Tag Archive "indian-sub-continent"

ਖੇਤੀਬਾੜੀ ਯੂਨੀਵਰਸਿਟੀ ਵਿਖੇ ‘ਰਾਸ਼ਟਰਵਾਦ’ ਦੇ ਵਿਸ਼ੇ ‘ਤੇ ਵਖਿਆਨ ਕਰਨਗੇ ਸਿੱਖ ਇਤਿਹਾਸਕਾਰ ਅਜਮੇਰ ਸਿੰਘ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 16 ਨਵੰਬਰ, 2016 ਨੂੰ 'ਰਾਸ਼ਟਰਵਾਦ' 'ਤੇ ਸਿੱਖ ਵਿਦਵਾਨ ਅਤੇ ਇਤਿਹਾਸਕਾਰ ਅਜਮੇਰ ਸਿੰਘ ਦਾ ਵਖਿਆਨ ਕਰਵਾਇਆ ਜਾ ਰਿਹਾ ਹੈ।

ਸਿੱਖ ਬੁੱਧੀਜੀਵੀ ਭਾਈ ਅਜਮੇਰ ਸਿੰਘ ਵਲੋਂ ਡਾ. ਧਰਮਵੀਰ ਗਾਂਧੀ ਨੂੰ ਸਿੱਧਾ ਸਵਾਲ (ਵੀਡੀਓ)

ਪਟਿਆਲਾ ਤੋਂ ਸੰਸਦ ਅਤੇ ਲੰਮੇ ਸੰਮੇਂ ਤੋਂ ਸਮਾਜ ਸੇਵਾ ਕਰ ਰਹੇ ਡਾ. ਧਰਮਵੀਰ ਗਾਂਧੀ ਨੇ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ 23 ਅਗਸਤ, 2016 ਨੂੰ ਇਕ ਪ੍ਰੈਸ ਕਾਨਫਰੰਸ ਕਰਕੇ ਇਕ ਨਵੇਂ ਰਾਜਨੀਤਕ ਮੰਚ ਦਾ ਐਲਾਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ 'ਚ ਡਾ. ਗਾਂਧੀ ਨੇ ਭਾਰਤ ਅਤੇ ਭਾਰਤੀ ਉਪ ਮਹਾਂਦੀਪ ਦੀ ਰਾਜਨੀਤੀ ਦੇ ਸੁਭਾਅ ਬਾਰੇ ਕੁਝ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਂਦੀਪ ਬਹੁ-ਕੌਮੀ, ਬਹੁ-ਸਭਿਆਚਾਰਕ, ਬਹੁ-ਭਾਸ਼ਾਈ, ਬਹੁ-ਨਸਲੀ ਖਿੱਤਾ ਹੈ। ਡਾ. ਗਾਂਧੀ ਨੇ ਇਹ ਵੀ ਕਿਹਾ ਕਿ ਭਾਰਤੀ ਸੰਸਦ ਇਸ ਬਹੁ-ਕੌਮੀ, ਬਹੁ-ਭਾਸ਼ਾਈ ਸਭਿਆਚਾਰ ਦਾ ਪ੍ਰਤੀਕ ਹੈ, ਕਿਉਂਕਿ ਇਸ ਖਿੱਤੇ ਦੇ ਹਰ ਹਿੱਸੇ 'ਚੋਂ ਨੁਮਾਇੰਦੇ ਚੁਣ ਕੇ ਇਥੇ ਆਉਂਦੇ ਹਨ। ਸਿੱਖ ਵਿਦਵਾਨ ਭਾਈ ਅਜਮੇਰ ਸਿੰਘ ਨੇ ਡਾ. ਗਾਂਧੀ ਨੂੰ ਇਸ ਸਬੰਧੀ ਕੁਝ ਸਵਾਲ ਕੀਤੇ ਹਨ।