Tag Archive "indian-parliament"

ਭਾਰਤ ਦੀ ਪਾਰਲੀਮੈਂਟ ਵਿਚ ਡਾ. ਗਾਂਧੀ ਨੇ ਪੰਜਾਬ ਦੀ ਅੰਦਰੂਨੀ ਖੁਦਮੁਖ਼ਤਿਆਰੀ ਦੀ ਮੰਗ ਰੱਖੀ

ਨਵੀਂ ਦਿੱਲੀ: ਪਟਿਆਲਾ ਤੋਂ ਪਾਰਲੀਮੈਂਟ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੌਨਸੂਨ ਸੈਸ਼ਨ ਵਿੱਚ ਬੋਲਦਿਆਂ ਭਾਰਤੀ ਸੰਸਦ ਨੂੰ ਪੰਜਾਬ ਲਈ ਅੰਦਰੂਨੀ ਖ਼ੁਦਮੁਖ਼ਤਿਆਰੀ ਲਈ ਵਿਚਾਰ ਕਰਨ ਦੀ ...

ਭਗਵੰਤ ਮਾਨ ਨੇ ਮੋਦੀ ਨੂੰ ਕਿਹਾ; “ਮੈਂ ਲੋਕਾਂ ਦਾ ਖੂਨ ਨਹੀਂ ਪੀਂਦਾ ਜਿਵੇਂ ਤੁਸੀਂ ਗੁਜਰਾਤ ‘ਚ ਪੀਤਾ”

ਭਾਰਤ ਦੀ ਸੰਸਦ 'ਚ ਨਰਿੰਦਰ ਮੋਦੀ ਨੇ ਇਕ ਹਿੰਦੂ ਗ੍ਰੰਥ ਦੇ ਸ਼ਲੋਕ ਦਾ ਉਚਾਰਣ ਕਰਕੇ ਉਸਦੇ ਅਰਥ ਸਮਝਾਉਂਦਿਆਂ ਕਿਹਾ, “ਕੁਝ ਲੋਕਾਂ ਨੇ ਇਸ ਵਾਕ ਨੂੰ ਜੀਵਨ ਦਾ ਅਧਾਰ ਮੰਨ ਲਿਆ ਹੈ। ਇਸ ਸ਼ਲੋਕ ਦਾ ਅਰਥ ਹੈ ਜਦ ਤਕ ਜੀਓ, ਮੌਜ ਕਰੋ। ਕਰਜ ਲੈ ਕੇ ਵੀ ਘੀ ਪੀਓ। ਮਰਨ ਤੋਂ ਬਾਅਦ ਕੀ ਹੈ?”

ਸੰਸਦ ਦੀ ਵੀਡੀਓਗ੍ਰਾਫੀ ਦੇ ‘ਦੋਸ਼’ ਚ’ ਭਗਵੰਤ ਮਾਨ ਲੋਕ ਸਭਾ ਵਿੱਚੋਂ ਮੁਅੱਤਲ

ਸੰਸਦ ਭਵਨ ਦੀ ਸੁਰੱਖਿਆ ਖ਼ਤਰੇ ਵਿੱਚ ਪਾਉਣ ਦੇ ਦੋਸ਼ੀ ਠਹਿਰਾਏ ਗਏ ‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੋਕ ਸਭਾ ਦੇ ਬਾਕੀ ਰਹਿੰਦੇ ਸਰਦ ਰੁੱਤ ਸ਼ੈਸਨ ਲਈ ਮੁਅੱਤਲ ਕਰ ਦਿੱਤਾ ਗਿਆ। ਉਸ ਨੂੰ ਸੰਸਦ ਭਵਨ ਦੀ ਵੀਡੀਓਗ੍ਰਾਫ਼ੀ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਮੈਂ ਸਿੱਖ ਹਾਂ, ਪਾਠ ਕਰਦਾਂ, ਭਗਵੰਤ ਮਾਨ ਸ਼ਰਾਬ ਪੀ ਕੇ ਆਉਂਦਾ, ਮੇਰੀ ਸੀਟ ਬਦਲੋ: ਹਰਿੰਦਰ ਸਿੰਘ ਖ਼ਾਲਸਾ

ਸੰਸਦ ਦੀ ਸੁਰੱਖਿਆ ਨਾਲ ਸਬੰਧਤ ਵੀਡੀਓ ਮਾਮਲੇ ਵਿਚ ਘਿਰੇ ਭਗਵੰਤ ਮਾਨ 'ਤੇ ਵਿਰੋਧੀ ਪਾਰਟੀਆਂ ਨੇ ਹਮਲਾ ਬੋਲ ਦਿੱਤਾ ਹੈ। ਹੁਣ ਉਨ੍ਹਾਂ ਦੀ ਪਾਰਟੀ ਆਪ ਦੇ ਮੁਅੱਤਲ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੇ ਦੋਸ਼ ਲਾਇਆ ਹੈ ਕਿ ਸੰਸਦ ਵਿਚ ਮਾਨ ਦੀ ਸੀਟ ਤੋਂ ਸ਼ਰਾਬ ਦੀ ਬੋਅ ਆਉਂਦੀ ਹੈ। ਉਨ੍ਹਾਂ ਨੇ ਲੋਕ ਸਭਾ ਦੀ ਸਪੀਕਰ ਸੁਮਿੱਤਰਾ ਮਹਾਜਨ ਕੋਲ ਇਸ ਗੱਲ ਦੀ ਸ਼ਿਕਾਇਤ ਕੀਤੀ ਹੈ ਅਤੇ ਆਪਣੀ ਸੀਟ ਬਦਲਣ ਲਈ ਕਿਹਾ ਹੈ।

ਸੰਸਦ ਦੇ ਅਜਾਇਬਘਰ ’ਚ ਨਾਨਕਸ਼ਾਹੀ ਸਿੱਕਾ ਹੋਵੇਗਾ ਸਥਾਪਿਤ : ਮਨਜੀਤ ਸਿੰਘ ਜੀ.ਕੇ.

ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਨਿਸ਼ਾਨੀ ਦਾ ਪ੍ਰਤੀਕ ਨਾਨਕਸ਼ਾਹੀ ਸਿੱਕਾ ਭਾਰਤ ਦੀ ਸੰਸਦ ਦੇ ਅਜਾਇਬਘਰ ਵਿਖੇ ਸਥਾਪਿਤ ਹੋਵੇਗਾ। ਇਹ ਦਾਅਵਾ ਲੋਕ ਸਭਾ ਦੀ ਸਪੀਕਰ ਬੀਬੀ ਸੁਮਿਤ੍ਰਾ ਮਹਾਜਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਨਾਲ ਸਾਂਸਦਾਂ ਦੇ ਵਫ਼ਦ ਦੀ ਮੁਲਾਕਾਤ ਦੌਰਾਨ ਕੀਤਾ। ਇਸ ਵਫ਼ਦ ਵਿਚ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸ਼ੇਰ ਸਿੰਘ ਘੁਬਾਇਆ, ਹਰਵਿੰਦਰ ਸਿੰਘ ਖਾਲਸਾ ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਸ਼ਾਮਲ ਸਨ।

ਖ਼ਾਲਿਸਤਾਨ ਦੇ ਮੁੱਦੇ ’ਤੇ ਲੋਕ ਸਭਾ ਵਿੱਚ ਬਹਿਸ ਕੀਤੀ ਜਾਣੀ ਚਾਹੀਦੀ ਹੈ: ਡਾ. ਗਾਂਧੀ

ਜਮਹੂਰੀਅਤ ਵਿੱਚ ਹਰ ਸ਼ਖ਼ਸ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਹੱਕ ਹੈ ਅਤੇ ਜੇਕਰ ਕੋਈ ਖ਼ਾਲਿਸਤਾਨ ਦਾ ਮੁੱਦਾ ਉਠਾਉਂਦਾ ਹੈ ਤਾਂ ਸੰਵਿਧਾਨਕ ਦਾਇਰੇ ਵਿੱਚ ਉਸ ’ਤੇ ਚਰਚਾ ਕੀਤੀ ਜਾਣੀ ਬਣਦੀ ਹੈ। ਖ਼ਾਲਿਸਤਾਨ ਦੇ ਮੁੱਦੇ ’ਤੇ ਲੋਕ ਸਭਾ ਵਿੱਚ ਬਹਿਸ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਇੱਕ ਸਮਗਾਮ ਦੌਰਾਨ ਕੀਤਾ।

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਹਿਜ਼ਧਾਰੀਆਂ ਦੀਆਂ ਵੋਟਾਂ ਖਤਮ ਕਰਨ ਲਈ ਕਾਨੂੰਨ ਦਾ ਖਰੜਾ ਰਾਜ ਸਭਾ ਵਿੱਚ ਪੇਸ਼

ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਗੈਰ ਸਿੱਖਾਂ ਨੂੰ ਸਹਿਜ਼ਧਾਰੀ ਸਿੱਖਾਂ ਦੇ ਨਾਂਅ 'ਤੇ ਦਿੱਤੇ ਵੋਟਾਂ ਪਾਉਣ ਦੇ ਅਧਿਕਾਰ ਨੂੰ ਖਤਮ ਕਰਨ ਲਈ ਗੁਰਦੁਆਰਾ ਕਾਨੂੰਨ 1925 ਵਿੱਚ ਸੋਧ ਕਰਨ ਲਈ ਖਰੜਾ ਅੱਜ ਭਾਰਤ ਦੀ ਰਾਜ ਸਭਾ ਵਿੱਚ ਪੇਸ਼ ਕਰਦਿੱਤਾ ਗਿਆ।

ਭਗਵੰਤ ਮਾਨ ਨੇ ਬਹਿਬਲ ਕਲਾਂ ਗੋਲੀਕਾਂਡ ਦਾ ਮੁੱਦਾ ਲੋਕ ਸਭਾ ਵਿੱਚ ਉੱਠਾਇਆ, ਕਿਹਾ ਦੋਸ਼ੀ ਪੁਲਿਸ ਵਾਲਿਆਂ ਦੇ ਨਾਵਾਂ ‘ਤੇ ਪਰਚਾ ਦਰਜ਼ ਕੀਤਾ ਜਾਵੇ

ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤਮਈ ਰੋਸ ਮੁਜ਼ਾਹਰਾ ਕਰ ਰਹੀ ਸਿੱਖ ਸੰਗਤ ‘ਤੇ ਪਮਜਾਬ ਪੁਲਿਸ ਵੱਲੋਂ ਗੋਲੀਆਂ ਦਾ ਮੀਂਹ ਵਰ੍ਹਾ ਕੇ ਸ਼ਹੀਦ ਕੀਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਦਾ ਮਾਮਲਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਲੋਕ ਸਭਾ ਭਗਵੰਤ ਮਾਨ ਨੇ ਭਾਰਤੀ ਲੋਕ ਸਭਾ ਵਿੱਚ ਉਠਾਇਆ।

ਨਵੰਬਰ ’84 ਦਾ ਸਿੱਖ ਕਤਲੇਆਮ-ਭਾਰਤੀ ਪਾਰਲੀਮੈਂਟ ਮੁਆਫ਼ੀ ਕਿਉਂ ਨਾ ਮੰਗੇ ?

ਅੱਜ ਦੀਆਂ ਅਖ਼ਬਾਰਾਂ ਵਿਚ ਦੋ ਖ਼ਬਰਾਂ ਲਗਭਗ ਬਰਾਬਰ ਦੀ ਅਹਿਮੀਅਤ ਨਾਲ ਛਪੀਆਂ ਹਨ। ਇਕ ਪੰਜਾਬ ਵਿਧਾਨ ਸਭਾ ਵਿਚ ਕਾਮਾਗਾਟਾਮਾਰੂ ਦੀ ਘਟਨਾ ਲਈ ਕੈਨੇਡੀਅਨ ਸੰਸਦ ਤੋਂ ਸਰਬਸੰਮਤੀ ਨਾਲ ਮੁਆਫ਼ੀ ਮੰਗੇ ਜਾਣ ਦਾ ਮਤਾ ਪਾਸ ਕੀਤੇ ਜਾਣ ਦੀ ਹੈ ਤੇ ਦੂਸਰੀ ਖ਼ਬਰ ਸੀ.ਬੀ.ਆਈ. ਵੱਲੋਂ ਸ੍ਰੀ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਕੇਸ ਵਿਚੋਂ ਇਕ ਵਾਰ ਫਿਰ ਕਲੀਨ ਚਿੱਟ ਦਿੱਤੇ ਜਾਣ ਦੀ ਹੈ। ਇਨ੍ਹਾਂ ਦੋਵਾਂ ਖ਼ਬਰਾਂ ਦਾ ਭਾਵੇਂ ਆਪਸ ਵਿਚ ਕੋਈ ਸਿੱਧਾ ਸਬੰਧ ਨਹੀਂ ਹੈ ਪਰ ਇਨ੍ਹਾਂ ਦਾ ਆਪਸ ਵਿਚ ਏਨਾ ਸਬੰਧ ਜ਼ਰੂਰ ਹੈ ਕਿ ਦੋਵੇਂ ਹੀ ਖ਼ਬਰਾਂ ਮਨੁੱਖਤਾ 'ਤੇ ਹੋਏ ਜ਼ੁਲਮ ਨਾਲ ਸਬੰਧਤ ਹਨ।

ਕਰੜੇ ਵਿਰੋਧ ਦੌਰਾਨ ਸਰਕਾਰ ਨੇ ਜ਼ਮੀਨ ਪ੍ਰਾਪਤੀ ਬਿੱਲ ਲੋਕ ਸਭਾ ਵਿੱਚ ਕੀਤਾ ਪੇਸ਼

ਮੋਦੀ ਸਰਕਾਰ ਨੇ ਅੱਜ ਨੇ ਅੱਜ ਆਰਡੀਨੈਂਸ ਦੀ ਥਾਂ ਜ਼ਮੀਨ ਪ੍ਰਾਪਤੀ ਬਿੱਲ ਲੋਕ ਸਭਾ ਵਿੱਚ ਪੇਸ਼ ਕਰ ਦਿੱਤਾ ਅਤੇ ਇਸ ਦੌਰਾਨ ਸਮੁੱਚੀ ਵਿਰੋਧੀ ਧਿਰ ਅਤੇ ਸੱਤਾਧਾਰੀ ਗਠਜੋੜ ਦੀ ਇਕ ਭਿਆਲ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਐਨ.ਡੀ.ਏ. ਵਿੱਚ ਸ਼ਾਮਲ ਦੋ ਪਾਰਟੀਆਂ ਸ਼ਿਵ ਸੈਨਾ ਅਤੇ ਸ਼ੇਤਕਾਰੀ ਸੰਗਠਨ ਨੇ ਬਿੱਲ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਹੈ। ਜ਼ਮੀਨ ਪ੍ਰਾਪਤੀ ਕਾਨੂੰਨ ਵਿੱਚ ਸੋਧਾਂ ਦੇ ਜ਼ਬਰਦਸਤ ਵਿਰੋਧ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕੀਤਾ ਹੈ ਕਿ ਉਹ ਹੁਣ ਪਿੱਛੇ ਨਹੀਂ ਹਟ ਸਕਦੇ।

Next Page »