Tag Archive "indo-chinese-relations"

ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਦੇ ‘ਹਾਦਸੇ’ ਜਾਰੀ: ਤਵਾਂਗ ‘ਚ ਹੋਏ ਤਾਜ਼ਾ ਹਾਦਸੇ ‘ਚ 7 ਫੌਜੀ ਮਰੇ

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਫ਼ੌਜ ਦਾ ਐਮਆਈ-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੇੜੇ ਬੀਤੇ ਕੱਲ੍ਹ (6 ਅਕਤੂਬਰ) ਨੂੰ ਸਵੇਰੇ ਸਾਢੇ 6 ਵਜੇ "ਹਾਦਸਾਗ੍ਰਸਤ" ਹੋ ਗਿਆ ਜਿਸ ’ਚ ਸਵਾਰ 7 ਫੌਜੀ ਹਲਾਕ ਹੋ ਗਏ। ਹੈਲੀਕਾਪਟਰ ’ਚ ਹਵਾਈ ਫ਼ੌਜ ਦੇ ਦੋ ਪਾਇਲਟਾਂ ਸਮੇਤ ਪੰਜ ਫੌਜੀ ਅਧਿਕਾਰੀ ਅਤੇ ਜ਼ਮੀਨੀ ਫੌਜ ਦੇ ਦੋ ਮੁਲਾਜ਼ਮ ਸਵਾਰ ਸਨ।

ਸਿੱਕਮ: ਚੀਨ ਨੇ ਡੋਕਲਾਮ ਖੇਤਰ ‘ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ

ਚੀਨੀ ਫੌਜ ਵਲੋਂ ਡੋਕਲਾਮ ਖੇਤਰ 'ਚ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜੂਨ ਦੇ ਅੱਧ 'ਚ ਭਾਰਤੀ ਫੌਜੀਆਂ ਨੇ ਸਿੱਕਮ ਸਰਹੱਦ ਪਾਰ ਕਰਕੇ ਚੀਨੀ ਇਲਾਕੇ 'ਚ ਸੜਕ ਬਣਾਉਣ ਦਾ ਕੰਮ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਮੁਲਕਾਂ 'ਚ ਭਾਰੀ ਤਣਾਅ ਪੈਦਾ ਹੋ ਗਿਆ ਸੀ। ਚੀਨ ਨੇ ਭਾਰਤ ਨੂੰ ਆਪਣੇ ਫੌਜੀ ਹਟਾਉਣ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ ਜਿਸਤੋਂ ਬਾਅਦ ਭਾਰਤ ਨੇ ਆਪਣੇ ਫੌਜੀ ਉਥੋਂ ਹਟਾ ਲਏ ਸੀ।

ਡੋਕਲਾਮ: ਭਾਰਤ ਵਲੋਂ ਆਪਣੀ ਫੌਜ ਪਿੱਛੇ ਹਟਾਈ ਗਈ, ਚੀਨ ਵੀ ਆਪਣੀ ਫੌਜ ਹਟਾਏਗਾ: ਮੀਡੀਆ ਰਿਪੋਰਟ

ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ 'ਤੇ ਪਿਛਲੇ ਢਾਈ ਮਹੀਨਿਆਂ ਤੋਂ ਚੱਲ ਰਹੇ ਚੀਨ-ਭਾਰਤ ਵਿਵਾਦ 'ਚ ਅੱਜ ਇਕ ਨਵਾਂ ਮੋੜ ਆਇਆ ਹੈ। ਚੀਨ ਵਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਪਹਿਲਾਂ ਆਪਣੇ ਫੌਜੀ ਪਿੱਛੇ ਹਟਾਏ ਫਿਰ ਹੀ ਕੋਈ ਗੱਲ ਹੋਏਗੀ।

ਲੱਦਾਖ ‘ਚ ਚੀਨੀ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ, ਦੋਵਾਂ ਪਾਸਿਆਂ ਦੇ ਫੌਜੀ ਜ਼ਖਮੀ: ਭਾਰਤੀ ਮੀਡੀਆ

ਮੰਗਲਵਾਰ ਨੂੰ ਲੱਦਾਖ 'ਚ ਮਸ਼ਹੂਰ ਪੇਨਗੌਂਗ ਝੀਲ ਦੇ ਕਿਨਾਰੇ ਚੀਨੀ ਫੌਜੀਆਂ ਅਤੇ ਭਾਰਤੀ ਫੌਜੀਆਂ ਵਿਚਾਲੇ ਪੱਥਰਬਾਜ਼ੀ ਦੀ ਖ਼ਬਰ ਆਈ ਹੈ। ਭਾਰਤੀ ਮੀਡੀਆ ਮੁਤਾਬਕ ਇਸ ਤੋਂ ਬਾਅਦ ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਚੀਨੀ ਫੌਜ ਨੇ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਦੋ ਵਾਰ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦੋਵਾਂ ਮੌਕਿਆਂ 'ਤੇ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਪੱਥਰਬਾਜ਼ੀ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਰਸਮੀ 'ਬੈਨਰ ਡ੍ਰਿਲ' ਦੇ ਬਾਅਦ ਦੋਵੇਂ ਧਿਰਾਂ ਆਪਣੇ ਸਥਾਨ 'ਤੇ ਚਲੀਆਂ ਗਈਆਂ।

ਭਾਰਤ ਮੁਤਾਬਕ ਉਸ ਕੋਲ ਗੋਲਾ-ਬਾਰੂਦ ਦੀ ਕੋਈ ਕਮੀ ਨਹੀਂ, ਚੀਨ ਸਰਹੱਦ ‘ਤੇ ਫੌਜ ਦੀ ਗਿਣਤੀ ਵਧਾਈ

ਭਾਰਤੀ ਖ਼ਬਰ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਕ ਡੋਕਲਾਮ ਵਿਵਾਦ 'ਤੇ ਬੀਜਿੰਗ ਵਲੋਂ ਹਮਲਾਵਰ ਰੁਖ ਨੂੰ ਦੇਖਦੇ ਹੋਏ ਭਾਰਤ ਨੇ ਪ੍ਰਮੁੱਖ ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ 'ਚ ਚੀਨ ਨਾਲ ਲਗਦੀ ਸਰਹੱਦ 'ਤੇ ਹੋਰ ਫੌਜੀਆਂ ਦੀ ਤਾਇਨਾਤੀ ਕੀਤੀ ਹੈ। ਸ਼ੁੱਕਰਵਾਰ (11 ਅਗਸਤ) ਨੂੰ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜੀਆਂ ਵਲੋਂ ਚੌਕਸੀ ਦਾ ਪੱਧਰ ਵੀ ਵਧਾਇਆ ਗਿਆ ਹੈ।

ਚੀਨੀ ਮੀਡੀਆ ਮੁਤਾਬਕ; ਭਾਰਤ ਹੋਸ਼ ‘ਚ ਨਹੀਂ, ਜੰਗ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ

ਡੋਕਲਾਮ ਨੂੰ ਲੈ ਕੇ ਚੀਨੀ ਮੀਡੀਆ ਵਾਰ-ਵਾਰ ਭਾਰਤ ਨੂੰ ਚਿਤਾਵਨੀ ਦੇ ਰਿਹਾ ਹੈ। ਮੰਗਲਵਾਰ ਨੂੰ ਜਿਥੇ ਚੀਨ ਦੀ ਸਰਕਾਰੀ ਅਖ਼ਬਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1962 ਦੀ ਨਹਿਰੂ ਵਾਲੀ ਗ਼ਲਤੀ ਨਾ ਦੁਹਰਾਉਣ ਦੀ ਨਸੀਹਤ ਦਿੱਤੀ ਸੀ ਤਾਂ ਬੁੱਧਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਚੀਨ ਦਰਮਿਆਨ ਯੁੱਧ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਚੀਨੀ ਅਖ਼ਬਾਰ ਨੇ ਆਪਣੇ ਸੰਪਾਦਕੀ 'ਚ ਲਿਖਿਆ ਕਿ ਡੋਕਲਾਮ 'ਚ ਜੇਕਰ ਭਾਰਤ ਨੇ ਆਪਣੀ ਫੌਜ ਨੂੰ ਪਿੱਛੇ ਨਹੀਂ ਕੀਤਾ ਤਾਂ ਉਸ ਕੋਲ ਖ਼ੁਦ ਨੂੰ ਕੋਸਣ ਤੋਂ ਬਿਨਾਂ ਕੁਝ ਨਹੀਂ ਬਚੇਗਾ। ਅੱਗੇ ਲਿਖਿਆ ਗਿਆ ਹੈ ਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਜੰਗ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ।

ਨਹਿਰੂ ਦੀਆਂ ਗਲਤੀਆਂ ਨੂੰ ਦੁਹਰਾ ਰਿਹੈ ਮੋਦੀ, 55 ਸਾਲ ਬਾਅਦ ਵੀ ਸਬਕ ਨਹੀਂ ਸਿੱਖਿਆ ਭਾਰਤ ਨੇ:ਚੀਨੀ ਮੀਡੀਆ

ਡੋਕਲਾਮ ਮਾਮਲੇ 'ਤੇ ਚੀਨ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਵਿਚਕਾਰ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੂੰ ਚੀਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਗਲੋਬਲ ਟਾਈਮਜ਼ ਵੱਲੋਂ ਆਪਣੇ ਸੰਪਾਦਕੀ 'ਚ ਡੋਕਲਾਮ ਮਾਮਲੇ 'ਤੇ ਭਾਰਤ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ, ਜੇਕਰ ਭਾਰਤ ਲਗਾਤਾਰ ਚੀਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਤਾਂ ਯਕੀਨੀ ਯੁੱਧ ਹੋ ਕੇ ਰਹੇਗਾ।

ਭਾਰਤੀ ਮੁੱਕੇਬਾਜ਼ ਦੀ ਜਿੱਤ ਤੋਂ ਬਾਅਦ ਰਾਮਦੇਵ ਨੇ ਕਿਹਾ; ਡੋਕਲਾਮ ‘ਚ ਵੀ ਚੀਨ ਨੂੰ ਹਰਾਵਾਂਗੇ

ਮੁੰਬਈ 'ਚ ਹੋਏ ਇਕ ਮੁੱਕੇਬਾਜ਼ੀ ਦੇ ਮੁਕਾਬਲੇ 'ਚ ਭਾਰਤੀ ਮੁੱਕੇਬਾਜ਼ ਵਿਜੇਂਦਰ ਦੀ ਜਿੱਤ ਤੋਂ ਬਾਅਦ ਹਿੰਦੂਵਾਦੀ ਸਵਾਮੀ ਰਾਮਦੇਵ ਨੇ ਟਵੀਟ ਕਰਕੇ ਕਿਹਾ, "ਮੁੰਬਈ 'ਚ ਚੀਨੀ ਨੂੰ ਜ਼ਬਰਦਸਤ ਹਾਰ ਹੋਈ ਹੈ, ਇਹੋ ਜਿਹਾ ਹੀ ਡੋਕਲਾਮ 'ਚ ਵੀ ਹੋਏਗਾ।"

ਡੋਕਲਾਮ: ਚੀਨ ਨੇ ਕਿਹਾ; ਅਗਲੇ ਦੋ ਹਫਤਿਆਂ ‘ਚ ਭਾਰਤ ਨੂੰ ਦੱਸ ਕੇ ਕਾਰਵਾਈ ਕਰਾਂਗੇ

ਭਾਰਤੀ ਫ਼ੌਜ ਨੂੰ ਡੋਕਲਾਮ ’ਚੋਂ ਦੋ ਹਫ਼ਤਿਆਂ ਅੰਦਰ ਕੱਢਣ ਲਈ ਚੀਨ ਛੋਟੇ ਪੱਧਰ ਦੀ ਫ਼ੌਜੀ ਕਾਰਵਾਈ ਕੀਤੇ ਜਾਣ ਦੀ ਯੋਜਨਾ ਬਣਾ ਰਿਹਾ ਹੈ। ਇਹ ਜਾਣਕਾਰੀ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ’ਚ ਪ੍ਰਕਾਸ਼ਤ ਲੇਖ ’ਚ ਦਿੱਤੀ ਗਈ ਹੈ। ਸਿੱਕਮ ਸੈਕਟਰ ’ਚ ਭਾਰਤ ਅਤੇ ਚੀਨ ਦਰਮਿਆਨ 16 ਜੂਨ ਤੋਂ ਅੜਿੱਕਾ ਚਲ ਰਿਹਾ ਹੈ। ਇਹ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਚੀਨੀ ਫ਼ੌਜ ਨੇ ਭੂਟਾਨ ਤਿਕੋਣ ਨੇੜੇ ਆਪਣੇ ਇਲਾਕੇ 'ਚ ਸੜਕ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਸੜਕ ਦੀ ਸਹਾਇਤਾ ਨਾਲ ਚੀਨ, ਭਾਰਤ ਦੇ ਉੱਤਰ ਪੂਰਬੀ ਸੂਬਿਆਂ ਤੱਕ ਪਹੁੰਚ ਨੂੰ ਖ਼ਤਮ ਕਰ ਸਕਦਾ ਹੈ।

ਡੋਕਲਾਮ ਵਿਵਾਦ: ਚੀਨ ਮੁਤਾਬਕ; ਸਾਡਾ ਸਬਰ ਮੁੱਕਣ ਵਾਲਾ ਹੀ ਹੈ

ਸਿੱਕਮ ਸੈਕਟਰ 'ਚ ਪਿਛਲੇ 2 ਮਹੀਨਿਆਂ ਤੋਂ ਚੱਲ ਰਹੇ ਡੋਕਲਾਮ ਵਿਵਾਦ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਸਖ਼ਤ ਰੁਖ਼ ਅਪਣਾਇਆ ਹੈ। ਚੀਨ ਨੇ ਕਿਹਾ ਕਿ ਅਜੇ ਤੱਕ ਭਾਰਤ ਦੇ ਨਾਲ ਇਸ ਵਿਵਾਦ 'ਚ ਉਸ ਨੇ ਸਦਭਾਵਨਾ ਵਾਲਾ ਰਵੱਈਆ ਅਪਣਾਇਆ ਹੈ ਪਰ ਉਸ ਦੇ ਸੰਜਮ ਦੀ ਵੀ ਕੋਈ ਸੀਮਾ ਹੈ ਅਤੇ ਹੁਣ ਸਬਰ ਦਾ ਪਿਆਲਾ ਭਰ ਚੁੱਕਾ ਹੈ। ਭਾਰਤ ਨੂੰ ਇਸ ਮਾਮਲੇ 'ਚ ਆਪਣੇ ਭਰਮ ਨੂੰ ਛੱਡ ਦੇਣਾ ਚਾਹੀਦਾ ਹੈ। ਚੀਨ ਦੇ ਰੱਖਿਆ ਮੰਤਰਾਲੇ ਵੱਲੋਂ ਵੀਰਵਾਰ ਰਾਤ ਇਹ ਪ੍ਰਤੀਕਿਰਿਆ ਆਈ। ਦੋਵੇਂ ਦੇਸ਼ਾਂ ਦਰਮਿਆਨ 16 ਜੂਨ ਨੂੰ ਇਹ ਵਿਵਾਦ ਸ਼ੁਰੂ ਹੋਇਆ ਸੀ ਜਦ ਚੀਨੀ ਫੌਜੀਆਂ ਨੇ ਭੁਟਾਨ ਦੇ ਨੇੜੇ ਚੀਨ ਦੇ ਅੰਦਰ ਹੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਨੂੰ ਡਰ ਹੈ ਕਿ ਇਸ ਇਲਾਕੇ 'ਚ ਸੜਕ ਬਣਾਉਣ ਨਾਲ ਚੀਨ ਉਤਰ ਪੂਰਬ ਦੇ ਰਾਜਾਂ ਨੂੰ ਭਾਰਤ ਤੋਂ ਅਲੱਗ ਕਰਨ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰ ਪੂਰਬ ਦੇ ਸਾਰੇ ਸੂਬਿਆਂ ਵਿਚ ਅਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ।

Next Page »