ਵੀਰਵਾਰ ਨੂੰ ਬੱਸ ਸਟੈਂਡ ਜਗਰਾਉਂ ’ਤੇ ਉਦੋਂ ਹੰਗਾਮਾ ਹੋ ਗਿਆ ਜਦੋਂ ਇਕ ਵਿਅਕਤੀ ਨੂੰ ਸੁਖਮਨੀ ਸਾਹਿਬ ਦੇ ਗੁਟਕੇ ਦੇ ਪੰਨੇ ਪਾੜਨ ’ਤੇ ਬੱਸ ’ਚ ਸਵਾਰ ਸਵਾਰੀਆਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਰਾਏਕੋਟ ਤੋਂ ਆ ਰਹੀ ਬੱਸ ਜਦੋਂ ਸ਼ਹਿਰ ’ਚ ਦਾਖ਼ਲ ਹੋਈ ਤਾਂ ਅੰਦਰ ਬੈਠੇ ਵਿਅਕਤੀ ਨੇ ਸੁਖਮਨੀ ਸਾਹਿਬ ਦਾ ਗੁਟਕਾ, ਜੋ ਉਸ ਨੇ ਹੱਥ ਵਿੱਚ ਫੜਿਆ ਹੋਇਆ ਸੀ, ਦੇ ਪੱਤਰੇ ਪਾੜ ਕੇ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ।