਨਣੂ ਬੰਨਣ ਵਿੱਚ ਰੁਝੀਆਂ ਹੋਈਆਂ ਹਨ। ਪੰਜਾਬ ਦੇ ਸਿਆਸੀ ਮੈਦਾਨ ਵਿੱਚ ਬਾਦਲ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿੱਥੇ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਰਹੀਆਂ ਹਨ, ਉੱਥੇ ਸਰਬੱਤ ਖਾਲਸਾ ਨਾਲ ਜੁੜੀਆਂ ਧਿਰਾਂ ਵੀ ਇੱਕ ਸਾਂਝਾ ਮੁਹਾਜ ਤਿਆਰ ਕਰਨ ਵਿੱਚ ਲੱਗੀਆਂ ਹੋਈਆਂ ਹਨ।

Next Page »