“ਜਗਬਾਣੀ ਦੇ ਲੁਧਿਆਣੇ ਐਡੀਸ਼ਨ ਵਿਚ “ਮਾਨ ਵੱਲੋਂ ਆਪ ਦੇ ਗੁਣਗਾਨ, ਲੋਕ ਹੈਰਾਨ” ਦੇ ਸਿਰਲੇਖ ਹੇਠ ਪ੍ਰਕਾਸ਼ਿਤ ਹੋਈ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਾਡੇ ਕਿਰਦਾਰ ਨੂੰ ਸ਼ੱਕੀ ਬਣਾਉਣ ਦੀ ਮੰਦਭਾਵਨਾ ਅਧੀਨ ਪੇਡ ਨਿਊਜ਼ ਲਗਵਾਈ ਗਈ ਹੈ, ਉਹ ਬਿਲਕੁਲ “ਝੂਠ ਦਾ ਪਲੰਦਾ” ਹੈ। ਅਜਿਹੀਆ ਸਟੋਰੀਆ ਲਗਵਾਕੇ ਕੋਈ ਵੀ ਸਿਆਸੀ ਪਾਰਟੀ ਜਾਂ ਆਗੂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮਾਂਤਰੀ ਪੱਧਰ 'ਤੇ ਬਣੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਿਚ ਨਾ ਤਾਂ ਕਾਮਯਾਬ ਹੋ ਸਕੇਗਾ ਅਤੇ ਨਾ ਹੀ ਆਪ ਪਾਰਟੀ ਵਰਗੀ ਨੂੰ ਕੋਈ ਸਿਆਸੀ ਫਾਇਦਾ ਹੋ ਸਕੇਗਾ।”