
ਜੂਨ 1984 ਵਿੱਚ ਬਿਪਰਵਾਦੀ ਦਿੱਲੀ ਸਾਮਰਾਜ ਵੱਲੋਂ ਜਦੋਂ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕੀਤਾ ਗਿਆ ਤਾਂ ਗੁਰਦੁਆਰਾ ਚਰਨ ਕੰਵਲ ਸਾਹਿਬ, ਬੰਗਾ ਵਿਖੇ ਵੀ ਫੌਜ ਨੇ ਹਮਲਾ ਕੀਤਾ ਸੀ। ਇਸ ਕੜੀ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਉੱਤੇ ਫੌਜੀ ਹਮਲੇ ਬਾਰੇ ਚਸ਼ਮਦੀਦਾਂ ਅਤੇ ਜਾਣਕਾਰਾਂ ਦੇ ਬਿਆਨਾਂ ਉੱਤੇ ਅਧਾਰਿਤ ਲਿਖਤ ਸਾਂਝੀ ਕਰ ਰਹੇ ਹਾਂ।
ਦਰਬਾਰ ਸਾਹਿਬ ਤੇ ਹਮਲਾ ਹੋਣ ਦੀ ਖਬਰ ਰੇਡੀਓ ਰਾਹੀਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਧਮਤਾਨ ਸਾਹਿਬ ਦੇ ਸੇਵਾਦਾਰਾਂ ਨੇ ਸੁਣੀ, ਸੁਣਨ ਤੋਂ ਬਾਅਦ ਮੈਨੇਜਰ ਸੁਰਜੀਤ ਸਿੰਘ ਨੇ ਬਾਕੀ ਸੇਵਾਦਾਰਾਂ/ਮੁਲਾਜਮਾਂ ਨੂੰ ਆਪਣੇ ਦਫ਼ਤਰ ਬੁਲਾਇਆ ਅਤੇ ਇਹ ਹਦਾਇਤ ਕੀਤੀ ਕਿ ਤੁਸੀਂ ਕਿਸੇ ਨੇ ਵੀ ਧਮਤਾਨ ਸਾਹਿਬ ਬੱਸ ਸਟੈਂਡ ਤੇ ਜਾਂ ਪਿੰਡ ਦੇ ਵਿੱਚ ਨਹੀਂ ਜਾਣਾ ਤਾਂ ਕਿ ਕਿਸੇ ਨਾਲ ਕੋਈ ਤਕਰਾਰਬਾਜ਼ੀ ਨਾ ਹੋਵੇ।
3 ਜੂਨ ਦੀ ਰਾਤ ਨੂੰ ਜਿਸ ਤਰ੍ਹਾਂ ਦੁਸ਼ਮਣ ਤੇ ਹਮਲਾ ਕਰੀਦਾ ਇਸ ਤਰ੍ਹਾਂ ਫੌਜ ਨੇ ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸਿਓਂ ਹਮਲਾ ਕੀਤਾ, ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਟੈਂਕ ਲਾ ਦਿੱਤੇ ਗਏ। ਤਕਰੀਬਨ ਸਾਰੇ ਹੀ ਫੌਜੀ ਪੰਜਾਬ ਤੋਂ ਬਾਹਰ ਦੇ ਸਨ। ਇਕ ਅਫਸਰ ਸਪੀਕਰ ਵਿੱਚ ਬੋਲਿਆ “ਅਸੀਂ ਗੁਰਦੁਆਰਾ ਸਾਹਿਬ ਨੂੰ ਘੇਰਾ ਪਾ ਲਿਆ ਹੈ ਸੋ ਜੋ ਕੋਈ ਵੀ ਅੰਦਰ ਹੈ ਸਭ ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਦਰਵਾਜ਼ੇ ਤੇ ਆ ਜਾਣ। ਕੋਈ ਵੀ ਕਮਰਾ ਬੰਦ ਨਹੀਂ ਕਰਨਾ, ਖੁੱਲੇ ਛੱਡ ਕੇ ਆ ਜਾਓ।”
ਸਾਨੂੰ ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ। ਸਰਕਾਰੀ ਚਿੱਠੇ ਵਿੱਚ ਇਹਨਾਂ ਗੁਰਦੁਆਰਾ ਸਾਹਿਬਾਨ ਦੀ ਗਿਣਤੀ 42 ਮੰਨੀ ਗਈ ਹੈ, ਇਸੇ ਤਰ੍ਹਾਂ ਵੱਖ ਵੱਖ ਲਿਖਤਾਂ ਵਿੱਚ ਵੱਖੋ ਵੱਖ ਗਿਣਤੀ ਮਿਲਦੀ ਹੈ ਪਰ ਮੁਕੰਮਲ ਸੂਚੀ ਤੇ ਵੇਰਵੇ ਸਾਡੇ ਨਜ਼ਰੀਂ ਨਾ ਪੈਣ ਕਾਰਨ ਅਸੀਂ ਇਹ ਲੜੀ “ਜੂਨ 1984 ਦੇ ਹਮਲੇ” ਵਿਓਂਤ ਰਹੇ ਹਾਂ ਜਿਸ ਰਾਹੀਂ ਅਸੀਂ ਉਹਨਾਂ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੇ ਅਧਾਰਤ ਜਾਣਕਾਰੀ ਸਾਂਝੀ ਕਰਾਂਗੇ...
ਅਮਰੀਕਾ ਦੇ ਕਨੈਕਟੀਕਟ ਸੂਬੇ ਵਿਚਲੇ ਨਾਰਵਿਚ ਸ਼ਹਿਰ ਵਿਚ ਜੂਨ 1984 'ਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਅਤੇ ਹੋਰਨਾਂ ਗੁਰਧਾਮਾਂ ਉੱਤੇ ਕੀਤੇ ਗਏ ਹਮਲੇ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ।
ਵਿਚਾਰ ਮੰਚ ਸੰਵਾਦ ਵਲੋਂ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਦੀ 35ਵੀਂ ਯਾਦ ਵਿਚ ਇਕ ਪੰਥਕ ਦੀਵਾਨ 2 ਜੂਨ, 2019 (ਦਿਨ ਐਤਵਾਰ) ਨੂੰ ਮੁੱਲਾਂਪੁਰ ਦਾਖਾ (ਨੇੜੇ ਲੁਧਿਆਣਾ) ਵਿਖੇ ਕਰਵਾਇਆ ਜਾ ਰਿਹਾ ਹੈ।
ਨਾਹਰੇ ਕੈਮਰਿਆਂ ਨੂੰ ਸੁਣਾਉਣ ਲਈ ਨਾ ਨਿਕਲਣ, ਸਾਡੀ ਚੁੱਪ ਕਿਸੇ ਨੂੰ ਚੁੱਪ ਕਰਾਉਣ ਦੇ ਸਮਰੱਥ ਬਣੇ, ਸਾਡੀ ਕਾਹਲ ਨੂੰ ਸੰਗਲ ਲੱਗੇ, ਸਾਡਾ ਮੱਥਾ ਸ਼ਹੀਦਾਂ ਦੀ ਧਰਤ ਨੂੰ ਚੁੰਮੇਂ, ਸਾਡਾ ਧੁਰ ਅੰਦਰ ਸ਼ਹੀਦਾਂ ਨੂੰ ਮਹਿਸੂਸ ਕਰੇ, ਸਾਡਾ ਤਿਆਗ ਵਧੇ ਫੁੱਲੇ, ਅਸੀਂ ਡੂੰਘੇ ਦਰਿਆ ਬਣੀਏਂ, ਸਾਡੇ ਚੌਂਕੜੇ ਅਮੀਰ ਹੋਣ, ਸਾਡੀ ਸੁਰਤ ਨੂੰ ਟਿਕਣ ਦਾ ਵੱਲ ਆਵੇ, ਸਾਡੇ ਪੈਰ ਉਹ ਬਜ਼ੁਰਗ ਰਾਹ ਵੱਲ ਨੂੰ ਮੂੰਹ ਕਰਨ ਇਹ ਅਰਦਾਸ ਸਾਨੂੰ ਕਰਨੀ ਗੁਰੂ ਮਹਾਰਾਜ ਸਿਖਾ ਦੇਣ।
-ਗੁਰਪ੍ਰੀਤ ਸਿੰਘ ਮੰਡਿਆਣੀ ਫੌਜ ਵੱਲੋਂ ਬਲਿਊ ਸਟਾਰ ਦੇ ਨਾਂ ਹੇਠ ਸਾਕਾ ਵਰਤਾਉਣ ਲਈ ਚੁਣੇ ਗਏ ਦਿਨ ਬਾਰੇ ਅੱਜ ਤੱਕ ਕੋਈ ਤਸੱਲੀ ਬਖ਼ਸ਼ ਸਰਕਾਰੀ ਬਿਆਨ ਸਾਹਮਣੇ ...
ਲੰਡਨ: ਜੂਨ 1984 ਵਿਚ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਸਮੇਤ ਅਨੇਕਾਂ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ...
ਅੰਮ੍ਰਿਤਸਰ: 1 ਜੂਨ ਤੋਂ ਸ਼ੁਰੂ ਹੋ ਰਹੇ ਘੱਲੂਘਾਰਾ ਹਫਤੇ ਦੌਰਾਨ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਂਟ ਕਰਨ ਲਈ ...
Next Page »