Tag Archive "jayaliltha"

ਜੈਲਲਿਤਾ ਰਾਜਾਂ ਨੂੰ ਵੱਧ ਅਧਿਕਾਰ ਦੇ ਮੁੱਦੇ ‘ਤੇ ਮੋਦੀ ਨਾਲ ਕਰੇਗੀ ਮੀਟਿੰਗ

ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਿਲਤਾ 3 ਜੂਨ ਨੂੰ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗੀ ਅਤੇ ਭਾਰਤ ਦੇ ਵਿੱਚ ਸੰਘੀ ਢਾਂਚਾ ਨੂੰ ਮਜਬੂਤ ਕਰਨ ਲਈ ਵਿਚਾਰ ਵਟਾਂਦਰਾ ਕਰੇਗੀ।ਇਸ ਸਮੁਂ ਭਾਰਤ ਵਿੱਚ ਰਾਜਾਂ ਨੂੰ ਸੀਮਤ ਅਧਿਕਾਰ ਹੀ ਪ੍ਰਾਪਤ ਹਨ ਦੇਸ਼ ਦੇ ਖਜਾਨੇ ‘ਤੇ ਸਮੁੱਚੇ ਤੌਰ ‘ਤੇ ਕੇਂਦਰ ਦਾ ਕੰਟਰੋਲ ਹੈ। ਇਸ ਤਰਾਂ ਰਾਜਾਂ ਦੇ ਵਿਕਾਸ ਦੀ ਡੋਰ ਹਮੇਸ਼ਾਂ ਕੇਂਦਰ ਦੇ ਹੱਥ ਹੀ ਰਹਿੰਦੀ ਹੈ ਅਤੇ ਰਾਜ ਆਪਣੀ ਮਰਜ਼ੀ ਅਤੇ ਸਥਾਨਕ ਮੁੱਦਿਆਂ ਅਨੁਸਾਰ ਕੰਮ ਨਹੀਂ ਕਰ ਸਕਦੇ।