Tag Archive "john-mcdonnel"

ਹਿਟਲਰ ਵੱਲੋਂ ਜਰਮਨ ਵਿੱਚ ਕੀਤੇ ਗਏ ਯਹੂਦੀਆਂ ਦੇ ਕਤਲੇਆਮ ਵਰਗਾ ਸੀ 1984 ਸਿੱਖ ਕਤਲੇਆਮ: ਜੌਹਨ ਮੈਕਡਾਨਲ

ਪੰਜਾਬੀ ਗੀਤਾਂ ਦੀ ਐਲਬਮ “ਐ ਭਾਰਤ” ਅਤੇ ਪੰਜਾਬੀ ਫਿਲਮ ” ਕੌਮ ਦੇ ਹੀਰੇ” ਰਾਹੀਂ ਚਰਚਾ ਵਿੱਚ ਆਏ ਪੰਜਾਬੀ ਗਾਇਕ/ਅਦਾਕਾਰ ਰਾਜ ਕਾਕੜਾ ਦੀ ਨਵੀਂ ਫ਼ਿਲਮ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਦਾ ਕੱਲ੍ਹ ਰਾਤੀਂ ਲੰਡਨ ਵਿਖੇ ਪ੍ਰੀਮੀਅਰ ਸ਼ੋਅ ਕਰਵਾਇਆ ਗਿਆ, ਜਿਸ ਵਿਚ ਹੇਜ਼ ਦੇ ਲੇਬਰ ਪਾਰਟੀ ਦੇ ਸੰਸਦੀ ਉਮੀਦਵਾਰ ਜੌਹਨ ਮੈਕਡਾਨਲ ਨੇ ਉਦਘਾਟਨ ਕੀਤਾ ।ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਦੁਖਾਂਤ ਨੂੰ ਕਈ ਵਾਰ ਬਰਤਾਨੀਆ ਦੀ ਸੰਸਦ ਵਿਚ ਲਿਆ ਚੁਕੇ ਹਨ ।ਸਿੱਖਾਂ ਨਾਲ 1984 ‘ਚ ਧੱਕਾ ਹੋਇਆ ਅਤੇ ਕਤਲੇਆਮ ਹੋਇਆ, ਜਿਸ ਨੂੰ ਉਨ੍ਹਾਂ ਜਹੂਦੀਆਂ ਦੀ ਹੋਈ ਨਸਲਕੁਸ਼ੀ ਨਾਲ ਤੁਲਨਾ ਕੀਤੀ ।