Tag Archive "hans-raj-hans"

ਹੰਸ ਰਾਜ ਹੰਸ ਦਾ ਭਾਜਪਾ ਵਿਚ ਜਾਣਾ ਸਿਧਾਂਤਾਂ ਅਤੇ ਸੋਚ ਤੋਂ ਮੂੰਹ ਮੋੜਨ ਦੇ ਤੁੱਲ:ਸਿਮਰਨਜੀਤ ਸਿੰਘ ਮਾਨ

ਗਾਇਕ ਹੰਸ ਰਾਜ ਹੰਸ ਜਿਸ ਨੇ ਬੀਤੇ ਸਮੇਂ ਵਿਚ "ਪੱਤਾ-ਪੱਤਾ ਸਿੰਘਾਂ ਦਾ ਵੈਰੀ" ਦੇ ਗੀਤ ਰਾਹੀਂ ਸੱਚ ਨੂੰ ਉਜਾਗਰ ਕੀਤਾ ਸੀ ਅਤੇ ਜਿਸ ਨੇ ਬਹੁਤ ਨਾਮਾਣਾ ਖੱਟਿਆ ਸੀ, ਉਸ ਵਲੋਂ ਘੱਟਗਿਣਤੀ ਕੌਮਾਂ ਦੀ ਵਿਰੋਧੀ ਭਾਜਪਾ ਵਿਚ ਚਲੇ ਜਾਣਾ ਉਸਦੇ ਜੀਵਨ ਅਤੇ ਉਸਦੇ ਪਿਛੋਕੜ ਉਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ ਕਿਉਂਕਿ ਜਿਸ ਭਾਜਪਾ ਵਿਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ, ਉਸਨੂੰ ਜਨਮ ਦੇਣ ਵਾਲੀ ਜਮਾਤ ਮੁੱਢੋਂ ਹੀ ਫਿਰਕਾਪ੍ਰਸਤ ਹੈ।

ਹੰਸ ਰਾਜ ਨੇ ਕਾਂਗਰਸ ‘ਚ ਦਲਿਤਾਂ ਨੂੰ ਸਹੀ ਨੁਮਾਇੰਦਗੀ ਨਾ ਮਿਲਣ ‘ਤੇ ਪ੍ਰਗਟਾਇਆ ਰੋਸ

ਪੰਜਾਬ ਕਾਂਗਰਸ ਵਲੋਂ ‘ਦਲਿਤ ਸੰਪਰਕ’ ਪ੍ਰੋਗਰਾਮ ਦੌਰਾਨ ਦਲਿਤ ਆਗੂਆਂ ਨੂੰ ਬਣਦੀ ਨੁਮਾਇੰਦਗੀ ਨਾ ਦਿੱਤੇ ਜਾਣ ਕਾਰਨ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਹੰਗਾਮਾ ਕਰ ਦਿੱਤਾ। ਗਾਇਕ ਹੰਸ ਕੁੱਝ ਮਹੀਨੇ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ। ਉਸ ਦੀ ਜਗ੍ਹਾ ਸੀਨੀਅਰ ਦਲਿਤ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਦੀ ਮੈਂਬਰੀ ਮਿਲਣ ਕਾਰਨ ਉਹ ਸਪੱਸ਼ਟ ਤੌਰ ਉਤੇ ਦੁਖੀ ਸੀ। ਪ੍ਰੋਗਰਾਮ ਵਿੱਚ ਜਦੋਂ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਰਟੀ ਨੇ ਦੂਲੋ ਨੂੰ ਰਾਜ ਸਭਾ ਮੈਂਬਰ ਬਣਾ ਕੇ ਅਤੇ ਉਸ ਨੂੰ ਵਿਧਾਇਕ ਦਲ ਦਾ ਨੇਤਾ ਬਣਾ ਕੇ ਦਲਿਤ ਆਗੂਆਂ ਨੂੰ ਨੁਮਾਇੰਦਗੀ ਦਿੱਤੀ ਹੈ ਤਾਂ ਇਸ ਤੋਂ ਹੰਸ ਰਾਜ ਹੰਸ ਭੜਕ ਗਏ।

ਕਾਂਗਰਸ ਨੇ ਪ੍ਰਤਾਪ ਸਿੰਘ ਬਾਜਵਾ ਅਤੇ ਹੰਸ ਰਾਜ ਹੰਸ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ

ਰਾਜ ਸਭਾ ਦੀਆਂ ਪੰਜਾਬ ਤੋਂ ਖਾਲੀ ਹੋਣ ਵਾਲੀਆਂ ਸੀਟਾਂ ਲਈ ਐਲਾਨੇ ਗਏ ਪ੍ਰੋਗਰਾਮ ਅਨੁਸਾਰ 21 ਮਾਰਚ ਨੂੰ ਚੋਣ ਹੋਣੀ ਤੈਅ ਹੈ । ਕਾਂਗਰਸ ਹਾਈਕਮਾਨ ਨੇ ਪੰਜਾਬ 'ਚੋਂ ਰਾਜ ਸਭਾ ਵਿਚ ਦੋ ਮੈਂਬਰ ਭੇਜੇ ਜਾਣ ਬਾਰੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਉੱਘੇ ਗਾਇਕ ਸ੍ਰੀ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਹੈ ।

ਪੰਜਾਬੀ ਗਾਇਕ ਹੰਸਰਾਜ ਹੰਸ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ

ਪੰਜਾਬੀ ਗਾਇਕੀ ਵਿੱਚ ਵਿਸ਼ੇਸ਼ ਥਾਂ ਰੱਖਦੇ ਉੱਘੇ ਗਾਇਕ ਹੰਸਰਾਜ ਹੰਸ ਬਾਦਲ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।