Tag Archive "india"

ਲੰਡਨ ਵਿੱਚ ਭਾਰਤੀ ਦੂਤਾਘਰ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਮੁਜ਼ਾਹਰਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਪੰਜਾਬ ਪੁਲਿਸ ਵੱਲੋਂ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਵਿਚ ਰੋਸ ਦਾ ਪ੍ਰਗਟਾਵਾ ਕਰ ਰਹੇ ਸਿੱਖਾਂ 'ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਗੋਲੀਬਾਰੀ ਦੌਰਾਨ ਦੋ ਸਿੱਖਾਂ ਨੂੰ ਸ਼ਹੀਦ ਕਰਨ ਅਤੇ ਬੇਅਦਬੀ ਵਿਰੁੱਧ ਸੰਘਰਸ਼ ਕਰ ਰਹੇ ਸਿੱਖਾਂ ਨੂੰ ਬੇਅਦਬੀ ਲਈ ਦੋਸ਼ੀ ਦੱਸ ਕੇ ਗ੍ਰਿਫਤਾਰ ਕਰਨ ਦੇ ਰੋਸ ਵਜੋਂ ਅੱਜ ਲੰਡਨ ਵਿਖੇ ਭਾਰਤੀ ਦੂਤਘਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ ।

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਬਾਦਲ ਸਰਕਾਰ ਦੇ ਤੱਥਾਂ ਦੀ ਫੂਕ ਕੇਂਦਰ ਸਰਕਾਰ ਨੇ ਹੀ ਕੱਢੀ

ਜਿਲ੍ਹਾ ਕਚਹਿਰੀਆਂ, ਲੁਧਿਆਣਾ। 9855401843 ਦਾਨਸ਼ਵਰ ਸੱਜਣਾਂ ਦਾ ਸ਼ੁਰੂ ਤੋਂ ਹੀ ਮੰਨਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਸਦਾ ਹੀ ਸਿਆਸੀ ਹੈ ਅਤੇ ਬਾਦਲ ...

ਬਾਦਲ ਦਲ ਨੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਰਾਜਨਾਥ ਨੂੰ ਕੀਤੀ ਅਪੀਲ

ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਦੀ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਰਿਹਾਈ ਦਾ ਸਵਾਗਤ ਕਰਦਿਆਂ ਬਾਦਲ ਦਲ ਨੇ ਬਾਕੀ ਰਹਿੰਦੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ।

ਕਾਸ਼ੀ ਹਿੰਦੂ ਯੂਨੀਵਰਸਿਟੀ ਵਿੱਚ ਭਾਸ਼ਣ ਦੌਰਾਨ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਕਿਹਾ “ਗਾਂ ਇਕ ਪਸ਼ੂ ਹੈ, ਕਿਸੇ ਦੀ ਮਾਤਾ ਨਹੀਂ ਹੋ ਸਕਦੀ”

ਪਿਛਲੇ ਦਿਨੀ ਇੱਕ ਮੁਸਲਮਾਨ ਵਿਅਕਤੀ ਵੱਲੋਂ ਦਿੱਲੀ ਦੇ ਨਜ਼ਦੀਕ ਗਰੇਟਰ ਨੋਇਡਾ ਦੇ ਦਾਦਰੀ 'ਚ ਗਾਂ ਦਾ ਮਾਸ ਖਾਣ ਦੀ ਅਫਵਾਹ ਦੇ ਕਾਰਨ ਨੂੰ ਕੁੱਟ ਕੁੱਟ ਮਾਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ।

ਕਸ਼ਮੀਰ ਮੁੱਦੇ ਤੋਂ ਬਿਨ੍ਹਾਂ ਭਾਰਤ ਨਾਲ ਕੋਈ ਵੀ ਗਲੱਬਾਤ ਫਜ਼ੂਲ ਹੋਵੇਗੀ: ਨਵਾਜ਼ ਸ਼ਰੀਫ

ਭਾਰਤ-ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘‘ਕਸ਼ਮੀਰੀ ਅਾਗੂ ਤੀਜੀ ਧਿਰ ਨਹੀਂ ਸਗੋਂ ੲਿਸ ਮੁੱਦੇ ਦੀ ਅਹਿਮ ਧਿਰ ਹਨ।

ਭਾਰਤ ਵਿੱਚ ਹਿੰਦੂਆਂ ਦੀ ਅਬਾਦੀ 96.63 ਕੋਰੜ, ਮੁਸਲਮਾਨਾਂ ਦੀ 17.22 ਕਰੋੜ ਅਤੇ ਸਿੱਖਾਂ ਦੀ 2.08 ਕਰੋੜ

ਅੱਜ ਕੇਂਦਰ ਵੱਲੋਂ ਧਰਮ ਦੇ ਆਧਾਰ 'ਤੇ ਮਰਦਮਸ਼ੁਮਾਰੀ ਦੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਮੁਤਾਬਕ 2001 ਤੋਂ 2011 ਤਕ 10 ਸਾਲ ਦੇ ਸਮੇਂ ਦੌਰਾਨ ਸਿੱਖਾਂ ਦੀ ਆਬਾਦੀ 0.2 ਫੀਸਦੀ ਘਟ ਗਈ ਹੈ ਜਦਕਿ ਮੁਸਲਿਮ ਭਾਈਚਾਰੇ ਦੀ ਆਬਾਦੀ 13.8 ਕਰੋੜ ਤੋਂ 0.8 ਫ਼ੀਸਦੀ ਵਾਧੇ ਨਾਲ 17.22 ਕਰੋੜ ਹੋ ਗਈ ਹੈ, ਹਿੰਦੂਆਂ ਦੀ ਆਬਾਦੀ 'ਚ 0.7 ਫ਼ੀਸਦੀ ਗਿਰਾਵਟ ਨਾਲ 96.63 ਕਰੋੜ ਰਹਿ ਗਈ ਹੈ।

ਪਾਕਿ ਨੇ ਭਾਰਤ ਨਾਲ ਮੀਟਿੰਗ ਰੱਦ ਕੀਤੀ, ਕਿਹਾ ਕਸ਼ਮੀਰ ਮੁੱਦੇ ਤੋਂ ਬਿਨਾ ਕੋਈ ਗੱਲਬਾਤ ਸੰਭਵ ਨਹੀਂ

ਭਾਰਤ ਵੱਲੋਂ ਲਾਈਆਂ ਸ਼ਰਤਾਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਭਾਰਤ ਨਾਲ 23 ਅਗਸਤ ਨੂੰ ਹੋਣ ਵਾਲੀ ਕੌਮੀ ਸੁਰੱਖਿਆ ਸਲਾਹਕਾਰਾਂ ਦੀ (ਐਨ. ਐੇਸ. ਏ.) ਮੀਟਿੰਗ ਰੱਦ ਕਰ ਦਿੱਤੀ ਹੈ ।

ਅਜ਼ੀਜ਼ ਆਉਣਾ ਚਾਹੁਣ ਤਾਂ ਆਉਣ, ਪਰ ਹੁਰੀਅਤ ਨਾਲ ਗੱਲਬਾਤ ਮਨਜ਼ੂਰ ਨਹੀ: ਸ਼ੁਸ਼ਮਾ

ਭਾਰਤ ‘ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰਾਂ 'ਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਭਾਰਤ-ਪਾਕਿ ਵਿਚਕਾਰ ਹਰ ਗੱਲਬਾਤ ਵਾਰਤਾ ਨਹੀਂ ਹੁੰਦੀ। ਹਰ ਵਾਰਤਾ ਦਾ ਇਕ ਸੰਦਰਭ ਹੁੰਦਾ ਹੈ ।ਭਾਰਤ-ਪਾਕਿ ਦੋ ਧਿਰਾਂ ਵਿੱਚ ਗੱਲਬਾਤ ਵਾਰਤਾ ਹੈ।ਬਾਕੀ ਗੱਲਬਾਤ ਸਾਧਾਰਨ ਗੱਲਬਾਤ ਹੁੰਦੀ ਹੈ।

ਕਸ਼ਮੀਰ ਭੁੱਲ ਜਾਈਏ, ਇਹ ਸੰਭਵ ਨਹੀਂ: ਪਾਕਿ ਸੁਰੱਖਿਆ ਸਲਾਹਕਾਰ

ਭਾਰਤ 'ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰਾਂ ਦੀ 23-24 ਅਗਸਤ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਾਕਿਸਤਾਨ ਦੇ ਕੌਮੀ ਸਲਾਹਕਾਰ ਸਰਤਾਜ਼ ਅਜ਼ੀਜ਼ ਨੇ ਕਿਹਾ ਕਿ ਭਾਰਤ ਦੇ ਨਾਲ ਕੋਈ ਗੰਭੀਰ ਗੱਲਬਾਤ ਨਹੀਂ ਹੋ ਸਕਦੀ, ਜੇਕਰ ਉਨ੍ਹਾਂ ਨੇ ਕਸ਼ਮੀਰ 'ਤੇ ਗੱਲ ਨਹੀਂ ਕਰਨੀ। ਜਦੋਂ ਤੋਂ ਮੋਦੀ ਸੱਤਾ 'ਚ ਆਏ ਹਨ, ਉਹ ਆਪਣੀਆਂ ਸ਼ਰਤਾਂ 'ਤੇ ਗੱਲ ਕਰਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਸ਼ਮੀਰ ਭੁੱਲ ਜਾਈਏ, ਲੇਕਿਨ ਇਹ ਸੰਭਵ ਨਹੀਂ।

ਘਰਾਂ ‘ਚ ਨਜ਼ਰਬੰਦ ਅਤੇ ਗ੍ਰਿਫਤਾਰ ਕੀਤੇ ਕਸ਼ਮੀਰੀ ਆਗੂ ਰਿਹਾਅ

ਭਾਰਤ ਸਰਕਾਰ ਨੇ ਕਸ਼ਮੀਰੀ ਅਜ਼ਾਦੀ ਆਗੂਆਂ ਅਤੇ ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਜ਼ਿਲਾਨੀ ਨੂੰ ਦਿੱਲੀ 'ਚ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਦੇ ਨਾਲ ਬੈਠਕ ਤੋਂ ਪਹਿਲਾਂ ਸਾਰੇ ਹੁਰੀਅਤ ਨੇਤਾਵਾਂ ਨੂੰ ਜੰਮੂ ਕਸ਼ਮੀਰ 'ਚ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰਨ ਦੇ ਕੁੱਝ ਘੰਟੇ ਬਾਅਦ ਛੱਡ ਦਿੱਤਾ ਗਿਆ।

« Previous PageNext Page »