Tag Archive "jaskaran-singh-kahansinghwala"

ਪੰਥ ਅਤੇ ਪੰਜਾਬ ਦੇ ਮਸਲਿਆਂ ਤੇ ਤਿੰਨ ਦਲਾਂ ਨੇ ਇਕੱਤਰਤਾ ਸੱਦੀ; ਹੋਰਨਾਂ ਧਿਰਾਂ ਨੂੰ ਸੱਦਾ ਭੇਜਿਆ

ਪੰਥ ਅਤੇ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਅਤੇ ਭੱਖਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕਰਨ ਅਤੇ ਇਹਨਾਂ ਨਾਲ ਨਜਿਠੱਣ ਲਈ ਸਾਂਝੀ ਰਣਨੀਤੀ ਤਿਆਰ ਕਰਨ ਲਈ ਸੰਘਰਸ਼ੀਲ ਜਥੇਬੰਦੀਆਂ ਦੀ ਇੱਕ ਇੱਕਤਰਤਾ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ 26 ਜੁਲਾਈ ਨੂੰ ਬੁਲਾਈ ਗਈ ਹੈ।

ਬਰਗਾੜੀ ਬੇਅਦਬੀ ਕਾਂਡ: ਸਿੱਖ ਜਥੇਬੰਦੀਆਂ ਨੇ ਬਾਦਲਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ

ਬਠਿੰਡਾ: ਹੁਣ ਜਦੋਂ ਪੁਲਿਸ ਜਾਂਚ ਵਿਚ ਬਰਗਾੜੀ ਬੇਅਦਬੀ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜਾ ਜੁੜੀਆਂ ਹਨ ਤਾਂ ਬੇਅਦਬੀ ਮੌਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ...

ਪੰਜਾਬ ਚੋਣਾਂ 2017: ਸ਼੍ਰੋ. ਅਕਾਲੀ ਦਲ (ਅੰਮ੍ਰਿਤਸਰ) ਅਤੇ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਵਿਚ ਸਮਝੌਤਾ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਵਿਚ ਚੋਣ ਸਮਝੌਤਾ ਹੋ ਗਿਆ ਹੈ। ਇਸ ਦਾ ਐਲਾਨ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਸੀਨੀਅਰ ਆਗੂ ਸੰਕਰ ਸਿੰਘ ਸਹੋਤਾ ਨਾਲ ਸੋਮਵਾਰ ਜਲੰਧਰ ਦੇ ਅੰਬੇਦਕਰ ਭਵਨ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕਤਰ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ।

ਮਾਨ ਦਲ ਵਲੋਂ 6 ਮੈਂਬਰੀ ਪਾਰਲੀਮੈਂਟ ਬੋਰਡ ਅਤੇ 6 ਮੈਂਬਰੀ ਚੋਣ ਮਨੋਰਥ ਪੱਤਰ ਕਮੇਟੀ ਦਾ ਐਲਾਨ

“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਦੇ 117 ਹਲਕਿਆਂ ਉਤੇ 2017 ਵਿਚ ਹੋਣ ਵਾਲੀਆਂ ਚੋਣਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਹ ਉਮੀਦਵਾਰ “ਗੱਡਾ” ਦੇ ਚੋਣ ਨਿਸ਼ਾਨ ਉਤੇ ਲੜ੍ਹਨਗੇ। ਜੋ ਕੌਮੀ ਪਾਰਟੀਆਂ ਨਾਲ ਸੀਟਾਂ ਦੀ ਲੈਣ-ਦੇਣ ਦੀ ਗੱਲ ਚੱਲ ਰਹੀ ਹੈ, ਉਹਨਾਂ ਨਾਲ ਵੀ ਘੱਟੋ-ਘੱਟ ਪ੍ਰੋਗਰਾਮ ਤਹਿਤ ਚੋਣ ਸਮਝੋਤਾ ਹੋਣ ਦੀ ਸੰਭਾਵਨਾ ਹੈ। ਉਹਨਾਂ ਕੌਮੀ ਪਾਰਟੀਆਂ ਦੇ ਉਮੀਦਵਾਰ ਜੇਕਰ ਚਾਹੁੰਣ ਤਾਂ ਉਹ ਚੋਣ ਨਿਸ਼ਾਨ ਗੱਡਾ ‘ਤੇ ਵੀ ਚੋਣ ਲੜ੍ਹ ਸਕਦੇ ਹਨ ਜਾਂ ਫਿਰ ਆਪਣੀ ਕੌਮੀ ਪਾਰਟੀ ਦੇ ਨਿਸ਼ਾਨ ‘ਤੇ ਵੀ। ਹਮ ਖਿਆਲ ਜਥੇਬੰਦੀਆਂ ਦੇ ਪੰਥਕ ਫਰੰਟ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ 22 ਦਸੰਬਰ ਨੂੰ ਚੰਡੀਗੜ੍ਹ ਵਿਖੇ ਸਾਂਝੀ ਲੀਡਰਸ਼ਿਪ ਵਲੋਂ ਜਾਰੀ ਕੀਤੀ ਜਾਵੇਗੀ।”