Tag Archive "guru-nanak-dev-ji-550th-birth-celebrations"

550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨੇਪਾਲ ਤੋਂ ਭਾਰਤ ਤੱਕ ਨਗਰ ਕੀਰਤਨ ਅਕਤੂਬਰ ‘ਚ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ (ਯੂ.ਐਸ.ਏ.) ਵੱਲੋਂ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਅਕਤੂਬਰ 2019 ਵਿਚ ਕਾਠਮਾਂਡੂ ਨੇਪਾਲ ਤੋਂ ਅਰੰਭਿਆ ਜਾਵੇਗਾ, ਜੋ ਡੇਰਾ ਬਾਬਾ ਨਾਨਕ ਗੁਰਦਾਸਪੁਰ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪੁੱਜੇਗਾ।

ਸ਼੍ਰੋ.ਗੁ.ਪ੍ਰ.ਕਮੇਟੀ ਨੇ ਕੁਦਰਤੀ ਲਿਫਾਫਿਆਂ,550 ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਦਰਬਾਰ ਸਾਹਿਬ ਦਾ ਚੌਗਿਰਦਾ ਧੂਏਂ ਰਹਿਤ ਕਰਨ ਬਾਰੇ ਵੱਡੇ ਫੈਸਲੇ ਲਏ

ਉਨ੍ਹਾਂ ਹੋਰ ਫੈਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਉਲੀਕਣ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਪਾਕਿਸਤਾਨ ਜਾਣਗੇ, ਤਾਂ ਜੋ ਉਥੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਸਬੰਧੀ ਅਖੀਰੀ ਨਿਰਣਾ ਲਿਆ ਜਾ ਸਕੇ।

ਸ਼੍ਰੋਮਣੀ ਕਮੇਟੀ ਤੇ ਸਰਕਾਰ ਨੇ ਵਿਸਾਰਿਆ ਗੁਰੂ ਨਾਨਕ ਪਾਤਸ਼ਾਹ ਦੇ ਬਾਬਿਆਂ ਦਾ ਪਿੰਡ

ਤਰਨਤਾਰਨ ਤੋਂ ਦੱਖਣ ਪੂਰਬ ਵੱਲ੍ਹ ਕੋਈ 20 ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਪਿੰਡ ਪੱਠੇ ਵਿੰਡ ਪੁਰ, ਗੁਰੂ ਨਾਨਕ ਦੇਵ ਜੀ ਦੇ ਸਤਿਕਾਰ ਯੋਗ ਪਿਤਾ ਬਾਬਾ ਮਹਿਤਾ ਕਾਲੂ ਜੀ ਦਾ ਜਨਮ ਅਸਥਾਨ ਹੈ। ਮਹਿਤਾ ਕਾਲੂ ਜੀ ਇਥੋਂ ਹੀ ਪੜ੍ਹੇ ਅਤੇ ਪਟਵਾਰੀ ਦੀ ਨੌਕਰੀ ਕਰਦਿਆਂ ਰਾਏ ਬੁਲਾਰ ਦੇ ਪ੍ਰੇਮ ਕਰਕੇ ਰਾਏ ਭੋਇਂ ਦੀ ਤਲਵੰਡੀ ਚਲੇ ਗਏ। ਗੁਰਦੁਆਰਾ ਸਾਹਿਬ ਦੇ ਮੁਖ ਦਰਵਾਜੇ ਦੇ ਨਾਲ ਲੱਗਾ ਬੋਰਡ ਇਹ ਵੀ ਦੱਸਦਾ ਹੈ ਕਿ ਜੁਆਨੀ ਦੀ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਆਏ ਸਨ, ਬੇਦੀ ਵਿਰੋਧ ਕਰਨ ਲੱਗੇ।ਗੁਰੂ ਸਾਹਿਬ ਨੇ ਕਿਹਾ ਮਾਣ ਨਾ ਕਰੋ, ਪੱਠੇ ਵਿੰਡਪੁਰ, ਸਮਾਂ ਆਣ ਤੇ ਛੱਡ ਜਾਉਗੇ।ਸਾਡੀ ਸੱਚ ਦੀ ਜੋਤ ਸਦਾ ਹੀ ਰਹੇਗੀ।

« Previous Page