ਖੰਨਾ ਪੁਲਿਸ ਨੇ ਕੁਝ ਦਿਨ ਪਹਿਲਾਂ ਰਿਸ਼ੀਕੇਸ਼ ਤੋਂ ਇਕ ਸਿੱਖ ਨੌਜਵਾਨ ਜਗਜੀਤ ਸਿੰਘ ਜੱਗਾ ਨੂੰ ਘਰੋਂ ਇਹ ਕਹਿ ਕੇ ਨਾਲ ਲਿਆਂਦਾ ਕਿ ਉਸਦੇ ਫੇਸਬੁਕ ਅਕਾਊਂਟ ’ਤੇ ਖ਼ਾਲਿਸਤਾਨ ਦਾ ਝੰਡਾ ਲੱਗਿਆ ਹੋਇਆ ਹੈ। ਪੁਲਿਸ ਨੇ ਉਸਨੂੰ ਉਸਦੀ ਮਕੈਨਿਕ ਦੀ ਵਰਕਸ਼ਾਪ ਤੋਂ ਕੰਮ ਕਰਦੇ ਨੂੰ ਉਸਦੇ ਪਿਤਾ ਹਰਵਿੰਦਰ ਸਿੰਘ ਦੇ ਸਾਹਮਣਿਉਂ ਲਿਆਂਦਾ ਕਿ ਸਾਡੇ ਕੁਝ ਅਫਸਰਾਂ ਨੇ ਕੁਝ ਪੁੱਛਗਿੱਛ ਕਰਨੀ ਹੈ ਅਤੇ ਇਸਨੂੰ ਜਲਦੀ ਹੀ ਛੱਡ ਦਿੱਤਾ ਜਾਏਗਾ।